ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਨਵੇਕਲਾ ਉਪਰਾਲਾ, ਤਿੰਨ ਸਾਲਾਂ ਤੋਂ ਲਾਪਤਾ ਤਿੰਨ ਬੱਚਿਆਂ ਦੇ ਪਿਤਾ ਨੂੰ ਪਰਿਵਾਰ ਨਾਲ ਮਿਲਾਇਆ

(ਲਾਪਤਾ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਉਂਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਹੋਰ)

ਗੜ੍ਹਦੀਵਾਲਾ 27 ਨਵੰਬਰ (ਚੌਧਰੀ) : :ਬਾਬਾ ਦੀਪ ਸਿੰਘ ਸੇਵਾ ਦਲ ਵੱਲੋਂ ਗੁਰ ਆਸਰਾ ਸੇਵਾ ਘਰ ਜੋਕਿ ਪਿਡ ਬਾਹਗਾ ਵਿਖੇ ਚਲਾਇਆ ਜਾ ਰਿਹਾ ਹੈ ਇੱਥੇ ਲਗਭਗ 100 ਪ੍ਰਾਣੀਆਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਸੁਸਾਇਟੀ ਵੱਲੋਂ ਕ ਦਿਨ ਪਹਿਲਾਂ ਪਿੰਡ ਹਰ ਰਾਏਪੁਰ ਤੇ ਮਾਨ ਹੁਸੈਨ ਦੇ ਡੇਰੇ ਤੋਂ 2 ਬੰਦੇ ਅਤੇ ਇਕ 80 ਸਾਲਾਂ ਦੀ ਮਾਤਾ ਬਰਾਮਦ ਕੀਤੀ ਗਈ ਸੀ ਪਤਾ ਕਰਨ ਤੇ ਪਤਾ ਲੱਗਾ ਕਿ ਇਹਨਾ ਦੇ ਵਿਚ ਇਕ ਵੀਰ ਬਿਹਾਰ ਤੋਂ ਹੈ ਅਤੇ ਇਸ ਵੀਰ ਦੇ ਤਿੰਨ ਬੱਚੇ ਹਨ ਅਤੇ ਇਹ ਵੀਰ ਤਿੰਨ ਸਾਲਾਂ ਤੋਂ ਲਾਪਤਾ ਸੀ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿਘ ਤਲਵੰਡੀ ਨੇ ਦੱਸਿਆ ਕਿ ਲਾਪਤਾ ਵੀਰ ਦੇ ਘਰ ਦਾ ਪਤਾ ਸੁਭਾਸ਼ ਸ਼ਰਮਾ ਵੀਰ ਜੋਕਿ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਨੌਕਰੀ ਕਰਦੇ ਹਨ।ਉਹਨਾਂ ਦੇ ਉਦਮ ਸਦਕਾ ਹੀ ਸੰਭਵ ਹੋ ਸਕਿਆ ਹੈ।  ਉਹਨਾਂ ਕਿਹਾ ਕਿ ਸੁਭਾਸ਼ ਸ਼ਰਮਾ ਵੀਰ ਦੇ ਯਤਨਾਂ ਸਦਕਾ ਅੱਜ ਲਾਪਤਾ ਵੀਰ ਨੂੰ ਇਸਦਾ ਵੱਡਾ ਵੀਰ ਸਿੰਘ ,ਗੁਰਪ੍ਰੀਤ ਸਿੰਘ ,ਜਸਪ੍ਰੀਤ ਸਿੰਘ ,ਨੀਰਜ ਅਤੇ ਜੀਜਾ ਲੈਣ ਵਾਸਤੇ ਆਏ। ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ ,ਮਨਿੰਦਰ ਸਿੰਘ ,ਮਨਪ੍ਰੀਤ ਸਿੰਘ ਅਤੇ ਸੋਸਾਇਟੀ ਦੇ ਹੋਰ ਮੈਂਬਰ ਹਾਜਿਰ  ਸਨ 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply