BREAKING..ਹਲਕਾ ਸ਼ਾਮ ਚੁਰਾਸੀ ਦੇ ਪਿੰਡ ਫਾਂਬੜਾ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਸ਼ਕੀ ਮੁਲਾਜਿਮ 15 ਸਾਲਾ ਨੌਜਵਾਨ ਪੁਲਿਸ ਵਲੋਂ ਗਿਰਫਤਾਰ

ਗੜਦੀਵਾਲਾ,30 ਨਵੰਬਰ (ਚੌਧਰੀ )  ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਦੇ ਕਸਬਾ ਫਾਂਬੜਾ ਦੇ ਗੁਰਦੁਆਰਾ ਸਿੰਘ ਸਭਾ ਫਾਂਬੜਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਾ ਸਮਾਚਾਰ ਹੈ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਨਿਸਾਨ ਸਾਹਿਬ ਚੜਾਉਣ ਲਈ ਸਵੇਰੇ 10 ਦੇ ਕਰੀਬ ਸੇਵਾ ਕਰ ਸਨ। ਬਾਬਾ ਲਖਵਿੰਦਰ ਸਿੰਘ ਇਸ ਸਮੇਂ ਪਾਠ ਪੜ੍ਹਨ ਲੱਗੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਰੂ ਗ੍ਰਥ ਸਾਹਿਬ ਦੇ ਕਿਸੇ ਨੇ ਪੰਨ੍ਹੇ ਫਾੜ ਦਿੱਤੇ ਹਨ। ਪਿੰਡ ਵਾਸੀਆਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਚੌਕੀ ਭੂੰਗਾ ਨੂੰ ਦਿੱਤੀ। ਇਸ ਮੌਕੇ ਪੁਲਸ ਚੌਕੀ ਭੂੰਗਾ ਤੋਂ ਏ.ਐਸ.ਆਈ.ਰਾਜਵਿੰਦਰ ਸਿੰਘ,ਅਤੇ ਹਰਿਆਣਾ ਤੋਂ ਐਸ.ਐਚ.ਓ. ਹਰਗੁਰਦੇਵ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ  ਪਹੁੰਚਕੇ ਤਫਤੀਸ ਸੁਰੂ ਕੀਤੀ।
ਗੁਰੂਦੁਆਰਾ ਸਾਹਿਬ ਵਿਖੇ ਘਟਨਾ ਦੀ ਜਾਂਚ ਕਰਦੇ ਪੁਲਿਸ ਕਰਮੀ)

ਪੁਲਸ ਨੇ ਪ੍ਰਧਾਨ ਸਤਨਾਮ ਸਿੰਘ ਦੇ ਘਰ ਡੀ.ਵੀ.ਆਰ.ਦੀ ਸੀ.ਸੀ. ਟੀ.ਵੀ.ਫੁਟਜ਼ ਦੇ ਮੁਤਾਬਕ ਸਮਾਂ ਸਵੇਰੇ 6 ਵੱਜ ਕੇ 21 ਮਿੰਟ ਤੇ ਇਕ ਸਿਰ ਤੇ ਟੋਪੀ ਅਤੇ ਜੈਕਟ ਪਾਈ ਨੌਜਵਾਨ ਨੇ ਗੁਰੂ ਗ੍ਰਥ ਸਾਹਿਬ ਦੇ ਪੰਨ੍ਹੇ ਫਾੜਦਾ ਦਿਖਾਈ ਦਿੰਦਾ ਹੈ। ਗੁਰੂ ਗ੍ਰਥ ਸਾਹਿਬ ਦੇ 7 ਦੇ ਕਰੀਬ ਪੇਜ ਫਾੜ੍ਰੇ ਗਏ ਹਨ।ਪੁਲਸ ਨੇ ਸ਼ਕ ਦੇ ਅਧਾਰ ਤੇ ਇਕ 15 ਸਾਲਾਂ ਨੌਜਵਾਨ ਨੂੰ ਕਾਬੂ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ15 ਸਾਲ ਦੇ ਲੜ੍ਹਕੇ ਕੋਲੇ ਕਿਸੇਨੇ ਇਹ ਬੇਅਦਬੀ ਕਰਵਾਈ ਹੈ,ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਹੀਂ ਤਾ ਤਿੱਖ ਸਘਰੰਸ ਕਰਾਂਗੇ। ਇਸ ਮੌਕੇ ਸਥਿਤੀ ਕਾਫੀ ਗਰਮਾ ਗਰਮੀ ਵਾਲੀ ਬਣੀ ਹੋਈ ਸੀ। ਇਸ ਮੌਕੇ ਤੇ ਹਰਜਿੰਦਰ ਸਿੰਘ ਧਾਮੀ ਆਨਰੇਰੀ ਮੁੱਖ ਸਕੱਤਰ ਸੇਮਣੀ ਗੁਰਦੁਆਰਾ ਪ੍ਰਬੰਧਕ ਕਮਟੀ,ਐਸ.ਪੀ.(ਡੀ) ਰਵਿੰਦਰਪਾਲ ਸਿੰਘ ਸਿੱਧੂ, ਡੀ.ਐਸ.ਪੀ. (ਆਰ) ਪ੍ਰੇਮ ਸਿੰਘ, ਗੁਰਦੁਅਰਾ ਸਿੰਘ ਸਭਾ ਫਾਂਬੜਾ ਤੋ ਪ੍ਰਧਾਨ ਸਤਨਾਮ ਸਿੰਘ,ਰਾਮ ਆਸਰਾ,ਕੁਲਵਿੰਦਰ ਸਿੰਘ,ਪਲਵਿੰਦਰ ਸਿੰਘ,ਸੂਬੇਦਾਰ ਦਰਸ਼ਨ ਸਿੰਘ ਕਮੇਟੀ ਮੈਬਰ,ਕੁਲਵੰਤ ਸਿੰਘ ਜੋਸ਼,ਪਰਮਜੀਤ ਸਿੰਘ ਪੰਮੀ ਭੂੰਗਾ ਅਤ। ਵੱਡੀ ਗਿਣਤੀ’ਚ ਲੋਕ ਹਾਜਰ ਸਨ।

ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ : ਰਾਜਵਿੰਦਰ ਸਿੰਘ ਇੰਚਾਰਜ ਭੂੰਗਾ ਚੌਂਕੀ

ਇਸ ਸਬੰਧੀ ਪੁਲਿਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਵਿਆਕਤੀ ਨੂੰ ਬਖਸਿਆ ਨਹੀ ਜਾਵੇ ਤੇ ਤਫਤੀਸ ਕਰਕੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇ ਐਸ.ਐਚ.ਓ.ਹਰਗੁਰਦੇਵ ਸਿੰਘ ਨਾਲ ਗਲੱਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਇਕ 15 ਸਾਲ ਦੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਤੇ ਪੁਛਗਿਛ ਕੀਤੀ ਜਾ ਰਹੀ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply