ਪੰਜਾਬ ਵਿੱਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲੁਆਵਾਂਗਾ :ਕੈਪਟਨ ਅਮਰਿੰਦਰ ਸਿੰਘ


ਚੰਡੀਗੜ /ਹੁਸਿਆਰਪੁਰ,2 ਦਸੰਬਰ(ਚੌਧਰੀ) : ਭਾਰਤ ਵਿੱਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅੰਤਮ ਪੜਾਅ ਉਤੇ ਪਹੰੁਚਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ ਆਰ) ਦੀ ਇਕ ਵਾਰ ਪ੍ਰਵਾਨਗੀ ਮਿਲਣ ’ਤੇ ਪੰਜਾਬ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਵਾਉਣਗੇ।

ਮੁੱਖ ਮੰਤਰੀ ਨੇ ਇਹ ਐਲਾਨ ਵਰਚੁਅਲ ਕੈਬਨਿਟ ਮੀਟਿੰਗ ਦੌਰਾਨ ਕੀਤਾ ਜਿਸ ਵਿੱਚ ਪੰਜਾਬ ’ਚ ਕੋਵਿਡ ਦੀ ਸਥਿਤੀ ਅਤੇ ਵੈਕਸੀਨ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕਰੋਨਾ ਦੀ ਵੈਕਸੀਨ ਲਈ ਭਾਰਤ ਸਰਕਾਰ ਦੀ ਰਣਨੀਤੀ ਦੀ ਤਰਜ਼ ਉਤੇ ਪੰਜਾਬ ਨੇ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ, ਵੱਡੀ ਉਮਰ ਦੀ ਵਸੋਂ (50 ਸਾਲ ਤੋਂ ਉਪਰ) ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲੋਕ (50 ਸਾਲ ਜਾਂ ਘੱਟ ਉਮਰ) ਨੂੰ ਤਰਜੀਹੀ ਵਰਗ ਵਿੱਚ ਸ਼ਾਮਲ ਕੀਤਾ ਹੈ। ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਮੁਤਾਬਕ ਸੂਬੇ ਨੇ 1.25 ਲੱਖ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਕਾਮਿਆਂ ਦਾ ਡਾਟਾ ਤਿਆਰ ਕੀਤਾ ਹੈ ਜਿਨਾਂ ਨੂੰ ਪਹਿਲੇ ਪੜਾਅ ਵਿੱਚ ਵੈਕਸੀਨ ਲਾਈ ਜਾਣੀ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਵੈਕਸੀਨ ਲਈ ਮਿੱਥੀਆਂ ਤਰਜੀਹਾਂ ਦੇ ਹਿਸਾਬ ਨਾਲ ਸੂਬੇ ਦੀ ਲਗਪਗ 3 ਕਰੋੜ ਦੀ ਆਬਾਦੀ ਵਿੱਚੋਂ ਸੂਬੇ ਦੀ ਤਕਰੀਬਨ 23 ਫੀਸਦੀ ਵਸੋਂ (70 ਲੱਖ) ਇਸ ਦੇ ਘੇਰੇ ਵਿੱਚ ਆਉਂਦੀ ਹੈ।

ਵੈਕਸੀਨ ਦੀ ਸੁਚਾਰੂ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੂਬੇ ਦੀ ਸੰਚਾਲਨ ਕਮੇਟੀ, ਕੌਮੀ ਸੰਚਾਲਨ ਕਮੇਟੀ ਨਾਲ ਨੇੜਿਓਂ ਤਾਲਮੇਲ ਰੱਖ ਰਹੀ ਹੈ ਜਦਕਿ ਸੂਬਾਈ ਟਾਸਕ ਫੋਰਸ ਵੱਲੋਂ ਇਸ ਲਈ ਜ਼ਿਲਾ ਅਤੇ ਬਲਾਕ ਪੱਧਰ ਦੀਆਂ ਕਮੇਟੀਆਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਵਿਸ਼ਵ ਸਿਹਤ ਸੰਸਥਾ, ਯੂ.ਐਨ.ਡੀ.ਪੀ. ਵਰਗੀਆਂ ਸੰਸਥਾਵਾਂ ਇਸ ਪ੍ਰਿਆ ਵਿੱਚ ਵਿਕਾਸਮੁਖੀ ਸਹਿਯੋਗੀਆਂ ਵਜੋਂ ਕੰਮ ਕਰ ਰਹੀਆਂ ਹਨ।

ਮੌਜੂਦਾ ਸਹੂਲਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੂਬੇ ਨੇ ਕੇਂਦਰ ਸਰਕਾਰ ਨੂੰ ਵੈਕਸੀਨ ਵੈਨਾਂ, ਫਰੀਜ਼ਰ, ਰੈਫਰੀਜ੍ਰੇਟਰ, ਕੋਲਡ ਬੌਕਸ, ਵੈਕਸੀਨ ਕੈਰੀਅਰ, ਆਈਸ ਪੈਕ, ਥਰਮੋਮੀਟਰ ਅਤੇ ਸਟੈਬਲਾਈਜ਼ਰ ਸਮੇਤ ਹੋਰ ਕੋਲਡ ਚੇਨ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply