ਸਮੁੰਦੜਾ ਚ ਕਿਸਾਨਾਂ ਦੀ ਹੋਈ ਮੀਟਿੰਗ


ਗੜਸ਼ੰਕਰ,6 ਦਸੰਬਰ(ਅਸ਼ਵਨੀ ਸ਼ਰਮਾ) : ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆ ਵਲੋ ਦਿੱਤੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਤਹਿਤ ਅੱਡਾ ਸਮੁੰਦੜਾ ਵਿਖੇ ਇਲਾਕੇ ਦੇ ਕਿਸਾਨਾ ਵਲੋ ਵੱਖ ਵੱਖ ਜੱਥੇਬੰਦੀਆ ਦੇ ਸਹਿਯੋਗ ਨਾਲ ਪੂਰਨ ਬੰਦ ਤਹਿਤ ਜਾਮ ਲਗਾਇਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਕੁਲਵਿੰਦਰ ਚਾਹਲ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੁੂੰ ਵਾਪਸ ਲੈਣ ਲਈ ਇਸ ਸਮੇ ਕੁੜਿੱਕੀ ਵਿੱਚ ਫਸੀ ਹੋਈ ਹੈ । ਕਿਉਂਕਿ ਸਰਕਾਰ ਅਸਲ ਵਿਚ ਕਾਰਪੋਰੇਸ਼ਨਾ ਚਲਾ ਰਹੀਆਂ ਹਨ ਅਤੇ ਉਹਨਾ ਦੇ ਇਸ਼ਾਰਿਆ ਤੇ ਕੰਮ ਕਰ ਰਹੀ ਹੈ ਜਿਸ ਤੇ ਕਿਸਾਨਾਂ ਵਲੋ ਇਹਨਾ ਕਾਰਪੋਰੇਟਸ ਅਤੇ ਮੋਦੀ ਸਰਕਾਰ ਦੇ ਖਿਲਾਫ਼ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਤਾਂ ਕਿ ਸਰਕਾਰ ਨੁੂੰ ਇਹ ਕਿਸਾਨ ਵਿਰੋਧੀ ਕਾਨੂੰਨਾਂ ਨੁੂੰ ਵਾਪਸ ਕਰਨ ਲਈ ਮਜਬੂਰ ਕੀਤਾ ਜਾ ਸਕੇ, ਉਹਨਾਂ ਸਮੂਹ ਕਿਸਾਨਾਂ ਨੁੂੰ ਮਿਤੀ ਅੱਠ ਦਸੰਬਰ ਦਿਨ ਮੰਗਲਵਾਰ ਨੁੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਸਮੇਂ ਉਹਨਾ ਨਾਲ ਜੁਝਾਰ ਸਿੰਘ ਰੁੜਕੀ ਖਾਸ,ਮਾਨ ਸਿੰਘ ਸਿੰਬਲੀ ਗੁਰਪ੍ਰੀਤ ਸਿੰਘ ਪਨਾਮ, ਰਸ਼ਪਾਲ ਸਿੰਘ ਚੱਕ ਗੁਰੂ ,ਹਿੰਮਤ ਸਿੰਘ, ਸ਼ਮਸ਼ੇਰ ਸਿੰਘ ਚੱਕ ਸਿੰਘਾ ਆਦਿ ਕਿਸਾਨ ਆਗੂ ਹਾਜ਼ਰ ਸਨ।

Related posts

Leave a Reply