ਪਠਾਨਕੋਟ, 14 ਦਸੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਵਿਚ ਇੰਗਲਿਸ ਬੂਸਟਰ ਕਲੱਬ (ਈ.ਬੀ.ਸੀ.) ਸਥਾਪਤ ਕਰਨ ਦਾ ਉਪਰਾਲਾ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹ ਇੰਗਲਿਸ ਬੂਸਟਰ ਕਲੱਬਾਂ ਅਧੀਨ ਆਯੋਜਿਤ ਕੀਤੀਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਵਿੱਚ ਉਤਸਾਹ ਨਾਲ ਭਾਗ ਲੈ ਰਹੇ ਹਨ।
ਰਾਜ ਭਰ ਦੇ ਇੰਗਲਿਸ ਬੂਸਟਰ ਕਲੱਬਾਂ ਦੀ ਅਗਵਾਈ ਅਧੀਨ ਆਨਲਾਈਨ ਮਿਲਣੀਆਂ (ਵਰਚੂਅਲ ਗੈੱਟ ਟੂਗੈਦਰ) ਆਯੋਜਿਤ ਕਰਨ ਤੋਂ ਬਾਅਦ ਹੁਣ ਇਕ ਹੋਰ ਨਵੀਨਤਾਕਾਰੀ ਆਨਲਾਈਨ ਗਤੀਵਿਧੀ ‘ਸਟਾਰ ਵਿਦਿਆਰਥੀਆਂ ਦੀ ਆਨ-ਲਾਈਨ ਮਿਲਣੀ’ (ਸਟਾਰਜ ਗੈੱਟ ਟੂਗੈਦਰ) ਬਲਾਕ ਪੱਧਰ ਤੇ 28 ਦਸੰਬਰ ਤੱਕ ਵੱਖ-ਵੱਖ ਜਿਲਿਆਂ ਵਿਚ ਆਯੋਜਿਤ ਕੀਤੀ ਜਾਏਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਨਾਲ-ਨਾਲ ਬਲਾਕ ਅਤੇ ਜਿਲਾ ਪੱਧਰ ‘ਤੇ ਇੰਗਲਿਸ ਬੂਸਟਰ ਕਲੱਬਾਂ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿਸੇਸ ਤੌਰ’ ਤੇ ਭਾਸਾ ਦੇ ਹੁਨਰ ਦਾ ਨਿਰਮਾਣ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਅੰਗਰੇਜੀ ਵਿਚ ਗੱਲਬਾਤ ਕਰਨ ਲਈ ਸਵੈ-ਵਿਸਵਾਸ ਨੂੰ ਵਧਾਉਣ ਲਈ ਅਨੁਕੂਲ ਵਾਤਾਵਰਣ ਦਾ ਹੋਣਾ ਬਹੁਤ ਜਰੂਰੀ ਹੈ। ਇੰਗਲਿਸ ਬੂਸਟਰ ਕਲੱਬ ਵਿਦਿਆਰਥੀਆਂ ਨੂੰ ਅੱਗੇ ਆ ਕੇ ਭਾਸਾ ਸਿੱਖਣ ਲਈ ਉਤਸੁਕਤਾ ਦਿਖਾਉਣ ਲਈ ਪ੍ਰੇਰਿਤ ਕਰ ਰਹੇ ਹਨ। ਵਿਦਿਆਰਥੀਆਂ ਦੀ ਬੋਲਣ ਦੀ ਯੋਗਤਾ ਵਿੱਚ ਸੁਧਾਰ ਹੋਇਆ ਹੈ ਅਤੇ ਉਹ ਹੁਣ ਅੰਗ੍ਰੇਜੀ ਵਿੱਚ ਗੱਲਬਾਤ ਕਰਦਿਆਂ ਕੋਈ ਡਰ ਜਾਂ ਝਿਜਕ ਮਹਿਸੂਸ ਨਹੀਂ ਕਰਦੇ।
ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਵੈ-ਵਿਸਵਾਸ ਦੇ ਪੱਧਰ ਨੂੰ ਉਤਸਾਹ ਦੇਣ ਦੇ ਮੱਦੇਨਜਰ ਸਿੱਖਿਆ ਵਿਭਾਗ ਨੇ “ਸਟਾਰ ਵਿਦਿਆਰਥੀਆਂ ਦੀ ਮਿਲਣੀ“ ਗਤੀਵਿਧੀ ਸੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਗਤੀਵਿਧੀ ਤਹਿਤ ਹਰ ਬਲਾਕ ਦੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਤਕਰੀਬਨ 16 ਤੋਂ 20 ਵਿਦਿਆਰਥੀ ਸੰਬੰਧਿਤ ਬਲਾਕ ਦੇ ਗਾਈਡ ਅਧਿਆਪਕਾਂ ਦੇ ਨਾਲ ਇਸ ਸਰਗਰਮੀ ਵਿਚ ਹਿੱਸਾ ਲੈਣਗੇ। ਉਹ ਵੱਖ-ਵੱਖ ਵਿਸਿਆਂ ਜਿਵੇਂ “ਮੈਂ ਆਪਣੇ ਭਾਰਤ ਨੂੰ ਪਿਆਰ ਕਰਦਾ ਹਾਂ,“ “ ਮੇਰੇ ਸੁਪਨਿਆਂ ਦਾ ਪੰਜਾਬ,“ ਇੰਗਲਿਸ ਬੂਸਟਰ ਕਲੱਬਾਂ ਦੇ ਸੰਬੰਧ ਵਿੱਚ ਵਿਚਾਰ“, “ਸਵੈ-ਵਿਸਵਾਸ“, “ਸਵੱਛਤਾ ਇੱਕ ਵਰਦਾਨ ਹੈ“, “ ਮੋਬਾਇਲ ਫੋਨ ਦੀ ਵਰਤੋਂ ਦੇ ਹੱਕ’ ਚ / ਵਿਰੋਧ ਵਿੱਚ ਵਿਚਾਰ,“ “ਖੇਡਾਂ ਸਾਨੂੰ ਫਿੱਟ ਰੱਖਦੀਆਂ ਹਨ,“ “ਬੋਲਣ ਤੋਂ ਪਹਿਲਾਂ ਸੋਚੋ,“ “ ਚੰਗਾ ਸਲੀਕਾ ਮਨੁੱਖਤਾ ਦਾ ਅਧਾਰ ਹੈ,“ “ ਮੈਨੂੰ ਮੇਰੀ ਨਵੀਂ ਕਿਤਾਬ – ਵੈਲਕਮ ਲਾਈਫ ਪਸੰਦ ਹੈ,“ “ਜੇ ਮੈਂ ਇੱਕ ਅੰਗਰੇਜੀ ਅਧਿਆਪਕ ਹੁੰਦਾ,“ ਤੇ ਅਪਣੇ ਵਿਚਾਰ ਪੇਸ ਕਰਨਗੇ। ਸਾਰੇ ਭਾਗੀਦਾਰਾਂ ਲਈ ਦਿਲਚਸਪੀ ਦਾ ਕੋਈ ਵਿਸਾ ਬੋਲਣ ਦਾ ਸਮਾਂ 45 ਤੋਂ 90 ਸਕਿੰਟ ਤੱਕ ਹੋਵੇਗਾ।
ਡੀਐਮ ਇੰਗਲਿਸ ਸਮੀਰ ਸਰਮਾਂ ਨੇ ਦੱਸਿਆ ਕਿ ਜਿਲਾ ਸਿੱਖਿਆ ਅਫਸਰ (ਸੈਕੰਡਰੀ ਅਤੇ ਪ੍ਰਾਇਮਰੀ) ਦੀ ਪ੍ਰਧਾਨਗੀ ਵਿੱਚ ਚੱਲਣ ਵਾਲੀਆਂ ਇਹਨਾਂ ਮਿਲਣੀਆਂ ਵਿੱਚ ਉਪ-ਜਿਲਾ ਸਿੱਖਿਆ ਅਫਸਰ (ਸੈਕੰਡਰੀ ਅਤੇ ਪ੍ਰਾਇਮਰੀ), ਬੀ.ਪੀ.ਈ.ਓਜ, ਡੀ.ਐਮਜ, ਜਿਲਾ ਰਿਸੋਰਸ ਪਰਸਨ, ਪੜੋ ਪੰਜਾਬ ਜਿਲਾ ਕੋਆਰਡੀਨੇਟਰ ਅਤੇ ਮੀਡੀਆ ਕੋਆਰਡੀਨੇਟਰਾਂ ਨੂੰ ਵੀ ਵਿਸੇਸ ਮਹਿਮਾਨਾਂ ਵਜੋਂ ਸਮਾਗਮ ਵਿੱਚ ਸਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਇਸ ਗਤੀਵਿਧੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਜਿਲਾ ਸਿੱਖਿਆ ਅਫਸਰਾਂ ਵੱਲੋਂ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਜਿਲਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ ਅਤੇ ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।
- #aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ
- भाजपा प्रत्याशी श्रीमती अनीता सोमप्रकाश ने धार्मिक स्थानों पर नतमस्तक होकर लिया संतों का आशीर्वाद
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- #aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ
- भाजपा प्रत्याशी श्रीमती अनीता सोमप्रकाश ने धार्मिक स्थानों पर नतमस्तक होकर लिया संतों का आशीर्वाद
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
- LATEST : VB arrests Patwari, his accomplice for taking Rs 3,500 bribe
- दिल्ली हाई कोर्ट से सीएम केजरीवाल को नहीं मिली राहत
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
- DC_HOSHIARPUR : ਐਪਿਕ ਤੋਂ ਇਲਾਵਾ 12 ਹੋਰ ਦਸਤਾਵੇਜ਼ਾਂ ਨਾਲ ਕਿਸੇ ਇਕ ਨੂੰ ਦਿਖਾ ਕੇ ਪਾਈ ਜਾ ਸਕਦੀ ਹੈ ਵੋਟ
- DC_HOSHIARPUR : ਸਮੂਹ ਰਾਜਨੀਤਕ ਪਾਰਟੀਆਂ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ : ਕੋਮਲ ਮਿੱਤਲ
- DC_HOSHIARPUR : ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਕੋਮਲ ਮਿੱਤਲ
- ਅੰਮ੍ਰਿਤਪਾਲ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ
- ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਈ.ਐਸ.ਆਈ. ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
- ਹੁਸ਼ਿਆਰਪੁਰ ਲੋਕ ਸਭਾ ਤੋਂ ਐਮ.ਪੀ. ਦੀ ਚੌਣ ਲੜਨ ਲਈ ਕਾਂਗਰਸੀ ਕੌਂਸਲਰ ਗੁਰਮੀਤ ਰਾਮ ਸਿੱਧੂ ਨੇ ਟਿਕਟ ਕੀਤੀ ਅਪਲਾਈ
- ਸ਼ਿਕਾਰੀ ਖੁੱਦ ਸ਼ਿਕਾਰ ਹੋ ਗਿਆ, FIR ਬਦਲੇ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਵਿਜੀਲੈਂਸ ਦੇ ਵਿਛਾਏ ਜਾਲ ਚ ਫਸਿਆ,ਕੀਤਾ ਕਾਬੂ
- ਸੱਤ ਮਹੀਨੇ ਪਹਿਲਾਂ 25 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਗਏ ਨੌਜਵਾਨ ਦੀ ਮੌਤ
- LATEST NEWS : ਪੰਜਾਬ ਸਰਕਾਰ ਵੱਲੋਂ ‘ਵਨ ਟਾਈਮ ਸੈਟਲਮੈਂਟ ਸਕੀਮ’ ਤਹਿਤ ਵਪਾਰੀਆਂ ਨੂੰ ਵੱਡੀ ਰਾਹਤ : ਡਾ. ਨਵਜੋਤ ਸ਼ਰਮਾ
- बड़ी खबर : 2 दिन पहले मान सरकार ने हॉकी खिलाड़ी वरुण कुमार को DSP बनाया था, अब एक महिला (22 ) ने बलात्कार का आरोप लगाया
- बड़ी ख़बर : MP में जोरदार विस्फोट, 13 लोगों की मौत, 60 से अधिक लोग घायल
- LATEST : ਕੈਬਨਿਟ ਮੰਤਰੀ ਈ.ਟੀ.ਓ ਅਤੇ ਵਿਧਾਇਕ ਘੁੰਮਣ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਦਸੂਹਾ ਤੋਂ ਬੱਸ ਕੀਤੀ ਰਵਾਨਾ
- ਰੈੱਡ ਕਰਾਸ ਵਿਖੇ ਅਵਿਨਾਸ਼ ਰਾਏ ਖੰਨਾ ਨੇ ਲੇਖ ਰਚਨਾ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ
- #VIGILANCE_BUREAU :ਮੈਡੀਕਲ ਅਫਸਰ ਭਰਤੀ ਘੁਟਾਲਾ; ਸਿਹਤ ਵਿਭਾਗ ਨੇ ਪੁਲਿਸ ਨੂੰ ਕਸੂਰਵਾਰ ਉਮੀਦਵਾਰਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ
- ਵੱਡੀ ਖ਼ਬਰ : ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ, ਕਿਹਾ ਇਸ ਵਿਅਕਤੀ ‘ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ
- IMP. WATCH VIDEO : #DC_HOSHIARPUR : ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਸਪੈਸ਼ਲ ਕੈਂਪਾ ਸਬੰਧੀ ਬੇਹੱਦ ਮਹੱਤਵਪੂਰਨ ਜਾਣਕਾਰੀ : ਕੋਮਲ ਮਿੱਤ
- बड़ी खबर : AAP नेता संजय सिंह को कोर्ट से अनुमति के बावजूद राज्यसभा सदस्य के तौर पर आज नहीं ले पाए शपथ, चेयरमैन धनखड़ ने कर दिया यह काम !
- LATEST ਵੱਡੀ ਖ਼ਬਰ : Lok Sabha Elections 2024 : ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ (EC) ਨੇ ਸਿਆਸੀ ਪਾਰਟੀਆਂ ਨੂੰ ਸਖ਼ਤ ਹਦਾਇਤਾਂ ਜਾਰੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp