ਟੋਲਪਲਾਜ਼ੇ ਤੋਂ ਭਾਰੀ ਗਿਣਤੀ ਵਿਚ ਕਿਸਾਨ ਇਕੱਤਰ ਹੋ ਕੇ ਡੀ ਸੀ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ ਹੋਏ ਰਵਾਨਾ

(ਟੋਲਪਲਾਜ਼ੇ ਤੋਂ ਭਾਰੀ ਗਿਣਤੀ ਵਿਚ ਕਿਸਾਨ ਇਕੱਤਰ ਹੋ ਕੇ ਡੀ ਸੀ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ ਤਿਆਰ ਜੱਥਾ)

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 76 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 15 ਦਸੰਬਰ (ਚੌਧਰੀ) ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 67ਵੇਂ ਦਿਨ ਇਲਾਕੇ ਦੇ ਕਿਸਾਨਾਂ ਵਲੋਂ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇ ਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ। ਇਸ ਧਰਨੇ ਦੌਰਾਨ ਅਮਰਜੀਤ ਸਿੰਘ ਮਾਹਲ,ਮੈਨੇਜਰ ਫਕੀਰ ਸਿੰਘ ਸਹੋਤਾ,ਦਵਿੰਦਰ ਸਿੰਘ ਚੋਹਕਾ, ਗੁਰਮੇਲ ਸਿੰਘ, ਬੁੱਢੀ ਪਿੰਡ,ਅਵਤਾਰ ਸਿੰਘ ਮਾਨਗੜ੍ਹ,ਤਰਸੇਮ ਸਿੰਘ ਅਰਗੋਵਾਲ,ਖੁਸ਼ਵੰਤ ਸਿੰਘ ਬਡਿਆਲ ਆਦਿ ਸਮੇਤ ਵੱਖ-ਵੱਖ  ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਬਣਾ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਪੇਸ਼ ਕੀਤਾ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਵਾਰ  ਵਾਰ ਮੀਟਿੰਗਾਂ ਕਰਕੇ ਉਕਤ ਮਸਲਿਆਂ ਦਾ ਹੱਲ ਨਾ ਕੱਢ ਕੇ ਦੇਸ਼ ਦੇ ਅੰਨਦਾਤਾਾ ਕਹਾਉਣ ਵਾਲੇ ਕਿਸਾਨੀ ਦਾ ਨਿਰਾਦਰ ਕੀਤਾ ਹੈ। ਇਸ ਮੌਕੇ ਮਾਨਗੜ੍ਹ ਟੋਲਪਲਾਜ਼ੇ ਤੋਂ ਭਾਰੀ ਗਿਣਤੀ ਵਿਚ ਕਿਸਾਨ ਇਕੱਤਰ ਹੋ ਕੇ ਡੀ ਸੀ ਦਫ਼ਤਰ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ
ਹੋਣ ਲਈ ਰਵਾਨਾ ਹੋਏ ।

ਇਸ ਮੌਕੇ ਡਾ ਮੋਹਨ ਸਿੰਘ ਮੱਲ੍ਹੀ, ਸਤਪਾਲ ਸਿੰਘ ਹੀਰਾਹਾਰ, ਡਾ ਮਝੈਲ ਸਿੰਘ, ਹਰਦੀਪ ਸਿੰਘ ਪਿੰਕੀ, ਮੈਨੇਜਰ ਫਕੀਰ ਸਿੰਘ ਸਹੋਤਾ, ਗਿਆਨੀ ਬਗੀਚਾ ਸਿੰਘ,ਅਮਨਦੀਪ ਸਿੰਘ,ਜਗਦੀਪ ਸਿੰਘ, ਦਲਵੀਰ ਸਿੰਘ ਢਿੱਲੋਂ,ਰਜਿੰਦਰਪਾਲ ਕੁੱਲੋਵਾਲ,ਤਰਸੇਮ ਸਿੰਘ, ਨੰਬਰਦਾਰ ਨਰਿੰਦਰਪਾਲ ਸਿੰਘ,ਕੁਲਦੀਪ ਸਿੰਘ, ਜਗਦੀਪ ਸਿੰਘ ,ਰਣਜੋਧ ਸਿੰਘ,ਸੁਰਜੀਤ ਸਿੰਘ,ਸੰਤੋਖ ਸਿੰਘ,ਅਸ਼ੋਕ ਜਾਜਾ ,ਜਤਿੰਦਰ ਸਿੰਘ,ਬਲਵਿੰਦਰ ਸਿੰਘ, ਦਲਜੀਤ ਸਿੰਘ,ਅਵਤਾਰ ਸਿੰਘ,ਬਹਾਦਰ ਸਿੰਘ, ਬਲਵੀਰ ਸਿੰਘ, ਪੰਜਾਬ ਸਿੰਘ, ਟੋਨੀ ਜੰਡੋਰ,ਸੋਢੀ ਰੰਧਾਵਾ, ਸੁਰਜੀਤ ਚੁਨੌਤਾ ਲਖਵਿੰਦਰ ਸਿੰਘ ਧਨੋਆ,ਦਵਿੰਦਰਪਾਲ ਸਿੰਘ ਸਰਪੰਚ,ਜਗਦੀਸ਼ ਸਿੰਘ ਜੰਡੋਰ, ਜਰਨੈਲ ਸਿੰਘ ਜੰਡੋਰ,ਨੰਬਰਦਾਰ ਬਲਦੇਵ ਸਿੰਘ ਢੋਲੋਵਾਲ,ਜਤਿੰਦਰ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply