BREAKING.. ਗੜ੍ਹਦੀਵਾਲਾ ਹਲਕੇ ‘ਚ 15000 ਐਮ.ਐਲ. ਨਜ਼ਾਇਜ ਸ਼ਰਾਬ ਬਰਾਮਦ,ਦੋ ਔਰਤਾਂ ਤੇ ਮਾਮਲਾ ਦਰਜ਼

ਗੜਦੀਵਾਲਾ,16 ਦਸੰਬਰ (ਚੌਧਰੀ ) ਗੜ੍ਹਦੀਵਾਲਾ ਪੁਲਸ ਵਲੋਂ 20 ਪੇਟੀਆਂ ਨਜਾਇਜ ਸ਼ਰਾਬ ਸਮੇਤ ਦੋ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕਰਨ ਦਾ ਸਮਾਚਾਰ ਮਿਲਿਆ ਹੈ।ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਬਲਵਿੰਦਰਪਾਲ ਨੇ ਦੱਸਿਆ ਕਿ ਥਾਣਾ ਗੜ੍ਹਦੀਵਾਲਾ ਵਿਚ ਤਨਾਇਤ ਏ.ਐਸ.ਆਈ.ਅਨਿਲ ਕੁਮਾਰ ਪੁਲਸ ਪਾਰਟੀ ਸਮੇਤ ਗਸਤ-ਬਾ ਚੈਕਿੰਗ ਦੇ ਸਬੰਧ ਵਿੱਚ ਪਿੰਡ ਅੰਬਾਲਾ ਜੱਟਾਂ ਮਾਜੂਦ ਸਨ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਨੀਲਮ ਪਤਨੀ ਜਸਵੰਤ ਸਿੰਘ ਪਿੰਡ ਜੋਹਲਾਂ ਵਾਸੀ ਫੋਕਲ ਪੁਆਇੰਟ ਵਿਖੇ ਸ਼ਰਾਬ ਵੇਚਦੀ ਹੈ। ਪੁਲਸ ਵਲੋਂ ਫੋਕਲ ਪੁਆਇੰਟ ਤੇ ਰੇਡ ਮਾਰੀ ਤਾਂ ਨੀਲਮ ਪਤਨੀ ਜਸਵੰਤ ਸਿੰਘ ਉੱਥੇ ਮਾਜੂਦ ਸੀ,ਉੱਥੇ ਪਏ ਦੋ ਬੋਰਿਆ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 7500 ਨਜਾਇਜ਼ ਸਰਾਬ ਪੰਜਾਬ ਕਲੱਬ ਗੋਲਡ ਵਿਸਕੀ ਬਰਾਮਦ ਹੋਈ। ਪੁਲਸ ਨੇ ਉਕਤ ਔਰਤ ਖਿਲਾਫ ਆਬਕਾਰੀ ਐਕਟ 61-1-14 ਅਧੀਨ ਥਾਣਾ ਗੜ੍ਹਦੀਵਾਲਾ ਵਿਖੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਬਲਵਿੰਦਰਪਾਲ ਨੇ ਦੱਸਿਆ ਇਕ ਹੋਰ ਨਜਾਇਜ਼ ਸ਼ਰਾਬ ਦੇ ਮਾਮਲੇ ਵਿਚ ਏ.ਐਸ਼.ਆਈ. ਦਰਸ਼ਨ ਸਿੰਘ ਪੁਲਸ ਪਾਰਟੀ ਸਮੇਤ ਅੰਬਾਲਾਂ ਜੱਟਾਂ ਮਾਜੂਦ ਸਨ ਤਾ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੈਲਾ ਪਤਨੀ ਵਿੱਕੀ ਵਾਸੀ ਜੋਹਲਾਂ ਅੱਲੜ ਪਿੰਡ ਵਿਖੇ ਨਜਾਇਜ਼ ਸਰਾਬ ਵੇਚਣ ਦਾ ਧੰਦਾ ਕਰਦੀ ਹੈ। ਪੁਲਸ ਨੇ ਅੱਲੜ ਪਿੰਡ ਦੇ ਕੱਚੇ ਰਸਤੇ ਮੋੜ ਦੇ ਮਕਾਨ ਤੇ ਰੇਡ ਮਾਰੀ ਤਾ ਸ਼ੈਲਾ ਪਤਨੀ ਵਿੱਕੀ ਉੱਥੇ ਮਕਾਂਨ ਦੇ ਪਿਛਲੇ ਪਾਸੇ ਮਾਜੂਦ ਸੀ,ਉੱਥੇ ਪਏ ਦੋਵੇਂ ਬੋਰਿਆਂ ਦੀ ਤਲਾਸੀ ਲਈ ਤਾਂ ਉਸ ਵਿਚੋਂ 7500 ਐਮ.ਐਲ. ਪਜਾਬ ਕਲੱਬ ਗੋਲਡ ਵਿਸਕੀ ਬਰਾਮਦ ਕੀਤੀ। ਉਕਤ ਔਰਤ ਦੇ ਖਿਲਾਫ ਆਬਕਾਰੀ ਐਕਟ ਦੀ ਧਾਰਾ 61-1-14 ਅਧੀਨ ਥਾਣਾ ਗੜ੍ਹਦੀਵਾਲਾ ਵਿਖੇ ਮਾਮਲਾ ਦਰਜ ਕੀਤਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply