ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਬਿੱਲ ਰੱਦ ਕਰੇ ਅਤੇ ਐਮ ਐਸ ਪੀ ਦਾ ਕਾਨੂੰਨ ਬਨਾਏ


ਬਜ਼ੁਰਗਾਂ ਨੂੰ ਸਮਾਜਿਕ ਸੁਰੱਖਿਆ ਦਿੱਤੀ ਜਾਵੇ ਇਸ ਦੇ ਨਾਲ ਘੱਟੋ ਘੱਟ ਤਿੰਨ ਹਜ਼ਾਰ ਰੁਪਈਆ ਮਹੀਨਾ ਪੈਨਸ਼ਨ ਦਿੱਤੀ ਜਾਵੇ

ਹਰ ਵਰਗ ਨੂੰ ਮੁਢਲੇ ਸੁਆਲਾਂ ਤੇ ਲਾਮਬੰਦ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ

ਗੁਰਦਾਸਪੁਰ 22 ਦਸੰਬਰ ( ਅਸ਼ਵਨੀ ) : ਕੇਂਦਰ ਦੀ ਮੋਦੀ ਸਰਕਾਰ ਨੇ ਪਿਛੱਲੇ ਸਮੇਂ ਤੋਂ ਲੋਕਾਂ ਦੇ ਵਿਰੁੱਧ ਹਮਲਾ ਤੇਜ਼ ਕਰ ਦਿੱਤਾ ਹੈ ਸਾਰੀਆਂ ਜਮਹੂਰੀ ਸੰਸਥਾਵਾਂ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜਰਨਲ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਪਾਰਟੀ ਪੰਜਾਬ ਨੇ ਅੱਜ ਇੱਥੇ ਪੱਤਰਕਾਰਾਂ ਦੇ ਨਾਲ ਗੱਲ-ਬਾਤ ਕਰਦੇ ਹੋਏ ਕੀਤਾ ।

ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਕੇਂਦਰੀ ਕਮੇਟੀ ਨੇ ਇਸ ਬਾਰੇ ਬਹੁਤ ਪਹਿਲਾ ਹੀ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਮੋਦੀ ਸਰਕਾਰ ਧਰਮ ਨਿਰਪੱਖਤਾ,ਜਮਹੂਰੀਅਤ ਅਤੇ ਸੰਵਿਧਾਨ ਦਾ ਨੁਕਸਾਨ ਕਰੇਗੀ ਅਤੇ ਇਹ ਨੁਕਸਾਨ ਧਾਰਾ 35 ਏ , 370 ਹਟਾਉਣ ਤੋਂ ਲਗਾਤਾਰ ਜਾਰੀ ਹੈ ।ਕਿਸਾਨ ਵਿਰੋਧੀ ਤਿੰਨ ਕਾਨੂੰਨਾ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਕਾਲੇ ਕਾਨੂੰਨ ਆਰਡੀਨੈਂਸ ਜਾਰੀ ਕਰਕੇ ਲਾਗੂ ਕੀਤੇ ਗਏ ਸੈਸ਼ਨ ਤਾਂ ਬੁਲਾ ਲਿਆ ਪਰ ਬਹਿਸ ਨਹੀਂ ਹੋਣ ਦਿੱਤੀ ਇਸੇ ਤਰਾ ਰਾਜ-ਸਭਾ ਜਿੱਥੇ ਸਰਕਾਰ ਘੱਟ ਗਿਣਤੀ ਵਿੱਚ ਹੈ ਉੱਥੋਂ ਧੱਕੇ ਦੇ ਨਾਲ ਬਿੱਲ ਪਾਸ ਕਰਵਾ ਦਿੱਤੇ 8 ਮੈਂਬਰਾਂ ਨੂੰ ਸੈਸ਼ਨ ਦੇ ਸਮੇਂ ਲਈ ਮੁਅੱਤਲ ਕਰ ਦਿੱਤਾ । ਕਾਮਰੇਡ ਸੈਖੋ ਨੇ ਹੋਰ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨਾ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਅੰਦਾਜੀ ਹੈ ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਦੋਹਰੀ ਰਾਜਨੀਤੀ ਦਾ ਜਿਕੱਰ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਬਿੱਲਾਂ ਨੂੰ ਕਿਸਾਨ ਦੇ ਹੱਕ ਵਿੱਚ ਕਿਹਾ ਗਿਆ ਇੱਥੋਂ ਤੱਕ ਕਿ ਇਕ ਪੱਤਰ ਲਿਆ ਕਿ ਮੀਡੀਆ ਵਿੱਚ ਕਿਹਾ ਗਿਆ ਕਿ ਬਿੱਲ ਕਿਸਾਨਾਂ ਦੇ ਫਾਇਦੇ ਲਈ ਹਨ । ਕਾਮਰੇਡ ਸੈਖੋ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਲੋਕਾਂ ਨੂੰ ਇਸ ਮੋਰਚੇ ਵਿੱਚ ਹਰ ਤਰਾਂ ਦੇ ਨਾਲ ਸਹਿਯੋਗ ਦੇਣ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਬਿੱਲ ਰੱਦ ਕਰੇ ਅਤੇ ਐਮ ਐਸ ਪੀ ਦਾ ਕਾਨੂੰਨ ਬਨਾਏ ਜੇਕਰ ਕੋਈ ਐਮ ਐਸ ਪੀ ਤੋਂ ਘੱਟ ਰੇਟ ਤੇ ਖਰੀਦ ਕਰੇ ਤਾਂ ਉਸ ਦੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਹੋਵੇ ਸਜ਼ਾ ਅਤੇ ਜੁਰਮਾਨਾ ਕੀਤਾ ਜਾਵੇ ।ਖੇਤੀ ਜਿਣਸਾ ਦੀ ਸਾਂਭ ਸੰਭਾਲ਼ ਵਾਲੇ ਕਾਨੂੰਨ ਬਾਰੇ ਉਹਨਾਂ ਕਿਹਾ ਕਿ 1955 ਵਾਲੇ ਕਾਨੂੰਨ ਅਨੂਸਾਰ ਜ਼ਰੂਰੀ ਵਸਤਾਂ ਦੇ ਸਟੋਰ ਕਰਨ ਦੀ ਲਿਮੱਟ ਹੋਵੇ ਤਾਂ ਜੋ ਕਾਲਾਬਜਾਰੀ ਨੂੰ ਨੱਥ ਪਾਈ ਜਾ ਸਕੇ ਅਤੇ ਕਾਲਾਬਜਾਰੀ ਨੂੰ ਕਾਨੂੰਨੀ ਮਾਨਤਾ ਨਾ ਮਿਲ ਸਕੇ ।
   
ਕਾਮਰੇਡ ਸੈਖੋ ਨੇ ਹੋਰ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਦੁਜੀਆ ਪਾਰਟੀਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲੀਆ ਦੇ ਖ਼ਿਲਾਫ਼ ਲਾਮਬੰਦੀ ਕੀਤੀ ਹੈ ਤਾਂ ਜੋ ਮੋਦੀ ਸਰਕਾਰ ਨੂੰ ਲੋਕ ਵਿਰੋਧੀ ਫ਼ੈਸਲੇ ਲੈਣ ਤੋਂ ਰੋਕਿਆਂ ਜਾ ਸਕੇ ਅਤੇ ਕੀਤੇ ਹੋਏ ਫ਼ੈਸਲੇ ਵਾਪਿਸ ਲੈਣ ਲਈ ਮਜਬੂਰ ਕੀਤਾ ਜਾ ਸਕੇ ਇਸ ਬਾਰੇ ਉਹ ਭਾਰਤ ਦੇ ਰਾਸ਼ਟਰਪਤੀ ਨੂੰ ਵੀ ਮਿਲੇ ਸਨ ।ਉਹਨਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੀ ਰਾਜਨੀਤੀ ਦਾ ਕੋਈ ਬਹੁਤਾ ਫਰਕ ਨਹੀਂ ਹੈ ਸਾਡੀ ਪਾਰਟੀ ਤਾਂ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਦਾ ਉਸ ਵੇਲੇ ਤੋਂ ਵਿਰੋਧ ਕਰ ਰਹੀ ਹੈ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਵੱਲੋਂ ਸੰਸਾਰ ਬੈਂਕ ਅਤੇ ਆਈ ਐਮ ਐਫ ਦੇ ਦਬਾਅ ਹੇਠ ਨਵੀਂਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਸਨ ।
               
ਕੇਂਦਰ ਦੀ ਮੋਦੀ ਸਰਕਾਰ ਜਿਉਂ ਜਿਉਂ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਲੋਕਾਂ ਦੀਆ ਮੁਸ਼ਿਕਲਾ ਵਿੱਚ ਵਾਧਾ ਹੋ ਰਿਹਾ ਹੈ ਦੇਸ਼ ਵਿੱਚ ਲੱਗਾਤਾਰ ਬੇਰੁਜ਼ਗਾਰੀ ਵੱਧ ਰਹੀ ਹੈ । ਸਿੱਖਿਆ ਅਤੇ ਸੇਹਤ ਸਹੂਲਤਾਂ ਦਾ ਘਾਣ ਹੋ ਰਿਹਾ ਹੈ । ਜੇਕਰ ਰੋਜ਼ਗਾਰ ਮਿਲੇ ਤਾਂ ਨੋਜਵਾਨ ਭਟਕਾਅ ਤੋਂ ਬਚ ਸਕਦਾ ਹੈ । ਹਰ ਵਰਗ ਨੂੰ ਮੁਢਲੇ ਸੁਆਲਾਂ ਤੇ ਲਾਮਬੰਦ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ।
             
ਕਾਮਰੇਡ ਸੈਖੋ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗਾਂ ਨੂੰ ਸਮਾਜਿਕ ਸੁਰੱਖਿਆ ਦਿੱਤੀ ਜਾਵੇ ਇਸ ਦੇ ਨਾਲ ਘੱਟੋ ਘੱਟ ਤਿੰਨ ਹਜ਼ਾਰ ਰੁਪਈਆ ਮਹੀਨਾ ਪੈਨਸ਼ਨ ਦਿੱਤੀ ਜਾਵੇ ਤੇ ਇਸ ਪੈਂਨਸ਼ਨ ਵਿੱਚ ਮਹਿੰਗਾਈ ਦੇ ਵੱਧਣ ਦੀ ਦਰ ਅਨੂਸਾਰ ਹਰ ਸਾਲ ਵਾਧਾ ਕੀਤਾ ਜਾਵੇ ।
                 
ਇਸ ਉਪਰੰਤ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਸੱਕਤਰ ਕਾਮਰੇਡ ਰਣਵੀਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਕਾਮਰੇਡ ਸੈਖੋ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਹੋਰਣਾਂ ਤੋਂ ਇਲਾਵਾ ਕਾਮਰੇਡ ਅਮਰਜੀਤ ਸਿੰਘ ਸੈਣੀ , ਕਾਮਰੇਡ ਰੂਪ ਸਿੰਘ ਪੱਡਾ , ਕਾਮਰੇਡ ਫ਼ਤਿਹ ਚੰਦ ,ਕਾਮਰੇਡ ਲਖਵਿੰਦਰ ਸਿੰਘ ਮਰੜ, ਕਾਮਰੇਡ ਅਵਤਾਰ ਸਿੰਘ ਕਿਰਤੀ ,ਕਾਮਰੇਡ ਲਖਵਿੰਦਰ ਸਿੰਘ ,ਕਾਮਰੇਡ ਮਨਜੀਤ ਸਿੰਘ ,ਕਾਮਰੇਡ ਹੰਸਾ ਸਿੰਘ ,ਕਾਮਰੇਡ ਸਵਰਨ ਸਿੰਘ ਸਮੂਚੱਕ ਆਦਿ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply