ਵੱਡੀ ਖਬਰ..ਰੱਸੀ ਨਾਲ ਬੰਨੀ ਹੋਈ ਮਿਲੀ ਏ ਕੇ 47 ਅਸਾਲਟ ,ਇੱਕ ਮੈਗਜ਼ੀਨ ਅਤੇ 30 ਰੌਂਦ

ਗੁਰਦਾਸਪੁਰ 22 ਦਸੰਬਰ ( ਅਸ਼ਵਨੀ ) : ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ 11 ਗਰਨੇਡਾਂ ਦੀ ਖੇਪ ਜ਼ਬਤ ਕਰਨ ਉਪਰਾਂਤ ਗੁਰਦਾਸਪੁਰ ਪੁਲਿਸ ਨੇ ਤਲਾਸ਼ੀ ਮੁਹਿੰਮ ਦੇ ਦੋਰਾਨ ਇਕ ਹੋਰ ਸਫਲਤਾ ਹਾਸਲ ਕੀਤੀ ਹੈ । ਜਿਸ ਦੋਰਾਨ ਪਲਾਸਟਿਕ ਦੀ ਰੱਸੀ ਨਾਲ ਬੰਨੀ ਹੋਈ ਇਕ ਏ ਕੇ 47 ਅਸਾਲਟ,ਇੱਕ ਮੈਗਜ਼ੀਨ ਅਤੇ 30 ਰੌਂਦ ਬਰਾਮਦ ਕੀਤੇ ਗਏ ਹਨ ਇਹਨਾਂ ਨੂੰ ਵੀ ਇਕ ਫ਼ਰੇਮ ਵਿੱਚ ਫਿੱਟ ਕਰਕੇ ਪਲਾਥੀਨ ਵਿੱਚ ਲਪੇਟਿਆ ਹੋਇਆਂ ਸੀ ।
                   
ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਹਥਿਆਰਾਂ ਦੀ ਇਹ ਖੇਪ ਪਿੰਡ ਵਜੀਰਪੁਰ ਤੋਂ ਫੜੀ ਹੈ ਜਿਸ ਨੂੰ ਨੋਮਨੀ ਨਾਲੇ ਪੰਚਾਇਤੀ ਜ਼ਮੀਨ ਉੱਪਰ ਬਨੀ ਹੋਈ ਸ਼ਮਸ਼ਾਨ-ਘਾਟ ਤੋਂ ਫੜਿਆਂ ਹੈ ।ਇਹ ਜਗ੍ਹਾ ਸਲਾਚ ਪਿੰਡ ਤੋਂ ਡੇਢ ਕਿੱਲੋਮੀਟਰ ਤੇ ਪੈਂਦੀ ਹੈ ਜਿੱਥੋਂ ਗਰਨੇਡ ਮਿਲੇ ਸਨ ।
                   
ਇਸ ਸੰਬੰਧ ਵਿੱਚ ਐਸ ਐਸ ਪੀ ਗੁਰਦਾਸਪੁਰ ਡਾਕਟਰ ਰਾਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਗਰਨੇਡ ਬਰਾਮਦ ਹੋਣ ਉਪਰਾਂਤ ਪੁਲਿਸ ਵੱਲੋਂ ਵੱਡੇ ਪਧੱਰ ਤੇ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਜਿਸ ਦੇ ਚਲੱਦੇ ਕਰੀਬ ਡੇਢ ਵਜੇ ਪੁਲਿਸ ਟੀਮ ਨੂੰ ਪਾਲੀਥੀਨ ਵਿੱਚ ਲਪੇਟਿਆ ਹੋਇਆਂ ਇਕ ਲੱਕੜੀ ਦਾ ਫ਼ਰੇਮ ਮਿਲਿਆ ਜਿਸ ਵਿੱਚ ਪਲਾਸਟਿਕ ਦੀ ਰੱਸੀ ਨਾਲ ਬੰਨੀ ਹੋਈ ਇਕ ਏ ਕੇ 47 ਅਸਾਲਟ,ਇਕ ਮੈਗਜ਼ੀਨ ਅਤੇ 30 ਰੌਂਦ ਬਰਾਮਦ ਹੋਏ ।ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਦੋਰਾਂਗਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ । ਹਥਿਆਰਾਂ ਦੀ ਇਹ ਖੇਪ ਪਾਕਿਸਤਾਨੀ ਡਰੋਨ ਰਾਹੀਂ ਉਤਾਰੀ ਗਈ ਹੈ ।ਪੁਲਿਸ ਵੱਲੋਂ ਵੱਡੇ ਪੱਧਰ ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ ਵੱਲੋਂ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਉਹ ਖ਼ੁਦ ਵੀ ਉਸ ਇਲਾਕੇ ਵਿੱਚ ਗਏ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply