UPDATED.. ਪੈਸੇ ਦੇ ਲੈਣ-ਦੇਣ ਕਾਰਣ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਖ਼ੁਦਕੁਸ਼ੀ


ਗੁਰਦਾਸਪੁਰ 24 ਦਸੰਬਰ (ਅਸ਼ਵਨੀ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਧਾਰੀਵਾਲ ਅਧੀਨ ਪੈਂਦੇ ਧਾਰੀਵਾਲ ਵਿਖੇ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਪੈਸੇ ਦੇ ਲੈਣ ਦੇਣ ਕਾਰਨ ਆਤਮਹੱਤਿਆ ਕਰ ਲੈਣ ਬਾਰੇ ਜਾਣਕਾਰੀ ਹਾਸਲ ਹੋਈ ਹੈ । ਮਰਨ ਵਾਲ਼ੀਆਂ ਵਿੱਚ ਪਤੀ ਪਤਨੀ ਤੇ ਉਹਨਾਂ ਦੀ ਬੇਟੀ ਸ਼ਾਮਿਲ ਹੈ।ਮਰਨ ਵਾਲ਼ਿਆਂ ਨੇ ਸਲ਼ਫਾਸ ਖਾ ਕੇ ਆਤਮ ਹੱਤਿਆ ਕੀਤੀ ਜਦੋਕਿ ਉਹਨਾਂ ਨੇ ਆਪਣੇ ਬੇਟੇ ਨੂੰ ਇਸ ਦੀ ਭਨਕ ਤੱਕ ਨਹੀਂ ਪੈਣ ਦਿੱਤੀ ।ਮ੍ਰਿਤਕਾਂ ਦੀ ਪਛਾਣ ਧਾਰੀਵਾਲ ਵਸਨੀਕ ਨਰੇਸ਼ ਕੁਮਾਰ 42 ,ਭਾਰਤੀ ਸ਼ਰਮਾ 38 ਅਤੇ ਉਹਨਾਂ ਦੀ ਬੇਟੀ ਮਾਨਸੀ 16 ਸਾਲ ਵੱਜੋਂ ਹੋਈ ।ਇਹਨਾਂ ਨੇ ਬੀਤੀ ਰਾਤ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਸਲਫਾਸ ਦੀਆਂ ਗੋਲ਼ੀਆਂ ਖਾ ਲਈਆਂ। ਇਸ ਤੋਂ ਪਹਿਲਾ ਭਾਰਤੀ ਸ਼ਰਮਾ ਨੇ ਇਕ ਵਿਡਿੳ ਵੀ ਬਨਾਇਆ।ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਸੱਗੇ ਭਰਾ ਅਤੇ ਕੁਝ ਹੋਰ ਲੋਕਾਂ ਨੂੰ ਜੁਮੇਵਾਰ ਠਹਿਰਾਇਆ ਹੈ ।ਵੀਡਿਓ ਵਿੱਚ ਉਹ ਇਹ ਕਹਿੰਦੇ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਸਲਫਾਸ ਖਾਣ ਦੀ ਸਲਾਹ ਕਿਸ ਨੇ ਦਿੱਤੀ ਹੈ ਉਹਨਾਂ ਨੇ ਹੋਰ ਕਿਹਾ ਕਿ ਉਂਨਾਂ ਇਸ ਵਿਡਿਉ ਦੇ ਬਾਦ ਵੀ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਹੋਰ ਲੋਕ ਉਪਰੋਕਤਾ ਦੇ ਚੁਗਲ ਵਿੱਚ ਨਾ ਫੱਸਣ ਜਿਸ ਕਾਰਨ ਕਿਸੇ ਹੋਰ ਨੂੰ ਉਹਨਾਂ ਵਾਂਗ ਅਜਿਹਾ ਕਦਮ ਨਾ ਚੁੱਕਣਾ ਪਵੇ ।ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਧਾਰੀਵਾਲ ਸ਼ਹਿਰ ਵਿੱਚ ਹੀ ਗੰਨੇ ਦਾ ਰੱਸ ਵੇਚਣ ਦਾ ਕੰਮ ਕਰਦਾ ਸੀ ।

ਪਰਿਵਾਰ ਦੇ ਤਿੰਨਾਂ ਮੈਂਬਰਾਂ ਨੇ ਸਲਫਾਸ ਖਾਣ ਤੋਂ ਪਹਿਲਾ ਆਪਣੇ 18 ਸਾਲ ਦੇ ਲੜਕੇ ਕੁਨਾਲ ਨੂੰ ਇਸ ਦੀ ਭਨਕ ਤੱਕ ਨਹੀਂ ਲੱਗਣ ਦਿੱਤੀ ।ਸਲਫਾਸ ਖਾਣ ਉਪਰਾਂਤ ਇਹਨਾਂ ਨੂੰ ਇਲਾਜ ਕਰਾਉਣ ਲਈ ਅੰਮ੍ਰਿਤਸਰ ਲੈ ਜਾਇਆ ਜਾ ਰਿਹਾ ਸੀ ਕਿ ਨਰੇਸ਼ ਕੁਮਾਰ ਨੇ ਬਟਾਲਾ ਜਦੋਂਕਿ ਮਾਂ ਬੇਟੀ ਨੇ ਅੰਮ੍ਰਿਤਸਰ ਵਿਖੇ ਜਾ ਕੇ ਦਮ ਤੋੜ ਦਿੱਤਾ। ਪੁਲਿਸ ਵੱਲੋਂ ਮ੍ਰਿਤਕਾਂ ਦੀਆ ਲਾਸ਼ਾਂ ਕੱਬਜੇ ਵਿੱਚ ਲੈ ਕੇ ਪੋਸਟ-ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਮ੍ਰਿਤਕ ਦੇ ਬੇਟੇ ਕੁਨਾਲ ਸ਼ਰਮਾ ਦੇ ਬਿਆਨਾਂ ਤੇ ਪ੍ਰਦੀਪ ਸ਼ਰਮਾ,ਨੀਤੀ ਪਠਾਣੀਆਂ ਵਾਸੀ ਗੁਰਦਾਸਪੁਰ ,ਨਰਿੰਦਰ ਕੁਮਾਰ ਵਿੱਜ,ਗੀਤੂ,ਅਮਨਦੀਪ ਮਹਾਜਨ ਉਰਫ ਦੀਪਾ ,ਅਮਿੱਤ ਜਿਉਲਰ,ਅਮਿੱਤ ਧੂਨਾ,ਜਗਜੀਤ ਸਿੰਘ ਜੱਗੀ ਪਟਵਾਰੀ, ਜਸਪਾਲ ਬੇਦੀ,ਦਰਸ਼ਨਾਂ ਬੱਬਰ ਸਾਰੇ ਵਸਨੀਕ ਧਾਰੀਵਾਲ ਦੇ ਵਿਰੁੱਧ ਧਮਕਾਉਣ ਅਤੇ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਆਤਮ ਹੱਤਿਆ ਕਰਨ ਤੋਂ ਪਹਿਲਾ ਔਰਤ ਫੇਸਬੂਕ ਤੇ ਲਾਈਬ ਹੋਈ ਤੇ ਇਸ ਦੀ ਵੀਡੀਓ ਵੀ ਬਣਾਈ।ਮ੍ਰਿਤਕਾਂ ਦੀਆਂ ਲ਼ਾਸ਼ਾ ਦਾ ਪੋਸਟ-ਮਾਰਟਮ ਕਰਨ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ।ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply