ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ 07 ਫਰਵਰੀ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ

ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਾਲੀ ਵਿਸ਼ਾਲ ਰੈਲੀ ਅਤੇ ਕਿਸਾਨੀ ਸੰਘਰਸ਼ ਵਿੱਚ ਹਰੇਕ ਜਿਲ੍ਹੇ ਤੋ ਲਗਾਤਾਰ ਜੱਥੇ ਭੇਜਣ ਦੀਆ ਲਾਈਆਂ ਡਿਊਟੀਆ..ਜਸਵੀਰ

ਤਲਵਾੜਾ / ਹੁਸ਼ਿਆਰਪੁਰ 26,ਦਸੰਬਰ(ਚੌਧਰੀ) : ਆਉਣ ਵਾਲੀ 7 ਫਰਵਰੀ 2021 ਨੂੰ ਪੰਜਾਬ ਦੇ ਸਮੂਹ ਐਨ ਪੀ ਐਸ ਕਰਮਚਾਰੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠਾਂ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ, ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਮੈਬਰਾ ਦੇ ਨਾਲ ਜੂਮ ਮੀਟਿੰਗ ਵਿੱਚ ਕੀਤਾ ਅਤੇ ਦੇਸ ਦੇ ਅੰਨਦਾਤਾ ਕਿਸਾਨਾ ਵਲੋ ਦੇਸ ਦੀ ਰਾਜਧਾਨੀ ਦਿੱਲੀ ਵਿੱਚ ਚਲਾਏ ਰਹੇ ਅੰਦੋਲਨ ਵਿੱਚ ਸਮੂਹ ਜਿਲ੍ਹਿਆਂ ਦੇ ਮੈਬਰਾ ਨੂੰ ਵੱਧ ਤੋ ਵੱਧ ਭਾਗ ਲੈਣ ਲਈ ਕਿਹਾ ਗਿਆ ਅਤੇ ਇਸ ਮੋਕੇ ਹਰੇਕ ਜਿਲ੍ਹੇ ਤੋ ਲਗਾਤਾਰ ਮੈਂਬਰਾ ਦੇ ਜੱਥੇ ਭੇਜਣ ਲਈ ਡਿਊਟੀਆ ਲਾਈਆਂ ਗਈਆਂ ।
ਇਸ ਸਬੰਧ ਵਿੱਚ ਜ.ਸਕੱਤਰ ਜਰਨੈਲ ਸਿੰਘ ਪੱਟੀ ਅਤੇ ਸੂਬਾ ਸਕੱਤਰ ਪ੍ਰੇਮ ਸਿੰਘ ਠਾਕੁਰ ਨੇ ਕਿਹਾ ਕਿ ਇਸ ਪਟਿਆਲਾ ਰੈਲੀ ਨਾਲ ਅਸੀ ਸਮੂਹ ਐਨ ਪੀ ਐਸ ਕਰਮਚਾਰੀ ਕੈਪਟਨ ਸਰਕਾਰ ਨੂੰ ਯਾਦ ਕਰਵਾਉਣ ਜਾ ਰਹੇ ਹਾਂ ਕਿ ਜਿਹੜਾ ਵਾਅਦਾ ਚੋਣਾਂ ਸਮੇਂ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੀਤਾ ਸੀ ਉਸ ਨੂੰ ਪੂਰਾ ਕਰੋ ਤੇ ਸ਼ਾਹਕੋਟ ਰੈਲੀ 2018 ਦੇ ਦਬਾਅ ਸਦਕਾ ਕਾਇਮ ਕੀਤੀ ਐਪ. ਪੀ. ਐਸ. ਰੀਵਿਊ ਕਮੇਟੀ ਵੀ ਦੋ ਸਾਲ ਬੀਤ ਜਾਣ ਬਾਅਦ ਵੀ ਸਿਰਫ ਕਾਗਜੀ ਕਮੇਟੀ ਸਾਬਤ ਹੋਈ ਹੈ ,ਉਸ ਨੂੰ ਵੀ ਕੋਈ ਕਾਰਵਾਈ ਕਰਨ ਦਾ ਹੁਕਮ ਦਿਓ। ਉਹਨਾਂ ਕਿਹਾ ਕਿ ਅੱਜ ਹਰ ਮੁਲਾਜ਼ਮ ਦੇ ਬੁਢਾਪੇ ਦੀ ਡਂਗੋਰੀ ਸਰਕਾਰਾਂ ਨੇ ਖੋਹ ਲਈ ਹੈ। ਜਿਸ ਕਾਰਨ ਪੰਜਾਬ ਦੇ ਲਗਭਗ ਦੋ ਲੱਖ ਮੁਲਾਜ਼ਮਾਂ ਵਿੱਚ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਹੈ ,ਇਸ ਰੋਸ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਐਨ ਪੀ ਐਸ ਅਧੀਨ ਆਉਂਦੇ ਸਮੂਹ ਮੁਲਾਜ਼ਮਾਂ ਵਲੋਂ ਕੈਪਟਨ ਸਰਕਾਰ ਨੂੰ ਪਟਿਆਲਾ ਰੈਲੀ ਕਰਕੇ ਇਕ ਚੇਤਾਵਨੀ ਦਿੱਤੀ ਜਾਵੇਗੀ ਕਿ ਸਰਕਾਰ ਛੇਤੀ ਤੋਂ ਛੇਤੀ ਪੁਰਾਣੀ ਪੈਨਸ਼ਨ ਬਹਾਲ ਕਰੇ ।ਜਿਥੇ ਸਰਕਾਰ ਨੂੰ ਵੀ ਇਸ ਨਾਲ਼ ਲਾਭ ਹੋਵੇਗਾ ,ਉਥੇ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਮਿਲੇਗਾ।

ਸਟੇਟ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਕਿ ਸਾਰੇ ਕਮੇਟੀ ਮੈਂਬਰ ਅਤੇ ਜਿਲ੍ਹਾ ਕਨਵੀਨਰ ਇਸ ਰੈਲੀ ਦੀ ਤਿਆਰੀ ਜੰਗੀ ਪੱਧਰ ਤੇ ਕਰਨ ਤਾਂ ਜੋ ਇਹ ਰੈਲੀ ਇਤਹਾਸਕ ਹੋ ਨਿਬੜੇ ਅਤੇ ਹੁਣ ਇਹ ਰੈਲੀ ਹੀ ਐਨ ਪੀ ਐਸ ਮੁਲਾਜ਼ਮਾਂ ਦਾ ਭਵਿੱਖ ਤੈਅ ਕਰੇਗੀ।ਇਸ ਦੌਰਾਨ ਸਮੂਹ ਕਮੇਟੀ ਮੈਂਬਰਾਂ ਦੇ ਨਾਲ ਨਾਲ ਜਰਨੈਲ ਸਿੰਘ ਪੱਟੀ, ਸਕੱਤਰ ਕੋ ਕਨਵੀਨਰ ਜਸਵਿਦੰਰ ਸਿੰਘ,ਪਰਭਜੀਤ ਸਿੰਘ ਰਸੂਲਪੁਰ,ਬਿਕਰਮ ਜੀਤ ਸਿੰਘ ਕਦੋਂ ,ਬਲਵਿੰਦਰ ਸਿੰਘ ਲੋਦੀਪੁਰ ,ਕੁਲਵਿੰਦਰ ਸਿੰਘ, ਭਵਾਨੀ ਠਾਕੁਰ, ਗੁਰਦਿਆਲ ਸਿੰਘ ਮਾਨ, ਓਂਕਾਰ ਸਿੰਘ, ਹਰਪ੍ਰੀਤ ਸਿੰਘ ਹੈਰੀ,ਗੁਰਪ੍ਰੀਤ ਸਿੰਘ,ਹਿੰਮਤ ਸਿੰਘ, ਸੰਜੀਵ ਧੂਤ, ਤਿਲਕ ਰਾਜ ਗੜਦੀਵਾਲਾ, ਸੁਖਪਾਲ ਸਿੰਘ,ਪਰਮਿੰਦਰਪਾਲ ਸਿੰਘ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ ਔਲਖ,ਲਵਪ੍ਰੀਤ ਸਿੰਘ ਰੌੜਾਵਾਲੀ, ਗੁਰਪ੍ਰੀਤ ਸਿੰਘ ਰੰਗੀਲਪੁਰ, ਕੁਲਦੀਪ ਵਾਲੀਆ,ਆਈ ਟੀ ਵਿੰਗ ਤੋਂ ਸੱਤ ਪ੍ਰਕਾਸ਼, ਹਰਪ੍ਰੀਤ ਉਪਲ,ਨਿਰਮਲ ਸਿੰਘ ਮੋਗਾ ਗੌਰਵ ਰਾਠੌਰ, ਜਸਵਿੰਦਰ ਸਿੰਘ, ਗੁਰਮੁਖ ਸਿੰਘ ,ਕਰਮਜੀਤ ਸਿੰਘ,ਹਬਿੰਦਰ ਸਿੰਘ,ਦੀਪਾ ,ਮਨੋਹਰ ਲਾਲ,ਬਲਦੇਵ ਸਿੰਘ,ਵਿਕਾਸ ਸ਼ਰਮਾਂ,ਜਗਵਿੰਦਰ ਸਿੰਘ, ਸੁਰਜੀਤ ਰਾਜਾ,ਜਸਵੀਰ ਬੋਦਲ,ਜਸਵਿੰਦਰ ਪਾਲ ਸਿੰਘ,ਰਕੇਸ਼ ਰੌਸ਼ਨ ,ਮਨਮੋਹਨ ਲਾਲ,ਚਮਨ ਲਾਲ,ਰਜਤ ਮਹਾਜਨ,ਦਲਜੀਤ ਸਿੰਘ, ਅਸ਼ੋਕ ਕੁਮਾਰ,ਪਰਮਜੀਤ ਸਿੰਘ,ਗੁਰਵਿੰਦਰ ਸਿੰਘ,ਸਤਪਾਲ ਸਿੰਘ, ਵਰਿੰਦਰ ਵਿਕੀ,ਹਰਬਿਲਾਸ,ਮਨਜੀਤ ਸਿੰਘ,ਰਵਿੰਦਰ ਰਵੀ,ਰਾਮ ਧੰਨ,ਸਤੀਸ਼ ਕੁਮਾਰ,ਰਵਿੰਦਰ ਕੁਮਾਰ,ਦਲਜੀਤ ਕੌਰ,ਸੰਜੀਵ ਕੋਈ,ਗੁਰਮੁਖ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply