ਪਿੰਡ ਠੱਕਰ ਤੋਂ ਨੰਨੇ ਮੁੰਨੇ ਬੱਚਿਆਂ ਨੇ ਕਿਸਾਨਾਂ ਦੇ ਹੱਕ ‘ਚ ਕੱਢੀ ਵਿਸ਼ਾਲ ਸਾਈਕਲ ਰੈਲੀ

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 83 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ,31 ਦਸੰਬਰ(ਚੌਧਰੀ) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾਰਹੇ ਧਰਨੇ ਦੇ 83ਵੇਂ ਦਿਨ ਦੋਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਗਗਨਦੀਪ ਮੋਹਾਂ, ਤਰਸੇਮ ਸਿੰਘ ਅਰਗੋਵਾਲ, ਗੁਰਮੇਲ ਸਿੰਘ ਬੁੱਢੀ ਪਿੰਡ ਅਵਤਾਰ ਸਿੰਘ ਮਾਨਗੜ੍ਹ ਹਰਵਿੰਦਰ ਜੌਹਲ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰਦੀਮੋਦੀ ਸਰਕਾਰ ਨੇ ਖੇਤੀਵਿਰੋਧੀ ਕਾਲੇ ਕਾਨੂੰਨ ਲਿਆ ਕਿਸਾਨੀ ਨੂੰ ਢਾਹ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਹਰ ਕੀਮਤ ਤੇ ਕਾਲੇ ਕਾਨੂੰਨ ਰੱਦ ਹੀ ਕਰਨੇ ਪੈਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਭਿਆਨਕ ਰੂਪ ਧਾਰਨ ਕਰ ਸਕਦਾ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਦੀ ਹੋਵੇਗੀ। ਇਸ ਸਮੇਂ ਪਿੰਡ  ਠੱਕਰ ਤੋਂ ਬੱਚਿਆਂ ਨੇ ਕਿਸਾਨਾਂ ਦੇ ਹੱਕ ‘ਚ ਇਕ ਸਾਈਕਲ ਰੈਲੀ ਕੱਢੀ ਜੋ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਪਹੁੰਚੀ,ਜਿਥੇ ਗੰਨਾ ਸੰਘਰਸ਼ ਕਮੇਟੀ ਤੇ ਇਲਾਕੇ ਦੇ ਕਿਸਾਨਾਂ ਨੇ ਰੈਲੀ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਸਮੇਂ ਦਲਬੀਰ ਸਿੰਘ ਢਿੱਲੋਂ,ਕੁਲਦੀਪ ਸਿੰਘ ਭਾਨਾ,ਗੁਰਮੇਲ ਸਿੰਘ ਦਾਰਾਪੁਰ ,ਮਨਜੀਤ ਸਿੰਘ ਖਾਨਪੁਰ , ਕਰਮਜੀਤ ਤਲਵੰਡੀ ਜੱਟਾਂ, ਸੇਵਾ ਸਿੰਘ, ਜਤਿੰਦਰ ਸਿੰਘ ਸੰਗਲਾਂ,ਜਰਨੈਲ ਸਿੰਘ,ਅਜੈਬ ਸਿੰਘ ਚੰਡੀਦਾਸ ,ਸਰਪੰਚ ਹਰਜਿੰਦਰ ਸਿੰਘ ਥਿੰਦਾ,ਪਟਵਾਰੀ ਜਗਤਾਰ ਸਿੰਘ, ਡਾ. ਮੋਹਣ ਸਿੰਘ ਮੱਲੀ, ਮਾਸਟਰ ਗੁਰਚਰਨ ਸਿੰਘ ਕਾਲਰਾ, ਰਾਕੇਸ਼ ਠੱਕਰ ,ਵਰਿੰਦਰ ਸਿੰਘ ਠੱਕਰ , ਮਨਦੀਪ ਸਿੰਘ ਬਾਹਲਾ ,ਪੰਜਾਬ ਸਿੰਘ , ਜਗਜੀਤ ਸਿੰਘ ਜੰਡੋਰ ਮਨਵੀਰ ਸਿੰਘ ਭੱਵਰ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply