FAMOUS POET: ਰਾਜ ਗੁਰਦਾਸਪੁਰੀ ਦੀਆਂ ਚਾਰ ਤਾਜਾ ਰਚਨਾਵਾਂ ਦੇ ਕੁਝ ਸ਼ੇਅਰ

ਰਾਜ ਗੁਰਦਾਸਪੁਰੀ ਦੀਆਂ ਚਾਰ ਤਾਜਾ ਰਚਨਾਵਾਂ ਦੇ ਕੁਝ ਸ਼ੇਅਰ

ਪੇਸ਼ਕਸ਼ -ਰਾਜਿੰਦਰ ਰਾਜਨ ਪਠਾਨਕੋਟ 

ਰਾਜ ਗੁਰਦਾਸਪੁਰੀ ਨੇ ਪੰਜਾਬੀ ਗ਼ਜ਼ਲ ਨੂੰ ਨਵੇਂ ਅਯਾਮ ਮੁਹਈਆ ਕੀਤੇ ਹਨ। ਉਸ ਦੀਆਂ ਗ਼ਜ਼ਲਾ ਵਿਚ ਪਹੁ-ਫੁਟਾਲੇ ਦੀ ਲਸ਼ਕ ਦੁਪਿਹਰੀ ਸੂਰਜ ਦੀ ਹਿੱਕ ਚੋਂ ਨਿਕਲੀਆਂ ਨਿੱਘੀਆਂ ਨਿੱਘੀਆਂ ਕਿਰਣਾਂ ਦਾ ਨਿੱਘ, ਸ਼ਾਮ ਨੂੰ ਥੱਕੇ ਹਾਰੇ ਪੰਛੀਆਂ ਦਾ ਆਲਣੇ ਵਿਚ ਵਾਪਿਸ ਆਉਣ ਦੀ ਯਥਾਰਥ ਰੁਮਕਣੀ ਗਾਥਾ, ਆਧੁਨਿਕ ਪ੍ਰਤੀਕਾਂ, ਬਿੰਬਾਂ ਦੀ ਸ਼ੈਲੀ ਤੇ ਭਾਸ਼ਾ ਦੀ ਚਾਸਣੀ ਵਿਚ ਮਿਲੀ ਜੁਲੀ ਪ੍ਰਤੀਕਿਰਿਆ, ਕਿਸੇ ਇੰਤਜ਼ਾਰ ਕਰਦੇ ਸੱਜਣ ਦੇ ਬੁੱਲ੍ਹਾਂ ਤੇ ਥਿੜਕਦੀ ਬਿਰਹੋ , ਨਿਸਤੇਜ ਦਿਲਾਂ ਵਿਚ ਜਗ੍ਹਾ ਦਿੰਦੀ ਦੀਵੇ ਵਰਗੀ ਮੱਧਮ ਰੌਸ਼ਨੀ ਉਸ ਦੀ ਗ਼ਜ਼ਲ। ਕਾਲਪਨਿਕ ਤੇ ਵਾਸਤਵਿਕਤਾ ਦਾ ਪੑਤੀਕਰਮ ਵਿਚ ਅਨੁਪਰਾਸ ਅਲੰਕਾਰਾਂ ਦੀ ਢੁਕਵੀਂ ਤੇ ਜੱਚਵੀ ਥਾਂ ਆਦਿ ਆਮ ਵੇਖਣ ਵਿਚ ਆਉਂਦੇ ਹਨ ।

ਮੈ ਉਸ ਨੂੰ ਬੈਂਕ ਮੈਨੇਜਰ ਦੇ ਤੌਰ ਤੇ ਘੱਟ ਤੇ ਸ਼ਾਇਰ ਪੱਖੋਂ ਜਿਆਦਾ ਜਾਣਦਾ ਹਾਂ ਕਿਉਂਕਿ ਉਸ ਦੀਆਂ ਗ਼ਜ਼ਲਾ ਅਖਬਾਰਾਂ, ਰਸਾਲਿਆਂ ਵਿਚ ਹੀ ਨਹੀਂ ਬਲਕਿ ਅਕਾਸ਼ਵਾਣੀ ਤੇ ਦੂਰਦਰਸ਼ਨ ਤੋਂ ਵੀ ਸੁਣੀਆਂ ਹਨ। ਉਨ੍ਹਾਂ ਨੇ ਤਿੰਨ ਗ਼ਜ਼ਲ ਸੰਗ੍ਰਹਿ “ਲੋਕ ਦਿਲਾ ਦੇ ਕਾਲੇ”, “ਸੁਰਖੀ”, “ਦਰਦ ਪਰਾਇਆ ਸਹਿਣਾ” ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਏ ਹਨ । ਰਾਜ ਗੁਰਦਾਪੁਰੀ ਸਵ: ਜਨਾਬ ਦੀਪਕ ਜੈਤੋਈ ਦੇ ਸ਼ਾਗਿਰਦ ਹਨ । ਰਾਜ ਗੁਰਦਾਸਪੁਰੀ ਦਾ ਪੂਰਾ ਨਾਮ ਦੇਵ ਰਾਜ ਹੈ ਪ੍ਰੰਤੂ ਉਹ ਸਾਹਿਤਕ ਨਾਮ ਨਾਲ ਜਾਣੇ ਜਾਂਦੇ ਹਨ ਰਾਜ ਗੁਰਦਾਸਪੁਰੀ। ਉਹ ਪਿਛਲੇ 30 ਸਾਲਾਂ ਤੋਂ ਆਪਣਾ ਜੱਦੀ ਪਿੰਡ ਔਜਲਾ ਨੇੜੇ ਗੁਰਦਾਸਪੁਰ ਛੱਡ ਕੇ ਪਠਾਨਕੋਟ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ ਅਤੇ ਪਠਾਨਕੋਟ ਤੋਂ ਹੀਂ ਉਹ ਬੈਂਕ ਤੋਂ ਸੇਵਾ ਮੁਕਤ ਹੋਏ ਹਨ। ਵਿਦਿਅਕ ਪੱਖੋਂ ਐਮ ਏ (ਪੰਜਾਬੀ) ਅਤੇ ਬੀ ਐਡ ਹਨ। ਆਸ ਹੈ ਭਵਿੱਖ ਵਿਚ ਇਹ ਸ਼ਾਇਰ ਆਪਣੀ ਸ਼ਾਇਰੀ ਰਾਹੀ ਆਪਣੀ ਅੱਖਰ ਜਨਨੀ ਦੇ ਜਰੀਏ ਪੰਜਾਬੀ ਸਾਹਿਤ ਨੂੰ ਅਮੀਰ ਤੇ ਬੁਲੰਦੀਆਂ ਤੇ ਪਹੁੰਚਾਏਗਾ। ਰਾਜ ਗੁਰਦਾਸਪੁਰੀ ਦੀਆਂ ਚਾਰ ਤਾਜਾ ਰਚਨਾਵਾਂ ਦੇ ਕੁਝ ਸ਼ੇਅਰ ਇਸ ਤਰ੍ਹਾਂ ਹਨ ।

ਧੰਨਵਾਦ ਜੀ। 


                                     ਸ਼ੁਭਚਿੰਤਕ 
                      ਲੇਖਕ: ਗਿਆਨੀ ਰਜਿੰਦਰ ਸਿੰਘ ਰਾਜਨ    
                    ਮੋਬਾਇਲ ਫੋਨ ਨੰਬਰ 9417427656

Advertisements
Advertisements
Advertisements

 

ਗ਼ਜ਼ਲ ਨੂੰ 1: 
ਮੌਤਾਂ ਦੀ ਭਰਮਾਰ ਕਰੋਨਾ ਭਾਰੂ ਹੈ। 
                  ਬੇਬਸ ਹੈ ਸਰਕਾਰ ਕਰੋਨਾ ਭਾਰੂ ਹੈ। 
                  ਗਲਤ ਰਿਪੋਰਟਾਂ ਦਸ ਕੇ ਪੈਸੇ ਲੁੱਟਦੇ ਹਨ 
                  ਝੂਠਾ ਹੈ ਪਰਚਾਰ ਕਰੋਨਾ ਭਾਰੂ ਹੈ। 
                  ਮੰਗਣ ਨਾਲੋ ਭੁੱਖੇ ਰਹਿਣਾ ਹੀ ਚੰਗਾ 
                  ਬੰਦਾ ਪਿਆ ਰੁਜ਼ਗਾਰ ਕਰੋਨਾ ਭਾਰੂ ਹੈ। 
                  ਦੋ ਗਜ ਦੂਰੀ ‘ਰਾਜ’ ਹਮੇਸਾ ਰੱਖੀ ਰਖ
                  ਰੋਜ ਕਰੇ ਤਕਰਾਰ ਕਰੋਨਾ ਭਾਰੂ ਹੈ। 

ਗ਼ਜ਼ਲ ਨੂੰ 2:
ਅਜ ਕਲ ਸਾਡੀ ਗਲ ਨਹੀ ਹੁੰਦੀ।                                   
ਦਿਲ ਅੰਦਰ ਹਲ ਚਲ ਨਹੀ ਹੁੰਦੀ। 
                  ਗੱਲ ਜਿਉ ਹੁੰਦੀ ਵਿਆਹ ਤੋਂ ਪਹਿਲਾਂ 
                  ਉਦਾਂ ਦੀ ਅਜ ਕਲ ਨਹੀ ਹੁੰਦੀ। 
                  ਬਰਦਾਸ਼ਤ ਸ਼ਕਤੀ ਘੱਟ ਗਈ  ਹੈ 
                  ਕੌੜੀ ਗੱਲ ਹੁਣ ਝੱਲ ਨਹੀਂ ਹੁੰਦੀ। 
                  ਇਕ ਦੂਜੇ ਤੇ ਝਿਕੱੜ ਸੁਟ ਕੇ 
                  ‘ਰਾਜ’ ਸਮੱਸਿਆ ਹੱਲ ਨਹੀਂ ਹੁੰਦੀ 


ਗ਼ਜ਼ਲ ਨੂੰ 3:
ਮੇਰੇ ਲਬਾਂ ਤੇ ਹਰਦਮ ਮੁਹੱਬਤ ਦਾ ਮੀਤ ਹੋਏ। 
                ਹਿੰਦੂ ਕੀ ਸਿਖ ਇਸਾਈ ਹਰ ਇਕ ਹੀ ਮੀਤ ਹੋਏ।
                 ਰਸਮੌਂ ਰਿਵਾਜ਼ ਜੱਗ ਦੇ ਪੱਥਰ ਤੇ ਲੀਕ ਹੁੰਦੇ 
                 ਸੂਲੀ ਜੋ ਚਾੜ ਦੇਵੇ ਐਸੀ ਨਾ ਰੀਤ ਹੋਏ ।
            ਔਖਾ ਬੜਾ ਹੈ ਅਜ ਕਲ ਦਿਲਬਰ ਦੇ ਘਰ ‘ਚ’ ਜਾਣਾ
            ਐਵੇਂ ਨਾ ਨਾਕੇ ਉੱਤੇ ਮਿੱਟੀ ਪਲੀਤ ਹੋਏ। 
            ਚਿੱਟਾ ਹੈ ਖੂਨ ਸੱਭ ‘ਚ’ ਆਪਣੇ ਵੀ ‘ਰਾਜ’ ਦੁਸ਼ਮਣ 
             ਰੁੱਸੇ ਨ ਫਿਰਨ ਲੋਕੀਂ ਜੇਕਰ ਪਰੀਤ ਹੋਏ।   

ਸ਼ਾਇਰ ਰਾਜ ਗੁਰਦਾਸਪੁਰੀ   
                                                                          
     
   
         ਪੂਰਾ ਪਤਾ: ਉੱਤਮ ਗਾਰਡਨ ਕਲੋਨੀ ਮਨਵਾਲ                                      ਜਿਲਾ ਪਠਾਨਕੋਟ ।                                   
ਤਸ਼ਵੀਰ: ਸ਼ਾਇਰ ਰਾਜ ਗੁਰਦਾਸਪੁਰੀ 







Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply