ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਦੁਕਾਨਦਾਰਾਂ ਦੇ ਕੱਟੇ ਚਲਾਨ

ਪਠਾਨਕੋਟ 7 ਜਨਵਰੀ (ਰਾਜਿੰਦਰ ਸਿੰਘ ਰਾਜਨ / ਅਵਿਨਾਸ਼) : ਸਿਵਲ ਸਰਜਨ ਪਠਾਨਕੋਟ ਡਾ ਹਰਵਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਡਾ ਨਿਸ਼ਾ ਜੋਤੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਰਦਾਸਪੁਰ ਰੋਡ ਪਠਾਨਕੋਟ ਵਿਖੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ। ਜਾਣਕਾਰੀ ਦਿੰਦਿਆਂ ਡਾ ਨਿਸ਼ਾ ਜੋਤੀ ਅਤੇ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਟਪਾ ਐਕਟ 2003 ਤਹਿਤ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਰੋਕ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਇਸ਼ਤਿਹਾਰਾਂ ਤੇ ਰੋਕ, ਖਾਣ-ਪੀਣ ਦੇ ਸਾਮਾਨ ਨਾਲ ਤੰਬਾਕੂਯੁਕਤ ਸਮਾਨ ਵੇਚਣ ਤੇ ਪੂਰਨ ਪਬੰਦੀ, ਦੁਕਾਨ ਵਿਚ ਤੰਬਾਕੂਨੋਸ਼ੀ ਮਨਾਂ ਹੈ ਦਾ ਬੋਰਡ ਲਗਾਉਣਾ ਜ਼ਰੂਰੀ ਹੈ, ਆਦਿ ਐਕਟ ਤਹਿਤ ਅੱਜ ਲੋਕਾਂ ਨੂੰ ਜਾਗਰੂਕ ਕਰਨ ਅਤੇ ਚਲਾਨ ਕੱਟਣ ਆਏ ਸੀ। ਇਸ ਦੌਰਾਨ ਗੁਰਦਾਸਪੁਰ ਰੋਡ ਵਿਖੇ ਇਕ ਸਵੀਟ ਸ਼ਾਪ ਤੇ ਨੋ ਤੰਬਾਕੂ ਦਾ ਬੋਰਡ ਨਾ ਲੱਗਾ ਹੋਣ ਤੇ ਉਸਨੂੰ ਬੋਰਡ ਲਗਾਉਣ ਲਈ ਕਿਹਾ ਗਿਆ ਪਰ ਉਕਤ ਦੁਕਾਨਦਾਰ ਪਿਓ-ਪੁੱਤਰ ਲੜਾਈ ਝਗੜੇ ਤੇ ਉਤਾਰੂ ਹੋ ਗਏ ਤੇ ਟੀਮ ਨਾਲ ਬਦਸਲੂਕੀ ਕਰਨ ਲੱਗੇ। ਇਸ ਮੌਕੇ ਡਾ ਨਿਸ਼ਾ ਜੋਤੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਬਾਅਦ ਵਿਚ ਪੁਲਿਸ ਦੀ ਹਾਜ਼ਰੀ ਵਿਚ ਵਾਰਨਿੰਗ ਚਲਾਨ ਕੱਟ ਕੇ ਉਸਨੂੰ ਬੋਰਡ ਲਗਾਉਣ ਦੀ ਹਦਾਇਤ ਕੀਤੀ ਗਈ। ਡਾ ਨਿਸ਼ਾ ਨੇ ਕਿਹਾ ਕਿ ਉਕਤ ਸਵੀਟ ਸ਼ਾਪ ਦੇ ਮਾਲਕ ਪਿਤਾ ਅਤੇ ਪੁੱਤਰ ਵੱਲੋਂ ਸਰਕਾਰੀ ਕੰਮ ਵਿਚ ਵਿਘਨ ਪਾਇਆ ਗਿਆ ਹੈ। ਇਹਨਾਂ ਉਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਭਵਿੱਖ ਵਿਚ ਕੋਈ ਵੀ ਅਜਿਹੀ ਘਟੀਆ ਹਰਕਤ ਨਾ ਕਰ ਸਕੇ। ਇਸ ਘਟਨਾ ਦੇ ਸਬੰਧ ਵਿਚ ਸਿਵਲ ਸਰਜਨ ਪਠਾਨਕੋਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਡਾ ਨਿਸ਼ਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਬਾਕੂ ਨਾਲ ਕੈਂਸਰ ਵਰਗੇ ਖਤਰਨਾਕ ਰੋਗ ਹੁੰਦੇ ਹਨ। ਇਸ ਲਈ ਚਾਹੀਦਾ ਹੈ ਕਿ ਇਸ ਦੀ ਵਰਤੋਂ ਤੋਂ ਪਰਹੇਜ ਕੀਤਾ ਜਾ ਜਾਵੇ । ਇਸ ਮੌਕੇ ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਹੈਲਥ ਵਰਕਰ ਰਵੀ, ਕੁਲਵਿੰਦਰ ਢਿੱਲੋਂ, ਰਵਿੰਦਰ ਸੈਣੀ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply