ਟਰੱਕ ਵੱਲੋਂ ਮੋਟਰ-ਸਾਈਕਲ ਨੂੰ ਟਕੱਰ ਮਾਰ ਦੇਣ ਕਾਰਨ ਜੇਲ ਪੁਲਿਸ ਮੁਲਾਜ਼ਮ ਦੀ ਮੋਤ

ਟਰੱਕ ਵੱਲੋਂ ਮੋਟਰ-ਸਾਈਕਲ ਨੂੰ ਟਕੱਰ ਮਾਰ ਦੇਣ ਕਾਰਨ ਮੋਟਰ-ਸਾਈਕਲ ਸਵਾਰ ਜੇਲ ਪੁਲਿਸ ਮੁਲਾਜ਼ਮ ਦੀ ਮੋਤ
ਗੁਰਦਾਸਪੁਰ 8 ਜਨਵਰੀ ( ਅਸ਼ਵਨੀ ) :– ਗੁਰਦਾਸਪੁਰ-ਕਲਾਨੋਰ ਸੜਕ ਉੱਪਰ ਟਰੱਕ ਵੱਲੋਂ ਮੋਟਰ-ਸਾਈਕਲ ਨੂੰ ਟਕੱਰ ਮਾਰ ਦੇਣ ਕਾਰਨ ਮੋਟਰ-ਸਾਈਕਲ ਸਵਾਰ ਜੇਲ ਪੁਲਿਸ ਮੁਲਾਜ਼ਮ ਦੀ ਮੋਤ ਹੋ ਜਾਣ ਬਾਰੇ ਸਮਾਚਾਰ ਹਾਸਲ ਹੋਇਆਂ ਹੈ । ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਢਿਲਵਾਂ ਨੇ ਦਸਿਆਂ ਕਿ ਉਸ ਦੀ ਮਾਸੀ ਦਾ ਲੜਕਾ ਜਸਵਿੰਦਰਬੀਰ ਸਿੰਘ ਪੁੱਤਰ ਜਗੀਰ ਸਿੰਘ ਜੋਕਿ ਮਹਿਕਮਾ ਜੇਲ ਵਿੱਚ ਨੋਕਰੀ ਕਰਦਾ ਸੀ ਅਤੇ ਉਹਨਾਂ ਦੇ ਘਰ ਹੀ ਰਹਿੰਦਾ ਸੀ ।

ਬੀਤੇ ਦਿਨ ਆਪਣੇ ਮੋਟਰ-ਸਾਈਕਲ ਤੇ ਸਵਾਰ ਹੋ ਕੇ ਗੁਰਦਾਸਪੁਰ ਵਿਖੇ ਜਾ ਰਿਹਾ ਸੀ ਜਦੋਂ ਇਹ ਟੀ ਪੁਆਇੰਟ ਕਲਾਨੋਰ ਨੇੜੇ ਪੁਜਾ ਤਾਂ ਇਕ ਟਰੱਕ ਨੰਬਰ ਪੀ ਬੀ 06 ਵੀ 5150 ਦੇ ਚਾਲਕ ਨੇ ਇਸ ਨੂੰ ਟਕੱਰ ਮਾਰ ਦਿੱਤੀ ਜਿਸ ਕਾਰਨ ਜਸਵਿੰਦਰਬੀਰ ਸਿੰਘ ਗੰਭੀਰ ਜਖਮੀ ਹੋ ਗਿਆ ਅਤੇ ਇਸ ਨੂੰ ਇਲਾਜ ਲਈ ਸਿਵਲ ਹਸੱਪਤਾਲ ਕਲਾਨੋਰ ਵਿਖੇ ਲੈ ਜਾਇਆ ਗਿਆ ਜਿੱਥੇ ਇਸ ਦੀ ਮੋਤ ਹੋ ਗਈ । ਸਬ ਇੰਸਪੈਕਟਰ ਸੁਰਜੀਤ ਰਾਜ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਉੱਪਰ ਟਰੱਕ ਚਾਲਕ ਵਿਕਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਪਕੀਵਾ ਦੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply