ਪ੍ਰਤਾਪ ਸਿੰਘ ਬਾਜਵਾ, ਛਾਇਆ ਵਰਮਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ‘ਚੋਂ ਵਾਕਆਊਟ ਕਰ ਦਿੱਤਾ

ਨਵੀਂ ਦਿੱਲੀ  : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਛਾਇਆ ਵਰਮਾ ਅਤੇ ਸਾਬਕਾ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ‘ਚੋਂ ਉਦੋਂ ਵਾਕਆਊਟ ਕਰ ਦਿੱਤਾ ਜਦੋਂ ਕਮੇਟੀ ਦੇ ਚੇਅਰਮੈਨ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਇਨ੍ਹਾਂ ਤਿੰਨਾਂ ਰਾਜ ਸਭਾ ਮੈਂਬਰਾਂ ਨੇ ਨਵੀਂ ਦਿੱਲੀ ਦੀ ਹੱਦ ‘ਤੇ ਪਿਛਲੇ 45 ਦਿਨਾਂ ਤੋਂ ਬੈਠੇ ਹਜ਼ਾਰਾਂ ਕਿਸਾਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਇਸ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਚੇਅਰਮੈਨ ਵੱਲੋਂ ਇਨ੍ਹਾਂ ਦੀ ਮੰਗ ਮੰਨਣ ਤੋਂ ਇਨਕਾਰ ਕਰਨ ‘ਤੇ ਇਹ ਸਾਰੇ ਵਾਕਆਊਟ ਕਰ ਗਏ।

ਮੀਟਿੰਗ ਦੀ ਪ੍ਰਧਾਨਗੀ ਭਾਜਪਾ ਦੇ ਐੱਮਪੀ ਪੀ ਸੀ ਗਾਦੀਗੌਦਾਰ ਕਰ ਰਹੇ ਸਨ। ਇਹ ਮੀਟਿੰਗ ਪਾਰਲੀਮੈਂਟ ਦੀ ਅਨੈਕਸੀ ‘ਚ ਹੋ ਰਹੀ ਸੀ. ਤੇ ਇਸ ਵਿਚ ਦੇਸ਼ ‘ਚ ਐਨੀਮਲ ਹਸਬੈਂਡਰੀ ਤੇ ਡੇਅਰੀ ਫਾਰਮਿੰਗ ਵਿਚ ਵੈਟਰਨਰੀ ਸੇਵਾਵਾਂ ‘ਚ ਪਸ਼ੂਆਂ ਲਈ ਵੈਕਸੀਨ ਦੀ ਉਪਲੱਬਧਤਾ ‘ਤੇ ਵਿਚਾਰ ਕੀਤਾ ਜਾ ਰਿਹਾ ਸੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply