ਐਸ.ਐਸ.ਪੀ. ਵਲੋਂ ਪੁਲਿਸ ਲਾਈਨ ਹਸਪਤਾਲ ਦੇ ਐਸ.ਐਮ.ਓ. ਡਾ.ਲਖਵੀਰ ਸਿੰਘ ਦੇ ਡੀ.ਐਚ.ਓ. ਬਨਣ ’ਤੇ ਵਧਾਈ, ਭਵਿੱਖ ’ਚ ਵੀ ਸ਼ਾਨਦਾਰ ਸੇਵਾਵਾਂ ਬਰਕਰਾਰ ਰੱਖਣ ਦੀ ਕਾਮਨਾ

ਐਸ.ਐਸ.ਪੀ. ਵਲੋਂ ਪੁਲਿਸ ਲਾਈਨ ਹਸਪਤਾਲ ਦੇ ਐਸ.ਐਮ.ਓ. ਡਾ.ਲਖਵੀਰ ਸਿੰਘ ਦੇ ਡੀ.ਐਚ.ਓ. ਬਨਣ ’ਤੇ ਵਧਾਈ, ਭਵਿੱਖ ’ਚ ਵੀ ਸ਼ਾਨਦਾਰ ਸੇਵਾਵਾਂ ਬਰਕਰਾਰ ਰੱਖਣ ਦੀ ਕਾਮਨਾ
ਡੀ.ਐਸ.ਪੀ. ਦਸੂਹਾ ਮੁਨੀਸ਼ ਕੁਮਾਰ ਸ਼ਰਮਾ ਨੇ ਸਿਵਲ ਸਰਜਨ ਦਫ਼ਤਰ ’ਚ ਡਾ. ਲਖਵੀਰ ਸਿੰਘ ਨੂੰ ਦਿੱਤੀ ਵਧਾਈ
ਡੀ.ਐਚ.ਓ. ਵਲੋਂ ਸਮੇਂ-ਸਮੇਂ ਸਿਰ ਦਿੱਤੇ ਭਰਪੂਰ ਸਹਿਯੋਗ ਲਈ ਐਸ.ਐਸ.ਪੀ. ਦਾ ਧੰਨਵਾਦ
ਹੁਸ਼ਿਆਰਪੁਰ, 12 ਜਨਵਰੀ (ਆਦੇਸ਼ ):
ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਨਿਯੁਕਤੀ ’ਤੇ ਵਧਾਈ ਦਿੰਦਿਆਂ ਬਤੌਰ ਡੀ.ਐਚ.ਓ. ਵੀ ਸ਼ਾਨਦਾਰ ਸੇਵਾਵਾਂ ਯਕੀਨੀ ਬਨਾਉਣ ਦੀ ਕਾਮਨਾ ਕਰਦਿਆਂ ਕਿਹਾ ਕਿ ਡਾ. ਲਖਵੀਰ ਸਿੰਘ ਵਲੋਂ ਪੁਲਿਸ ਲਾਈਨ ਹਸਪਤਾਲ ਵਿੱਚ ਦਿੱਤੀਆਂ ਲਾਮਿਸਾਲ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਐਸ.ਐਸ.ਪੀ. ਵਲੋਂ ਡਾ. ਲਖਵੀਰ ਸਿੰਘ ਨੂੰ ਸਿਵਲ ਸਰਜਨ ਦਫ਼ਤਰ ਵਿੱਚ ਵਧਾਈ ਦੇਣ ਪਹੁੰਚੇ ਡੀ.ਐਸ.ਪੀ. ਦਸੂਹਾ ਮੁਨੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਬਤੌਰ ਐਸ.ਐਮ.ਓ. ਡਾ. ਲਖਵੀਰ ਸਿੰਘ ਨੇ ਪੁਲਿਸ ਲਾਈਨ ਹਸਪਤਾਲ ਦੀ ਕਾਇਆ ਕਲਪ ਕਰਦਿਆਂ ਬਹੁਤ ਹੀ ਸੁਚੱਜੇ ਢੰਗ ਨਾਲ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਅਤੇ ਕੋਵਿਡ-19 ਦੀ ਮਹਾਮਾਰੀ ਦੌਰਾਨ ਵੀ ਪੂਰੇ ਜਜ਼ਬੇ ਅਤੇ ਸ਼ਿੱਦਤ ਨਾਲ ਲੋਕ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਡਾ. ਲਖਵੀਰ ਸਿੰਘ ਦੇ ਪੁਲਿਸ ਲਾਈਨ ਹਸਪਤਾਲ ਵਿੱਚ ਕਰੀਬ 7 ਸਾਲ ਪੂਰੀ ਤਨਦੇਹੀ ਅਤੇ ਲਗਨ ਨਾਲ ਡਿਊਟੀ ਕਰਨ ਦੇ ਨਾਲ-ਨਾਲ ਨਾ ਸਿਰਫ਼ ਪੁਲਿਸ ਮੁਲਾਜ਼ਮਾਂ ਅਤੇ ਸਗੋਂ ਆਮ ਲੋਕਾਂ ਲਈ ਸਿਹਤ ਸੇਵਾਵਾਂ ਯਕੀਨੀ ਬਨਾਉਣ ਨੂੰ ਯਾਦ ਰੱਖਿਆ ਜਾਵੇਗਾ। ਕੋਵਿਡ-19 ਸੰਕਟ ਦੌਰਾਨ ਦਿੱਤੀਆਂ ਸੇਵਾਵਾਂ ਬਦਲੇ ਡਾ.ਲਖਵੀਰ ਸਿੰਘ ਨੂੰ ‘ਮਿਸਾਲੀ ਸੇਵਾਵਾਂ ਲਈ ਡਾਇਰੈਕਟਰ ਜਨਰਲ ਆਫ਼ ਪੁਲੀਸ ਆਨਰ’ ਐਵਾਰਡ ਮਿਲਣ ਦੀ ਗੱਲ ਕਰਦਿਆਂ ਡੀ.ਐਸ.ਪੀ. ਮਨੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਲਿਸ ਲਾਈਨ ਹਸਪਤਾਲ ਵਿੱਚ ਡਾ.ਲਖਵੀਰ ਸਿੰਘ ਦੇ ਯਤਨਾਂ ਸਦਕਾ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ-ਨਾਲ ਏਅਰ ਕੰਡੀਸ਼ਨਡ ਵਾਰਡ ਵਿੱਚ 10 ਬੈਡਾਂ ਦਾ ਪ੍ਰਬੰਧ ਹੈ ਜੋ ਲੋੜ ਪੈਣ ’ਤੇ ਮਰੀਜ਼ਾਂ ਦੇ ਇਲਾਜ਼ ਲਈ ਵਰਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸੀ.ਐਸ.ਆਰ. ਫੰਡਾਂ ਰਾਹੀਂ ਐਂਬੂਲੈਂਸ ਵੀ ਉਪਲਬੱਧ ਕਰਵਾਈ ਜਾ ਚੁੱਕੀ ਹੈ ਜਿਸ ਨਾਲ ਹਸਪਤਾਲ ਦਾ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਇਆ ਹੈ।
ਇਸ ਮੌਕੇ ਡਾ. ਲਖਵੀਰ ਸਿੰਘ ਨੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਸਮੇਂ-ਸਮੇਂ ਸਿਰ ਲੋੜੀਂਦੇ ਸਹਿਯੋਗ ਨੂੰ ਯਕੀਨੀ ਬਨਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਦਿੱਤਾ ਸਹਿਯੋਗ ਉਨ੍ਹਾਂ ਦੀਆਂ ਸੇਵਾਵਾਂ ਦਾ ਅਟੁੱਟ ਹਿੱਸਾ ਰਹੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਲਾਈਨ ਹਸਪਤਾਲ ਅਤਿ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਹੈ ਜਿਥੇ 6-ਚੈਨਲ ਈ.ਸੀ.ਜੀ. ਮਸ਼ੀਨ , ਕੋਰੋਨਾ ਦੇ  ਆਰ.ਟੀ.ਪੀ.ਸੀ.ਆਰ. ਟਰੂਨਾਟ ਅਤੇ ਰੈਪਿਡ ਟੈਸਟਾਂ ਦਾ ਪੂਰਾ ਇੰਤਜ਼ਾਮ ਹੈ। ਉਨ੍ਹਾਂ ਦੱਸਿਆ ਕਿ
ਪੁਲੀਸ ਲਾਈਨ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਪੁਲੀਸ ਲਾਈਨ ਫਲੈਟਾਂ ਵਿੱਚ ਟੀਕਾਕਰਨ ਸੈਂਟਰ ਵੀ ਸਥਾਪਤ ਕਰ ਦਿੱਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply