latest : ਗੜਦੀਵਾਲਾ ਵਿਖੇ 70ਵੇਂ ਗਣਤੰਤਰ ਦਿਵਸ ਤੇ ਨਗਰ ਪਰਿਸ਼ਦ ਚ ਸ਼ਾਨਦਾਰ ਸਮਾਰੋਹ ਆਯੋਜਿਤ 

 

– ਦੇਸ਼ ਦੀ ਅਜਾਦੀ ਕੁਰਬਾਨੀਆਂ, ਸ਼ਹੀਦੀਆਂ ਦੇ ਕੇ ਹਾਸਿਲ ਕੀਤੀ ਗਈ PRINCIPAL R.K. ZAIN
ਪਵਿੱਤਰ ਦਿਵਸ ਸਾਨੂੰ ਸਾਡੇ ਫਰਜਾਂ ਦੀ ਯਾਦ ਕਰਵਾਉਂਦੇ ਹਨ– E.O. RANDHIR SINGH
– ਜਗਤ ਨਰਾਇਣ ਡੀਏਵੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਗਿੱਧਾ ਤੇ ਕਿੱਕਲੀ
ਸਟੇਜ ਪ੍ਰਬੰਧਕ ਇਕਬਾਲ ਕੋਕਲਾ ਵਲੋਂ ਸ਼ਹਿਰ ਨਿਵਾਸੀਆਂ ਦਾ ਧੰਨਵਾਦ

 
ਗੜਦੀਵਾਲਾ (ਆਦੇਸ਼ ਪਰਮਿੰਦਰ ਸਿੰਘ ) ਗੜਦੀਵਾਲਾ ਵਿਖੇ 70ਵੇਂ ਗਣਤੰਤਰ ਦਿਵਸ ਤੇ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਪੰਜਾਬ ਕਾਂਗਰਸ ਦੇ ਸੀਨੀਅਰ ਪ੍ਰਦੇਸ਼ ਕਾਂਗਰਸ ਲੀਡਰ ਜੋਗਿੰਦਰ ਸਿੰਘ ਗਿਲਜੀਆਂ ਨੇ ਅਦਾ ਕੀਤੀ। ਸਟੇਜ ਪ੍ਰਬੰਧਕ ਦੀ ਭੂਮਿਕਾ ਸਮਾਜ ਸੇਵੀ ਇਕਬਾਲ ਸਿੰਘ ਕੋਕਲਾ ਨੇ ਨਿਭਾਈ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਕੇ.ਆਰ.ਕ. ਸਕੂਲ ਦੇ ਪ੍ਰਿੰਸੀਪਲ ਜੈਨ ਅਤੇ ਈਉ  ਵਿਸ਼ੇਸ਼ ਤੌਰ ਤੇ ਹਾਜਿਰ ਸਨ। ਸ. ਜੋਗਿੰਦਰ ਸਿੰਘ ਗਿਲਜੀਆਂ ਵਲੋਂ ਇਸ ਸਮਾਰੋਹ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਵਧਾਈ ਸੰਦੇਸ਼ ਦਿੱਤਾ ਗਿਆ।


ਰਾਕੇਸ਼ ਜੈਨ ਨੇ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਅਜਾਦੀ ਦ੍ਰਿੜ ਸੰਕਲਪ ਤੇ ਕੁਰਬਾਨੀਆਂ, ਸ਼ਹੀਦੀਆਂ ਦੇ ਕੇ ਹਾਸਿਲ ਕੀਤੀ ਗਈ ਹੈ। ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਉਂੱਨਾ ਕਿਹਾ ਕਿ ਨੌਜਵਾਨਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਸ਼ਿਆਂ ਦਾ ਤਿਆਗ ਕਰਨ ਦਾ ਅਜਿਹੇ ਮੌਕੇ ਸੰਕਲਪ ਲੈਣਾ ਚਾਹੀਦਾ ਹੈ ਤੇ ਨਸ਼ਿਆਂ ਦਾ ਤਿਆਗ ਕਰਦੇ ਹੋਏ ਉੱਚ ਸਿੱਖਿਆ ਹਾਸਿਲ ਕਰਕੇ ਦੇਸ਼ ਤੇ ਪੰਜਾਬ ਸੂਬੇ ਦਾ ਮਾਨ ਪੂਰੀ ਦੁਨੀਆ ਚ ਉੱਚਾ ਕਰਨਾ ਚਾਹੀਦਾ ਹੈ।


ਉਂੱਨਾ ਤੋਂ ਅਲਾਵਾ ਨਗਰ ਪਰਿਸ਼ਦ ਦੇ ਕਾਰਜਕਾਰੀ ਅਧਿਕਾਰੀ ਰਣਧੀਰ ਸਿੰਘ ਨੇ ਆਪਣੇ ਸੰਬੋਧਨ ਚ ਕਿਹਾ ਕਿ  70ਵੇਂ ਗਣਤੰਤਰ ਦਿਵਸ ਤੇ ਉਹ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦੇ ਹਨ। ਉਂੱਨਾ ਕਿਹਾ ਕਿ ਉਂੱਨਾ ਨੂੰ ਉਮੀਦ ਹੈ ਕਿ ਸ਼ਹਿਰ ਨਿਵਾਸੀ ਸ਼ਹਿਰ ਗੜਦੀਵਾਲਾ ਦੀ ਬੇਹਤਰੀ ਲਈ ਪਹਿਲਾਂ ਵਾਂਗ ਹੀ ਸਹਿਯੋਗ ਦਿੰਦੇ ਰਹਿਣਗੇ। ਉਂੱਨਾ ਕਿਹਾ ਕਿ ਅਜਿਹੇ ਪਵਿੱਤਰ ਦਿਵਸ ਸਾਨੂੰ ਸਾਡੇ ਫਰਜਾਂ ਦੀ ਯਾਦ ਕਰਵਾਉਂਦੇ ਹਨ ਤੇ ਸਾਨੂੰ ਸੁਹਿਰਦ ਨਾਗਰਿਕ ਬਣਨ ਦੇ ਨਾਲ-ਨਾਲ ਸ਼ਹਿਰ ਦੀ ਤਰੱਕੀ ਤੇ ਖਸ਼ਹਾਲੀ ਵਾਸਤੇ ਹਰ ਸਮੇਂੰ ਤਤੱਪਰ ਰਹਿਣਾ ਚਾਹੀਦਾ ਹੈ।  ਇਸਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਰੰਗਾ-ਰੰਗ ਪਰੋਗਰਾਮ ਵੀ ਪੇਸ਼ ਕੀਤਾ।

ਲਾਲਾ ਜਗਤ ਨਰਾਇਣ ਡੀਏਵੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਗਿੱਧਾ ਤੇ ਕਿੱਕਲੀ ਪਾ ਕੇ ਸਮਾਰੋਹ ਨੂੰ ਚਾਰ ਚੰਨ ਲਗਾ ਦਿੱਤੇ ਗਏ। ਅਖੀਰ ਸਟੇਜ ਪ੍ਰਬੰਧਕ ਇਕਬਾਲ ਸਿੰਘ ਕੋਕਲਾ ਨੇ ਆਏ ਹੋਏ ਮਹਿਮਾਨਾਂ, ਨੇਤਾਵਾਂ, ਅਧਿਕਾਰੀਆਂ ਤੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਰੋਹ ਚ ਹੋਰਨਾਂ ਤੋਂ ਅਲਾਵਾ ਨਗਰ ਕੌਸਲ ਪ੍ਰਧਾਨ ਇੰਦਰਜੀਤ ਕੌਰ ਬੁੱਟਰ, ਕਾਰਜ ਸਾਧਕ ਅਫਸਰ ਰਣਧੀਰ ਸਿੰਘ, ਪ੍ਰਿਸੀਪਲ ਰਾਕੇਸ਼ ਜੈਨ, ਤੀਰਥ ਸਿੰਘ ਦਾਤਾ, ਸਾਬਕਾ ਪ੍ਰਧਾਨ ਮਦਨ ਲਾਲ ਗੋਗੀ, ਜਤਿੰਦਰ ਪਾਲ ਜਿੰਦਰ, ਐਮਸੀ ਜੱਸਾ,ਕੌਂਸਲਰ ਸ਼੍ਰੀਮਤੀ ਪ੍ਰਵੀਨ ਲਤਾ, ਐਮਸੀ ਤੀਰਥ ਸਿੰਘ, ਬਲਾਕ ਕਾਂਗਰਸ ਪ੍ਰਧਾਨ ਕੈਪਟਨ ਬਹਾਦੁਰ ਸਿੰਘ, ਰਿਪੋਰਟਰ ਹਰਪਾਲ ਮਾਂਗਾ, ਮਨਿੰਦਰ ਸ਼ਰਮਾਂ, ਜਤਿੰਦਰ ਸ਼ਰਮਾ, ਪਿੰਕੀ ਭਟਲਾ, ਯੋਗੇਸ਼ ਗੁਪਤਾ, ਮਨਪ੍ਰੀਤ ਮੰਨਾ, ਸ਼ਾਮ ਲਾਲ, ਹਰਪਾਲ ਭੱਟੀ, ਪਿੰਕੀ ਭਟਲਾਂ, ਦੁਸ਼ਿਅੰਤ ਮਿਨਹਾਸ, ਸੀਨੀਅਰ ਜਰਨਲਿਸਟ ਐਸ.ਐਸ ਡੋਗਰਾ ਅਤੇ ਸ਼ਹਿਰ ਦੀਆਂ ਕਈ ਹੋਰ ਅਹਿਮ ਹਸਤੀਆਂ ਮੌਜੂਦ ਸਨ।

ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ‘ ਮੁਹਿੰਮ ਚਲਾ ਕੇ ਇਕ ਅਹਿਮ ਕਦਮ ਪੁੱਟਿਆ ਗਿਆ ਹੈ ਅਤੇ ਸੂਬੇ ਨੂੰ ਤੰਦਰੁਸਤ ਤੇ ਖੁਸ਼ਹਾਲ ਬਣਾਉਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨਾਂ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਨਵੀਂ ਸੋਚਲਗਨ ਅਤੇ ਦੇਸ਼ ਭਗਤੀ ਨਾਲ ਹਮੇਸ਼ਾਂ ਇਕਜੁੱਟ ਅਤੇ ਤਤਪਰ ਰਹਿਣਾ ਚਾਹੀਦਾ ਹੈ।

Related posts

Leave a Reply