ਗੜ੍ਹਦੀਵਾਲਾ ਵਿਖੇ ਕਿਸਾਨਾਂ ਨੇ ਸਾਂਝੇ ਤੌਰ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ


ਗੜ੍ਹਦੀਵਾਲਾ, 13 ਜਨਵਰੀ (ਚੌਧਰੀ ) : ਅੱਜ ਗੜ੍ਹਦੀਵਾਲਾ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਾਂਝੇ ਤੌਰ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਗਤਾਰ ਸਿੰਘ ਸਾਬਕਾ ਸਰਪੰਚ ਬਲਾਲਾ ਤੇ ਜੁਝਾਰ ਸਿੰਘ ਕੇਸ਼ੋਪੁਰ ਤੇ ਦੀ ਅਗਵਾਈ ਹੇਠ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਕਿਸਾਨੀ ਦਾ ਘਾਣ ਕਰਕੇ ਰੱਖ ਦਿੱਤਾ ਹੈ,ਜਿਸ ਕਾਰਨ ਅੱਜ ਕਿਸਾਨਾਂ ਅੰਦਰ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਭਾਰੀ ਰੋਸ  ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਸ ਮੌਕੇ ਜਗਤਾਰ ਸਿੰਘ ਬਲਾਲਾ, ਜੁਝਾਰ ਸਿੰਘ ਕੇਸੋਪੁਰ, ਮਨਜੀਤ ਸਿੰਘ ਰੌਬੀ,ਹਰਕਮਲ ਸਿੰਘ,ਮਾਸਟਰ ਰਛਪਾਲ ਸਿੰਘ, ਕੁਲਦੀਪ ਸਿੰਘ ਮਿੰਟੂ, ਪ੍ਰੋ. ਸ਼ਾਮ ਸਿੰਘ,ਸਿਮਰਜੀਤ ਸਿੰਘ, ਨਵੀ ਅਟਵਾਲ, ਗੁਰਦੀਪ ਸਿੰਘ ਦੀਪ ਮਾਂਗਾ,ਪੰਮ ਤਲਵੰਡੀ, ਜਸਦੀਪ ਸਿੰਘ,ਦਿਲਬਾਗ ਸਿੰਘ ਬਲਾਲਾ,ਬੱਬੂ ਕਾਲਕਟ,ਅਮਨਦੀਪ ਸਿੰਘ ਢੱਟ, ਮੰਗਾ ਕਾਲਰਾ, ਸੁਖਪਾਲ ਸਿੰਘ,ਹਰਵਿੰਦਰ ਸਿੰਘ ਬਲਾਲਾ, ਅਮਰੀਕ ਸਿੰਘ,ਜਗਦੀਪ ਸਿੰਘ ਢੱਟ, ਆਦਿ ਸਮੇਤ ਭਾਰੀ ਗਿਣਤੀ ਚ ਪਿੰਡਾਂ ਦੇ ਲੋਕ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply