LATEST NEWS: ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਮਿੰਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ  ਕੋਵਿਡ – 19 ਵੈਕਸੀਨ ਦੀ  ਮੁਹਿੰਮ ਦਾ ਅਗਾਜ ਅੱਜ ਸ਼ਨੀਵਾਰ 11 ਵਜੇ ਕਰਨਗੇ

ਹੁਸ਼ਿਆਰਪੁਰ (ਆਦੇਸ਼ , ਕਰਨ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ  ਕੋਵਿਡ – 19 ਵੈਕਸੀਨ ਦੀ  ਮੁਹਿੰਮ ਦਾ ਅਗਾਜ ਜਿਲੇ ਵਿੱਚ ਭਲਕੇ ਤਿਨੰ ਥਾਂਵਾ , ਸਬ ਡਿਵੀਜਨ ਹਸਪਤਾਲ ਮੁਕੇਰੀਆਂ , ਸਬ ਡਿਵੀਜਨ ਹਸਪਤਾਲ ਗੰੜਸ਼ੰਕਰ ਅਤੇ ਸਬ ਡਿਵੀਜਨ ਹਸਪਤਾਲ ਦਸੂਹਾਂ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਚ ਕਰਨ ਉਪਰੰਤ ਕੀਤਾ ਜਾਵੇਗਾ ।

ਹੋਸ਼ਿਆਰਪੁਰ ਵਿਚ ਰਸਮੀ ਤੌਰ  ਤੇ ਇਸਦਾ ਉਦਘਾਟਨ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਮਿੰਨੀ ਸਕੱਤਰੇਤ ਵਿਖੇ ਕਰਨਗੇ।  ਇਸ ਸੰਬੰਧੀ ਓਹਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਕਾਕਰਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਹਨ ਅਤੇ ਇਸ ਨੂੰ ਮੁਕੰਮਲ ਕਰਨ ਵਿੱਚ ਜਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਿਨ  ਪੂਰਾ ਸਹਿਯੋਗ ਦੇ ਰਿਹਾ ਹੈ.

ਉਹਨਾਂ  ਦੱਸਿਆ ਕਿ ਜਿਲੇ ਵਿੱਚ ਸਰਕਾਰੀ ਅਤੇ ਪ੍ਰਈਵੇਟ ਅਦਾਰਿਆ ਨੂੰ ਮਿਲਕੇ 20 ਸ਼ੈਸਨ ਸਾਈਟਾ ਤੇ 32 ਵੈਕਸੀਨ  ਟੀਮਾਂ ਤੈਨਾਤ ਕੀਤੀਆ ਗਈਆ ਹਨ ਅਤੇ ਹਰੇਕ ਸ਼ੈਸ਼ਨ ਸਾਈਟ ਤੇ 100 ਹੈਲਥ ਵਰਕਾਰਾਂ ਜੋ ਵੱਖ ਵੱਖ ਸ੍ਰੇਣੀਆ ਨਾਲ ਸਬੰਧਿਤ ਹਨ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ । ਵੈਕਸੀਨ ਕਰਵਾਉਣ ਪਹਿਲਾ ਤੋ ਰਜਿਸਟਿਡ ਲਾਭ ਪਾਤਰੀਆ ਨੂੰ ਟੀਕਾਕਰਨ ਸ਼ੈਸਨ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ । ਜਿਲੇ ਨੂੰ ਕੁੱਲ ਪ੍ਰਾਪਤ 9570 ਡੋਜਾਂ ਨੂੰ ਜਿਲੇ ਦੇ ਵੱਖ -ਵੱਖ ਵੈਕਸੀਨ ਕੇਦਰਾਂ ਨੂੰ ਵੰਡ ਦਿੱਤੀ ਗਈ ਹੈ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply