ਪਿੰਡ ਥੇਂਦਾ ਵਿਖੇ ਬੱਚਿਆਂ ਦੇ ਦਸਤਾਰ ਸਜਾਓ ਮੁਕਾਬਲੇ ਕਰਵਾਏ

ਗੜ੍ਹਦੀਵਾਲਾ 18 ਜਨਵਰੀ (ਚੌਧਰੀ) : ਪਿੰਡ ਥੇਂਦਾ ਵਿੱਖੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ਰਜਿ ਥੇਂਦਾ ਵਲੋਂ ਪ੍ਰਬੰਧਕ ਕਮੇਟੀ ਗੁਰੂਦੁਆਰਾ ਸਿੰਘ ਸਭਾ ਥੇਂਦਾ ਵੱਲੋਂ ਬਲਰਾਜ ਸਿੰਘ ਕਾਲਕਟ ਅਤੇ ਰਾਜੀਵ ਸਿੰਘ ਕੁਲਾਰ ਅਮਰੀਕਾ ਨਿਵਾਸੀ ਦੇ ਵਿਸ਼ੇਸ਼ ਸਹਿਜੋਗ ਦੇ ਨਾਲ ਸਰਬੰਸ ਦਾਨੀ ਧੰਨ ਧੰਨ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਡਰ 14 ਸਾਲ ਤੱਕ ਦੇ ਬੱਚਿਆਂ ਦਾ ਸੁੰਦਰ ਦਸਤਾਰ ਅਤੇ ਦੁਮਾਲਾ ਸਜਾਉਣ ਦਾ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਵਿੱਚ 35 ਤੋਂ ਜਿਆਦਾ ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਜੱਜ ਮੈਟ ਦੀ ਸੇਵਾ ਰਾਸ਼ਟਰੀ ਕੋਚ ਚਰਨਪ੍ਰੀਤ ਸਿੰਘ ਰੀਹਲ ਅਤੇ ਮਨਦੀਪ ਸਿੰਘ ਖਾਲਸਾ ਨੇ ਨਿਭਾਈ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਸੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਗੁਰੂਦੁਆਰਾ ਸਿੰਘ ਸਭਾ, ਸਰਪੰਚ ਕੁਲਦੀਪ ਸਿੰਘ, ਨੰਬਰਦਾਰ ਪਰਵਿੰਦਰ ਸਿੰਘ, ਪੰਚ ਅਵਤਾਰ ਸਿੰਘ , ਲਵ ਰਾਜ ਕਾਲਕੱਟ , ਕਲੱਬ ਪ੍ਰਧਾਨ ਹਰਵਿੰਦਰ ਸਿੰਘ ਸਮਰਾ, ਮਨਜੀਤ ਸਿੰਘ ਕਾਲਕੱਟ, ਤਜਿੰਦਰ ਕੌਰ ਸਮਰਾ,ਹਰਵਿੰਦਰ ਸਿੰਘ ਡਿਪਟੀ, ਸਰਬਜੀਤ ਕੌਰ, ਹਰਪਾਲ ਸਿੰਘ ਚੱਗਰ, ਹਰਭਜਨ ਸਿੰਘ, ਗੁਰਦੇਵ ਸਿੰਘ ਚੱਗਰ , ਹਰਚਰਨ ਸਿੰਘ, ਕੁਲਵਿੰਦਰ ਸਿੰਘ ਬਿੰਦੀ, ਰਛਪਾਲ ਕੌਰ ,ਹਰਪ੍ਰੀਤ ਕੌਰ, ਅਜੀਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply