ਸ਼੍ਰੋਮਣੀ ਅਕਾਲੀ ਦਲ (ਡੀ) ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦਾ ਪਹਿਲੀ ਵਾਰ ਗੜ੍ਹਦੀਵਾਲਾ ਪਹੁੰਚਣ ਤੇ ਸਨਮਾਨ


ਗੜ੍ਹਦੀਵਾਲਾ 27 ਜਨਵਰੀ (CHOUDHARY) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰਟਿਕ) ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦਾ ਪਹਿਲੀ ਵਾਰ ਗੜ੍ਹਦੀਵਾਲਾ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਮੋਹਤਬਾਰ ਵਿਅਕਤੀਆਂ ਵੱਲੋਂ ਸ਼ਾਨਦਾਰ ਸਵਾਗਤ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਗਤਾਰ ਸਿੰਘ ਬਲਾਲਾ ਡਾਇਰੇਕਟਰ ਮਿਲਕ ਪਲਾਂਟ ਹੁਸ਼ਿਆਰਪੁਰ ਅਤੇ ਮਨਜੀਤ ਸਿੰਘ ਰੋਬੀ ਸਾਬਕਾ ਕੌਂਸਲਰ  ਗੜ੍ਹਦੀਵਾਲਾ ਨੇ ਕਿਹਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਸਮੁੱਚੀ ਲੀਡਰਸ਼ਿਪ ਵੱਲ ਸਤਵਿੰਦਰਪਾਲ ਸਿੰਘ ਵੱਟ ਰਮਦਾਸਪੁਰ ਨੂੰ ਹੁਸ਼ਿਆਰਪੁਰ ਦਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਪ੍ਰਧਾਨ ਬਣਾ ਕੇ ਜ਼ਿਲ੍ਹੇ ਨੂੰ ਮਾਣ ਬਖਸ਼ਿਆ ਹੈ।ਉਨ੍ਹਾਂ ਕਿਹਾ ਕਿ ਸਰਦਾਰ ਸਤਵਿੰਦਰਪਾਲ ਸਿੰਘ ਢੱਟ ਇੱਕ ਮਿਹਨਤੀ ਇਮਾਨਦਾਰ ਤੇ ਪਾਰਟੀ ਪ੍ਰਤੀ ਤਨਦੇਹੀ ਨਾਲ ਕੰਮ ਕਰਨ ਵਾਲੇ ਇਕ ਵਫਾਦਾਰ ਸਿਪਾਹੀ ਹਨ, ਜਿਨ੍ਹਾਂ ਨੇ ਹਮੇਸ਼ਾ ਜਿੱਥੇ ਪਾਰਟੀ ਪ੍ਰਤੀ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਉੱਥੇ ਵੱਖ ਵੱਖ ਸਮਾਜ ਸੇਵੀ ਕੰਮਾਂ ਨੂੰ ਵੀ ਤਰਜੀਹ ਦਿੱਤੀਹੀ ਇਸ ਮੌਕੇ ਜਲਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਇਕ ਬੇਦਾਗ ਸ਼ਖਸੀਅਤ ਹਨ ਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਸੂਬਾ ਅਤੇ ਕੇਂਦਰ ਸਰਕਾਰ ਨਾਲ ਲੜਾਈ ਕੀਤੀ ਹੈ ਉਨ੍ਹਾਂ ਦੀ ਅਗਵਾਈ ਵਿੱਚ ਲਕਾ ਦਾ ਜਥੇਦ ਹੋਣਾ ਇੱਕ ਸਭ ਸ਼ਗਨ ਹੈ ਅਤੇ ਪੰਜਾਬ ਦੀ ਭਲਾਈ ਲਈ ਸਾਨੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰਟਿਕ ਦਾ ਸਾਥ ਦੇਣਾ ਚਾਹੀਦਾ ਹੈ।ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵਰਗੇ ਅਹਿਮ ਅਹੁਦੇ ਤੇ ਰਹਿ ਕੇ ਵੀ ਉਨ੍ਹਾਂ ਦੇ ਪੰਜਾਬ ਦੇ ਹਿੱਤਾਂ ਲਈ ਕੇਂਦਰ ਨਾਲ ਕਰਾਉਣ ਤੋਂ ਗੁਰੇਜ ਨਹੀਂ ਕੀਤਾ। ਇਸ ਮੌਕੇ ਸਤਵਿੰਦਰਪਾਲ ਸਿੰਘ ਢੱਟ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੁਸ਼ਿਆਰਪੁਰ ਜ਼ਿਲੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਨਿਰੰਤਰ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਵਲੋਂ ਆਪਣੇ ਯੂਨਿਟ ਕਾਇਮ ਕਰਕੇ ਪਾਰਟੀ ਦਾ ਜਥੇਬੰਦ ਵਾਂਢੇ ਹੋਰ ਮਜਬੂਤ ਕੀਤਾ ਜਾਵੇਗਾ।ਇਸ ਮੌਕੇ ਹਰਮਲਜੀਤ ਸਿੰਘ ਸਭਾ, ਰਸ਼ਮਿੰਦਰ ਸਿੰਘ ਕੰਗ,ਪਰਮਜੀਤ ਸਿੰਘ ਰਮਦਾਸਪੁਰ, ਸਰਵਣ ਸਿੰਘ, ਪਰਮਜੀਤ ਸਿੰਘ ਸੈਕਟਰੀ , ਵਿਨੋਦ ਕੁਮਾਰ ਸੁਰਜੀਤ ਸਿੰਘ, ਸੁਰਿਦਰ ਸਿੰਘ , ਲੱਕੀ ਸ਼ਰਮਾ, ਸੰਦੀਪ ਸਿੰਘ ਸਤਨਾਮ ਸਿੰਘ, ਜਸਦੀਪ ਸਿੰਘ ਰਮਦਾਸਪੁਰ ਸਮੇਤ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply