LATEST : ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਪ੍ਰਾਈਵੇਟ ਕਰਨ ਦਾ ਫੈਸਲਾ ਸਰਕਾਰ ਤੁਰੰਤ ਵਾਪਸ ਲਵੇ-ਬੀ.ਟੀ.ਐਫ.

ਹੁਸ਼ਿਆਰਪੁਰ  (ADESH PARMINDER SINGH)– ਬੇਗਮਪੁਰਾ ਟਾਇਗਰ ਫੋਰਸ ਦੀ ਮੀਟਿੰਗ ਪਿੰਡ ਕਾਲੂ ਵਾਹਿਰ ਹਲਕਾ ਸ਼ਾਮਚੁਰਾਸੀ ਵਿਖੇ ਹੋਈ। ਮੀਟਿੰਗ ਵਿੱਚ ਬੇਗਮਪੁਰਾ ਟਾਇਗਰ ਫੋਰਸ ਦੇ ਮੁੱਖ ਅਹੁਦੇਦਾਰ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਸੀਨੀਅਰ ਆਗੂ ਤਾਰਾ ਚੰਦ ਆਦਿ ਮੁੱਖ ਤੌਰ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਰਾਜਨੀਤਿਕ ਲੀਡਰਾਂ ਅਤੇ ਪਾਰਟੀਆਂ ਤੇ ਭੜਾਸ ਕੱਢਦਿਆਂ ਕਿਹਾ ਕਿ ਜਨਤਾ ਇਨ•ਾਂ ਨੂੰ ਆਪਣੇ ਫ਼ਾਇਦੇ ਲਈ ਚੁਣ ਕੇ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਭੇਜਦੀ ਹੈ ਪ੍ਰੰਤੂ ਜਿੱਤਣ ਤੋਂ ਬਾਅਦ ਇਹ ਲੋਕ ਜਨਤਾ ਉੱਪਰ ਹੀ ਤਸ਼ੱਦਦ ਸ਼ੁਰੂ ਕਰ ਦਿੰਦੇ ਹਨ। ਹੁਣੇ ਹੁਣੇ ਸਰਕਾਰ ਵੱਲੋਂ ਤਾਜ਼ਾ ਨਾਦਰ ਸ਼ਾਹੀ ਫਰਮਾਣ ਜਾਰੀ ਕੀਤਾ ਗਿਆ ਕਿ ਸਕੂਲ ਅਤੇ ਸਰਕਾਰੀ ਹਸਪਤਾਲਾਂ ਨੂੰ ਸਰਕਾਰ ਆਪਣੇ ਚਹੇਤੇ ਠੇਕੇਦਾਰਾਂ ਦੇ ਹੱਥਾਂ ਵਿੱਚ ਸੌਂਪ ਰਹੀ ਹੈ। ਜਿਹੜਾ ਕਿ ਮੋਦੀ ਸਰਕਾਰ ਦੀ ਨੋਟਬੰਦੀ ਅਤੇ ਜੀ.ਐਸ.ਟੀ. ਦੀ ਮਾਰ ਝੱਲ ਰਹੇ ਲੋਕਾਂ ਤੇ ਕੁਠਾਰਘਾਤ ਸਾਬਿਤ ਹੋਵੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਠੇਕੇਦਾਰ ਅਤੇ ਸਰਮਾਏਦਾਰਾਂ ਜਿਨ•ਾਂ ਤੋਂ ਇਲੈਕਸ਼ਨ ਸਮੇਂ ਫੰਡ ਲਿਆ ਨੂੰ ਲਾਭ ਪਹੁੰਚਾਉਣ ਲਈ ਆਪਣੇ ਜਮੀਰ ਨੂੰ ਛਿੱਕੇ ਟੰਗ ਕੇ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਮਨੁੱਖੀ ਅਧਿਕਾਰਾਂ ਨੂੰ ਨਜਰ ਅੰਦਾਜ ਕਰਕੇ ਇਹ ਫੈਸਲਾ ਕੀਤਾ। ਇਸ ਨਾਲ ਸੂਬੇ ਦੀ ਲਗਭਗ ਢਾਈ ਕਰੋੜ ਆਬਾਦੀ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਹਸਪਤਾਲ ਅਤੇ ਸਿੱਖਿਆ ਦੇ ਰਹੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਦਾ ਫੇਸਲਾ ਆਮ ਲੋਕਾਂ ਨੂੰ ਸੂਲੀ ਟੰਗਣ ਦੇ ਬਰਾਬਰ ਹੈ। ਜਿਕਰਯੋਗ ਹੈ ਸਰਕਾਰ ਨੇ ਸਰਕਾਰੀ ਹਸਪਤਾਲ ਅਤੇ ਸਕੂਲਾਂ ਲਈ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਤੋਂ ਮੰਗ ਸ਼ੁਰੂ ਕਰ ਦਿੱਤੀ ਹੈ। ਪਰ ਲੋਕ ਭਲਾਈ ਲਈ ਚਲ ਰਹੀਆਂ ਸਕੀਮਾਂ ਸਬੰਧੀ ਹਾਉਸ ਵਿੱਚ ਇਕ ਦੂਜੇ ਨਾਲ ਕੁੱਕੜਾਂ ਵਾਂਗੂੰ ਲੜਦੇ ਹਨ ਅਤੇ ਬਿੱਲ ਪਾਸ ਨਹੀ ਹੁੰਦਾ। ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਕਰਨ ਦਾ ਜੋ ਫੈਸਲਾ ਸਰਕਾਰ ਨੇ ਕੀਤਾ ਹੈ ਇਸ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾਵੇ।ਉਨ•ਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਅਗਰ ਇਹ ਫੈਸਲਾ ਰੱਦ ਨਹੀ ਕੀਤਾ ਜਾਂਦਾ ਤਾਂ ਬੇਗਮਪੁਰਾ ਟਾਇਗਰ ਫੋਰਸ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਭਰ ਵਿਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ। ਇਸ ਮੌਕੇ ਬੇਗਮਪੁਰਾ ਟਾਇਗਰ ਫੋਰਸ ਵਿੱਚ ਵਾਧਾ ਕਰਦੇ ਹੋਏ ਹਲਕਾ ਸ਼ਾਮ ਚੁਰਾਸੀ ਤੋਂ ਚੰਦਨ ਕੁਮਾਰ ਨੂੰ ਜਨਰਲ ਸਕੱਤਰ ਲਗਾਇਆ ਗਿਆ। ਇਸ ਮੌਕੇ ਦੇਵ ਰਾਜ, ਵੀਰਪਾਲ, ਬੱਬੂ ਸਿੰਗੜੀਵਾਲ, ਸੁਖਵਿੰਦਰ ਕਾਲੂ ਵਾਹਿਰ, ਇਸ ਮੌਕੇ ਤੇ ਪਹੁੰਚੇ ਸਰਪੰਚ ਗੁਰਨਾਮ ਸਿੰਘ ਪਿੰਡ ਕਾਲੂ ਵਾਹਿਰ, ਸਾਬਕਾ ਸਰਪੰਚ ਸੁਰਜੀਤ ਕੌਰ ਪਿੰਡ ਕਾਲੂ ਵਾਹਿਰ, ਸਰਪੰਚ ਪਿੰਡ ਬੂਬਾਂ, ਸਰਪੰਚ ਪਿੰਡ ਪੱਜੋਦਿਉਤਾ, ਜੀਵਨ ਸਿੰਘ, ਹਰਪ੍ਰਤ, ਮਦਨ ਲਾਲ ਆਦਿ ਮੌਜੂਦ ਸਨ।

Related posts

Leave a Reply