Latest News :- ਸੀ.ਬੀ.ਆਈ ਨੇ ਪੰਜਾਬ ਦੇ 40 ਤੇ ਹਰਿਆਣਾ ਦੇ 10 ਗੋਦਾਮਾਂ ‘ਤੇ ਛਾਪੇਮਾਰੀ

ਚੰਡੀਗੜ੍ਹ: ਸੀ.ਬੀ.ਆਈ ਨੇ ਖੁਰਾਕ ਨਿਗਮ (ਐਫ.ਸੀ.ਆਈ.) ਲਈ ਚੌਲਾਂ ਤੇ ਕਣਕ ਭੰਡਾਰ ਕਰਨ ਕਰਕੇ ਪੰਜਾਬ ਦੇ 40 ਤੇ ਹਰਿਆਣਾ ਦੇ 10 ਗੋਦਾਮਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਛਾਪੇਮਾਰੀ ਵੀਰਵਾਰ ਦੀ ਰਾਤ ਸ਼ੁਰੂ ਹੋਈ, ਜਿਸ ਦੌਰਾਨ ਸੀਆਰਪੀਐਫ ਦੇ ਜਵਾਨਾਂ ਨਾਲ ਕੇਂਦਰੀ ਏਜੰਸੀ ਦੀਆਂ ਕਈ ਟੀਮਾਂ ਗੋਦਾਮਾਂ ‘ਤੇ ਪਹੁੰਚੀਆਂ। ਕਥਿਤ ਤੌਰ ‘ਤੇ ਸੂਬਾ ਸਰਕਾਰ ਨੂੰ ਵੀ ਇਸ ਕਾਰਵਾਈ ਬਾਰੇ ਸੂਚਿਤ ਨਹੀਂ ਕੀਤਾ ਗਿਆ।

ਇਹ ਪਤਾ ਲੱਗਿਆ ਹੈ ਕਿ ਟੀਮਾਂ ਵੱਲੋਂ ਸਾਲ 2019-20 ਤੇ 2020-21 ਦੇ ਸਟਾਕਾਂ ਵਿੱਚੋਂ ਕਣਕ ਤੇ ਚੌਲਾਂ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਨਗ੍ਰੇਨ ਤੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਲਗਪਗ ਸਾਰੇ ਗੋਦਾਮਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਪੰਜਾਬ ਦੇ ਮੋਗਾ, ਫਾਜ਼ਿਲਕਾ, ਪੱਟੀ ਵਿਖੇ ਵੀ ਛਾਪੇ ਮਾਰੇ ਜਾ ਰਹੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply