Breaking : ਕਾਂਗਰਸ ਦੀਆਂ ਯੋਜਨਾਵਾਂ ਦੇ ਸਹਾਰੇ ਮੋਦੀ ਨੇ ਚਲਾਈ ਸਰਕਾਰ— ਡਾ. ਜਤਿੰਦਰ

ਹੁਸ਼ਿਆਰਪੁਰ (ADESH PARMINDER SINGH) ਡਾ. ਰਾਜ ਅਤੇ ਕਾਂਗਰਸ ਦੇ ਹਕ ਵਿੱਚ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਲਾਮਬੰਦ ਕਰਨ ਲਈ ਪਿੰਡ ਹੰਦੋਵਾਲ ਵਿਖੇ ਪਹੁੰਚੇ ਚੱਬੇਵਾਲ ਚੁਨਾਵ ਇੰਚਾਰਜ ਅਤੇ ਪੰਜਾਬ ਕਾਂਗਰਸ ਮੈਂਬਰ ਡਾ. ਜਤਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਵਲੋਂ ਗਰੀਬਾਂ ਦੇ ਲਈ ਜੋ ਯੋਜਨਾਵਾਂ ਚਲਾਈਆਂ ਗਈਆਂ ਹਨ ਉਸਦੇ ਬਲ ਤੇ ਮੋਦੀ ਵਿਕਾਸ ਦੇ ਦਾਅਵੇ ਕਰ ਰਿਹਾ ਹੈ, ਜਦਕਿ ਸੱਚਾਈ ਕੋਸਾਂ ਦੂਰ ਹੈ।

ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਜੀ ਵਲੋਂ ਸ਼ੁਰੂ ਕੀਤੀਆਂ ਗਈਆ ਯੋਜਨਾਵਾਂ ਨੂੰ ਹੀ ਮੋਦੀ ਵਲੋਂ ਅੱਗੇ ਵਧਾਇਆ ਗਿਆ ਹੈ। ਉਹਨਾਂ ਕਿਹਾ ਕਿ ਹੁ ਜਨਤਾ ਮੋਦੀ ਦੀ ਸੱਚਾਈ ਜਾਣ ਚੁੱਕੀ ਹੈ ਅਤੇ ਕਾਂਗਰਸ ਦੇ ਹਕ ਵਿੱਚ ਖੜੀ ਹੈ। ਉਹਨਾਂ ਨੇ ਪਿੰਡ ਨਿਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿ ਕਾਂਗਰਸ ਸਰਕਾਰ ਬਨਣ ਤੇ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਕਰਵਾਈਆ ਜਾਵੇਗਾ।

Related posts

Leave a Reply