ਸਿਹਤ ਵਿਭਾਗ ਮਨਿਸਟੀਰੀਅਲ ਕਰਮਚਾਰੀਆਂ ਦੀ ਅਹਿਮ ਮੀਟਿੰਗ ਆਯੋਜਿਤ

ਪਠਨਕੋਟ 9 ਫਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਸਿਹਤ ਵਿਭਾਗ ਦੀ ਮਨਿਸਟਰੀਅਲ ਕਰਮਚਾਰੀਆਂ ਦੀ ਮੀਟਿੰਗ ਜ਼ਿਲਾ ਪ੍ਰਧਾਨ ਡਾ ਪ੍ਰਿਯੰਕਾ ਠਾਕੁਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਹੋਈ।ਇਸ ਵਿੱਚ ਜ਼ਿਲ੍ਹਾ ਮਨਿਸਟਰੀਅਲ ਸਰਵਸਿਜ਼ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਸੈਣੀ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਜ਼ਿਲ੍ਹਾ ਕਨਵੀਨਰ ਨਰੇਸ਼ ਕੁਮਾਰ , ਚਮਨ ਲਾਲ ਗੁਪਤਾ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਵਿਸ਼ੇਸ਼ ਰੂਪ ਚ ਸ਼ਾਮਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਨਾਮ ਸਿੰਘ ਸੈਣੀ ਅਤੇ ਨਰੇਸ਼ ਕੁਮਾਰ ਨੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਸਾਂਝਾ ਫਰੰਟ ਪੰਜਾਬ ਵੱਲੋਂ ਮੁਹਾਲੀ ਵਿੱਚ 12 ਫਰਵਰੀ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ । ਉਕਤ ਨੇਤਾਵਾਂ ਨੇ ਦੱਸਿਆ ਕਿ ਕੈਪਟਨ ਸਰਕਾਰ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ । ਜਿਸ ਕਾਰਨ ਡਾਹਢੇ ਦੁਖੀ ਮੁਲਾਜ਼ਮ ਅਤੇ ਪੈਨਸ਼ਨਰਾਂ ਵੱਲੋਂ ਸਰਕਾਰ ਵਿਰੁੱਧ ਵੱਡੇ ਸੰਘਰਸ਼ ਦੀ ਰੂਪ ਰੇਖਾ ਬਣਾਈ ਜਾ ਰਹੀ ਹੈ । 1 ਜਨਵਰੀ 2016 ਤੋਂ ਡਿਊ ਪੇ ਕਮਿਸ਼ਨ ਚਾਰ ਸਾਲ ਬਾਅਦ ਵੀ ਜਾਰੀ ਨਹੀਂ ਕੀਤਾ ਗਿਆ, ਡੀ ਏ ਦੀਆਂ ਚਾਰ ਕਿਸ਼ਤਾਂ ਅਤੇ ਲੱਖਾਂ ਰੁਪਏ ਦੇ ਬਕਾਏ ਨੂੰ ਸਰਕਾਰ ਦਬਾਈ ਬੈਠੀ ਹੈ। ਮੈਡੀਕਲ ਭੱਤੇ ਵਿਚ ਵਾਧਾ ਨਹੀਂ ਹੋ ਰਿਹਾ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਹੈ।ਸਿਹਤ ਬੀਮਾ ਯੋਜਨਾ ਲਾਗੂ ਕਰਨ ਸਮੇਤ ਕਈ ਹੋਰ ਮੰਗਾਂ ਹਨ ਜੋ ਸਰਕਾਰ ਲਾਗੂ ਨਹੀਂ ਕਰ ਰਹੀ । ਬਾਅਦ ਵਿਚ ਜ਼ਿਲ੍ਹਾ ਪ੍ਰਧਾਨ ਡਾ ਪ੍ਰਿਅੰਕਾ ਠਾਕਰ ਜਨਰਲ ਸਕੱਤਰ ਬਲਵੰਤ ਸਿੰਘ ਕੈਸ਼ੀਅਰ ਸ੍ਰੀਮਤੀ ਮੋਨਿਕਾ ਨੇ ਸਾਂਝੇ ਫਰੰਟ ਦੇ ਨੇਤਾਵਾਂ ਨੂੰ ਇਹ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਦੀ ਜਥੇਬੰਦੀ ਹਮੇਸ਼ਾਂ ਉਨ੍ਹਾਂ ਦੇ ਸੰਪਰਕ ਵਿਚ ਰਹੇਗੀ ਅਤੇ ਮੁਲਾਜ਼ਮ ਮੰਗਾਂ ਲਈ 12 ਫਰਵਰੀ ਨੂੰ ਮੋਹਾਲੀ ਵਿਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਭਰਵਾਂ ਸਹਿਯੋਗ ਦਿੱਤਾ ਜਾਵੇਗਾ । ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਬਲਵੰਤ ਸਿੰਘ ਮੋਨਿਕਾ, ਜੋਗਿੰਦਰਪਾਲ, ਸਤੀਸ਼ ਕੁਮਾਰ , ਕਮਲਜੀਤ , ਮਨਵੀਰ ਸਿੰਘ, ਕਰਮ ਚੰਦ ਵਿਜੇ ਕੁਮਾਰ ,ਅਸ਼ੋਕ ਕੁਮਾਰ ਰਮਨ ਕੁਮਾਰ ,ਮਨੋਹਰ ਲਾਲ ਅਨੀਤਾ ਠਾਕਰ, ਮਹਿੰਦਰਪਾਲ ਬਲਵੀਰ ਸੈਣੀ, ਦੇਵ ਰਾਜ ਆਦਿ ਮੌਜੂਦ ਸਨ

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply