ਪਿੰਡ ਖਿਆਲਾ ਬੁਲੰਦਾਂ ‘ਚ ਦੂਜਾ ਮੈਡੀਕਲ ਜਾਂਚ ਕੈਂਪ ਆਯੋਜਿਤ


(ਕੈਂਪ ਦੌਰਾਨ ਹਾਜਰ ਸੰਤ ਬਾਬਾ ਸੇਵਾ ਸਿੰਘ ਜੀ ਤੇ ਸਰਦਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ)

ਗੜ੍ਹਦੀਵਾਲਾ 24 ਫਰਵਰੀ (CHOUDHARY) :  ਸਵ, ਦਿਲਬਾਗ ਸਿੰਘ ਸਾਬਕਾ ਸੰਮਤੀ ਮੈਂਬਰ ਦੀ ਯਾਦ ਨੂੰ ਸਮਰਪਿਤ ਦੂਜਾ ਅੱਖਾਂ ਦਾ ਵੀ ਜਾਂਚ ਕੈਂਪ ਤੇ ਮੈਡੀਕਲ ਕੈਂਪ ਉਨ੍ਹਾਂ ਦੇ ਭਰਾ ਜੋਗਿੰਦਰ ਸਿੰਘ, ਭਰਾ ਸਤਨਾਮ ਸਿੰਘ,ਲੜਕੇ ਨਸੀਬ ਸਿੰਘ ਨਿਓਜੀਲੈਂਡ, ਹਰਪ੍ਰੀਤ ਸਿੰਘ ਇਟਲੀ, ਸੁਖਵਿੰਦਰ ਸਿੰਘ ਸੋਨੀ ਅਤੇ ਸਮੂਹ ਕੁੰਢਾਲ ਪਰਿਵਾਰ ਵੱਲੋਂ ਪਿੰਡ ਖਿਆਲਾ ਬੁਲੰਦਾ ਵਿਖੇ ਲਗਾਇਆ ਗਿਆ ਹੈ, ਜਿਸਦਾ ਉਦਘਾਟਨ ਸੰਤ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਲੋ ਕੀਤਾ ਗਿਆ।

(ਕੈਂਪ ਦੌਰਾਨ ਹਾਜਰੀ ਭਰਦੇ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਤੇ ਹੋਰ)

ਇਸ ਮੌਕੇ ਜੋਗਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨੇਦੱਸਿਆ ਕਿ ਕੈਪ ਮੌਕੇ ਡਾ. ਜਸਵੰਤ ਸਿੰਘ ਥਿੰਦ ਤੇ ਡਾ. ਪਰਮਿੰਦਰ ਸਿੰਘ ਥਿੰਦ ਵਲੋਂ 499 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਤੇ 50 ਲੋਕਾਂ ਨੂੰ ਅੱਖਾਂ ਵਿਚ ਲੈਂਜ ਪਾਉਣ ਲਈ ਅਪ੍ਰੇਸ਼ਨ ਕਰਵਾਉਣ ਦੀ ਸਿਫਾਰਸ਼ ਕੀਤੀ ਗਈ, ਜਿਨ੍ਹਾਂ ਦੇ 25 ਫਰਵਰੀ ਨੂੰ ਮੁਫਤ ਅਪ੍ਰੇਸ਼ਨ ਫਗਵਾੜਾ ਦੇ ਥਿੰਦ ਹਸਪਤਾਲ ਵਿਚ ਕੀਤੇ ਜਾਣਗੇ ਤੇ ਲੋੜਵੰਦ ਲੋਕਾਂ ਨੂੰ ਵੀ ਦਵਾਈ ਵੀ ਦਿੱਤੀ ਗਈ। ਇਸ ਮੌਕੇ ਨਾਲ ਹੀ ਵੀ ਮੈਡੀਕਲ ਕੈਂਪ ਡਾ.ਮੋਹਣ ਲਾਲ ਥੰਮਣ, ਡਾ.ਅਭਿਸ਼ੇਕਥੰਮਣ, ਡਾ.ਅਜੇ ਥੱਮਣ ਮੋਹਨ ਕਲੀਨਿਕ  ਗੜ੍ਹਦੀਵਾਲਾ ਤੇ ਡਾ. ਅਮਿਤ ਪਾਠਕ ਤੇ ਡਾ.ਅਨੁਪਮਾ ਪਾਠਕ ਹਸਪਤਾਲ ਟਾਂਡਾ ਵੱਲੋ ਮਰੀਜ਼ਾਂ ਦਾ ਚੈਕਅਪ ਕਰਕੇ ਲੋੜ ਅਨੁਸਾਰ  ਮੁਫਤ ਦਵਾਈ ਦਿੱਤੀ ਗਈ।

ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਲਖਵਿੰਦਰ ਸਿੰਘ ਲੱਖੀ ਗਿਲਜੀਆਂ,ਅਰਵਿੰਦਰ ਸਿੰਘ ਰਸੂਲਪੁੁਰ,ਜਸਪਾਲ ਸਿੰਘ ਢਿੱਲੋ, ਜੱਥੇਦਾਰ ਗੁਰਦੀਪ ਸਿੰਘ ਦਾਰਾਪੁਰ, ਸੁਖਪਾਲ ਸਿੰਘ ਢੱਟ,ਜੱਥੇਦਾਰ ਕੁਲਦੀਪ ਸਿੰਘ ਗੋਦਪੁਰ,ਗੁਰਦੇਵ ਕੌਰ,ਸਤਨਾਮ ਸਿੰਘ, ਹਰਮਿੰਦਰ ਸਿੰਘ ਢੱਟ,ਗੁਰਜਾਪ ਸਿੰਘ,ਹਿੰਮਤ ਗੁਪਤਾ,ਸਰਜੀਤ ਸਿੰਘ,ਗੁਰਜੀਤ ਸਿੰਘ ਧੁੱਗਾ, ਸਰਬਜੀਤ ਸਿੰਘ,ਇੰਦਰਜੀਤ ਸਿੰਘ ਲੰਡਨ,ਹੀਰਾ ਸਿੰਘ ਲੰਡਨ,ਜੋਬਨ ਸਿੰਘ ਕਰਨਵੀਰ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply