LETEST.. ਗੜ੍ਹਦੀਵਾਲਾ ਇਲਾਕੇ ‘ਚ 48 ਬੋਤਲਾਂ ਨਜਾਇਜ ਸ਼ਰਾਬ ਸਣੇ ਦੋ ਕਾਬੂ

ਗੜਦੀਵਾਲਾ,28ਫ਼ਰਵਰੀ (ਚੌਧਰੀ ) : ਗੜਦੀਵਾਲਾ ਪੁਲੀਸ ਵਲੋਂ ਗਸ਼ਤ ਦੌਰਾਨ ਇਕ ਐਕਟਿਵਾ ਸਵਾਰ ਦੋ ਵਿਅਕਤੀਆਂ ਪਾਸੋਂ 48 ਬਤਲਾਂ ਨਾਜਾਇਜ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜਦੀਵਾਲਾ ਦੇ ਮੁੱਖ ਅਫਸਰ ਬਲਵਿੰਦਰਪਾਲ ਨੇ ਦੱਸਿਆ ਕਿ ਏ ਐੱਸ ਆਈ ਦਰਸ਼ਨ ਸਿੰਘ ਆਦਿ ਪੁਲੀਸ ਪਾਰਟੀ ਇਲਾਕਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਪਿੰਡ ਮਾਛੀਆਂ ਤਲਵੰਡੀ ਆਦਿ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਅੱਡਾ ਮਾਛੀਆਂ ਵਿਖੇ ਪੁੱਜੀ ਤਾਂ ਹੁਸ਼ਿਆਰਪੁਰ  ਸਾਈਡ ਤੋਂ ਇਕ ਐਕਟਿਵਾ ਰੰਗ ਚਿੱਟਾ (ਪੀ ਬੀ 07 ਬੀ ਡੀ 7955) ਤੇ ਦੋ ਮੋਨੇ  ਵਿਅਕਤੀ ਸਵਾਰ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਸ ਪਾਰਟੀ ਵੱਲੋਂ ਟਾਰਚ ਜਗਾ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਯਕਦਮ ਪਿੱਛੇ ਮੁੜਨਲੱਗੇ ਤਾਂ ਸ਼ੱਕ ਪੈਣ ਤੇੇ ਪੁਲਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਐਕਟਿਵਾ ਚਾਲਕ ਨੇ ਆਪਣਾ ਨਾਮ ਬਲਦੇਵ ਸਿੰਘ ਪੁੱਤਰ ਅਜੀਤ ਸਿੰਘ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਂ ਗੁਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਅਨ ਬਰਿਆਣਾ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਦੱਸੀ। ਜਿਨ੍ਹਾਂ ਵੱਲੋਂ ਐਕਟਿਵਾ ਦੇ ਅੱਗੇ ਪਲਾਸਟਿਕ ਬੋਰਾ ਵਜ਼ਨਦਾਰ ਅਤੇ ਇਕ ਪਲਾਸਟਿਕ ਦਾ ਬੋਰਾ ਐਕਟਿਵਾ ਦੇ ਪਿੱਛੇ ਬੈਠੇ ਵਿਅਕਤੀ ਨੇ ਰੱਖਿਆ ਹੋਇਆ ਸੀ, ਜਦੋਂ ਪੁਲੀਸ ਪਾਰਟੀ ਨੇ ਉੱਕਤ ਦੋਵੇਂ ਬਰਿਆਂ ਨੂੰ ਐਕਟਿਵਾ ਤੋਂ ਹੇਠਾਂ ਉਤਾਰ ਕੇ ਤਲਾਸ਼ੀ ਲਈ ਤਾਂ ਉਹਨਾਂ ਬੋਰਿਆਂ ਵਿਚੋਂ 24-24 ਬੋਤਲਾਂ ਕੁੱਲ 48 ਬੋਤਲਾਂ ਮਾਰਕਾ ਪੰਜਾਬ ਗੋਲਡ ਕਲੱਬ ਰੰਮ ਦੀਆਂ ਬਰਾਮਦ ਹੋਈਆਂ। ਗੜਦੀਵਾਲਾ ਪੁਲੀਸ ਵੱਲੋਂ ਐਕਟਿਵਾ ਸਵਾਰ ਦੋਵੇਂ ਵਿਅਕਤੀਆਂ ਨੂੰ ਸ਼ਰਾਬ ਸਮੇਤ ਕਾਬੂ ਕਰਨ ਉਪਰੰਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply