LETEST..ਮਾਸਟਰ ਕੇਡਰ ਯੂਨੀਅਨ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਰੋਸ ਪ੍ਰਦਰਸ਼ਨ


ਮਾਮਲਾ ਈ ਪੰਜਾਬ ਦੇ ਪੋਰਟਲ ਤੇ ਸਕੂਲਾਂ ਵਿੱਚੋ ਅਸਾਮੀਆਂ ਖਤਮ ਕਰਨ ਸਬੰਧੀ

ਗੜ੍ਹਦੀਵਾਲਾ 1 ਮਾਰਚ(ਚੌਧਰੀ) : ਅੱਜ 1 ਮਾਰਚ 2021ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ਤੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸਕੱਤਰ ਵਲੋਂ ਲੁਕਵੇਂ ਢੰਗ ਨਾਲ ਈ ਪੰਜਾਬ ਦੇ ਪੋਰਟਲ ਤੇ ਸਰਕਾਰੀ ਸਕੂਲਾਂ ਵਿੱਚੋ ਸ਼ੈਂਕਸ਼ਨ ਅਸਾਮੀਆਂ ਖਤਮ ਕਰਨ ਦਾ ਉਪਰਾਲਾ ਕੀਤਾ ਗਿਆ।ਜਿਸ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸਕੱਤਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਈ ਪੰਜਾਬ ਦੇ ਪੋਰਟਲ ਤੋ ਸ਼ੈੰਕਸ਼ਨ ਅਸਾਮੀਆਂ ਖਤਮ ਕਰਨ ਦੀਆਂ ਕਾਪੀਆਂ ਕਢਵਾ ਕੇ ਸਾੜੀਆਂ ਗਈਆਂ ।ਇਸ ਲੜੀ ਤਹਿਤ ਜਿਲਾ ਹੁਸ਼ਿਆਰਪੁਰ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ‌ਸੁਖਦੇਵ ਕਾਜਲ ਅਤੇ ਸੂਬਾ ਉੱਪ ਪ੍ਰਧਾਨ ਹਰਭਜਨ ਸਿੰਘ ਨੇ ਅਸਾਮੀਆਂ ਖਤਮ ਕਰਨ ਦੀਆਂ ਕਾਪੀਆਂ ਈ ਪੰਜਾਬ ਦੇ ਪੋਰਟਲ ਤੋ ਕਢਵਾ ਕੇ ਸਾੜਦੇ ਹੋਏ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਕੋਰੋਨਾ ਦੇ ਦੌਰ ਵਿੱਚ ਪਿਛਲੇ ਸਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸੰਬੰਧੀ ਗੰਭੀਰਤਾ ਨਾਲ ਉਪਰਾਲਾ ਕਰ ਕੇ ਵਧਾਈ ਸੀ ਪਰ ਸਿੱਖਿਆ ਸਕੱਤਰ ਵਲੋ ਅਸਾਮੀਆਂ ਖਤਮ ਕਰ ਕੇ ਅਧਿਆਪਕ ਵਰਗ ਨਾਲ ਘੋਰ ਅਨਿਆਂ ਕੀਤਾ ਜਾ ਰਿਹਾ ਹੈ ਲੁਕਵੇਂ ਢੰਗ ਨਾਲ਼ ਅਸਾਮੀਆਂ ਖਤਮ ਕਰਨ ਵਾਲੇ ਨਾਦਰਸ਼ਾਹੀ ਫਰਮਾਨ ਨਾਲ ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਅੱਜ ਦੇ ਐਕਸ਼ਨ ਤੋ ਬਾਅਦ ਜੇ ਸਿੱਖਿਆ ਸਕੱਤਰ ਵਲੋਂ ਈ ਪੰਜਾਬ ਦੇ ਪੋਰਟਲ ਤੋ ਸ਼ੈਂਕਸ਼ਨ ਅਸਾਮੀਆਂ ਵਿੱਚ ਸੋਧ ਨਾ ਕੀਤੀ ਤਾਂ ਜਲਦੀ ਹੀ ਪੰਜਾਬ ਦੇ ਸਾਰੇ ਜਿਲਾ ਹੈਡਕੁਆਰਟਰਾ ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ ਜਾਣਗੇ ਅਤੇ ਇਕ ਵਿਸ਼ਾਲ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਸਿੱਖਿਆ ਸਕੱਤਰ ਦੇ ਦਫਤਰ ਮੁਹਾਲੀ ਵਿਖੇ ਕੀਤਾ ਜਾਵੇਗਾ ।ਇਸ ਮੌਕੇ ਕੁਲਵੰਤ ਸਿੰਘ, ਪਰਮਜੀਤ ਸਿੰਘ, ਮਨਵਿੰਦਰ ਸਿੰਘ, ਕਰਨੈਲ ਸਿੰਘ, ਪਰਤਪਾਲ ਸਿੰਘ, ਕੈਲਾਸ਼ ਚੰਦਰ, ਪ੍ਰੇਮ ਸਿੰਘ ਭੁੱਲਰ, ਸੁੱਚਾ ਸਿੰਘ, ਕਸ਼ਮੀਰ ਕੌਰ, ਊਸ਼ਾ ਰਾਣੀ, ਆਸਾ ਰਾਣੀ, ਜੋਗਿੰਦਰ ਕੌਰ ਆਦਿ ਅਧਿਆਪਕਾ ਨੇ ਆਪਣੇ ਆਪਣੇ ਸਕੂਲਾਂ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਕਾਪੀਆਂ ਸਾੜੀਆਂ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply