LETEST.. ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਗੜ੍ਹਦੀਵਾਲਾ/ਭੂੰਗਾ ਵੱਲੋਂ ਮਾਰੂ ਪੰਜਾਬ ਬਜਟ 2021 ਦੀਆਂ ਕਾਪੀਆਂ ਸਾੜੀਆਂ


ਗੜ੍ਹਦੀਵਾਲਾ 10 ਮਾਰਚ (ਚੌਧਰੀ ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੜ੍ਹਦੀਵਾਲਾ /ਭੂੰਗਾ ਦੀ ਇੱਕ ਅਹਿਮ ਮੀਟਿੰਗ ਬਲਾਕ ਕਨਵੀਨਰ ਪ੍ਰਿੰਸ ਕੁਮਾਰ ਦੀ ਅਗਵਾਈ ਹੇਠ ਡੀ ਏ ਵੀ ਸਕੂਲ ਦੀ ਗਰਾਊਂਡ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਅਤੇ ਜ਼ਿਲ੍ਹਾ ਕੈਸ਼ੀਅਰ ਜਗਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੰਜੀਵ ਧੂਤ ਨੇ ਕਿਹਾ ਹੈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਉਹ ਝੂਠ ਦੀ ਪੰਡ ਹੈ,ਇਹ ਬਜਟ ਕਿਸਾਨ ,ਮਜਦੂਰ ਤੇ ਕਰਮਚਾਰੀ ਵਿਰੋਧੀ ਹੈ।ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਇਸ ਦਾ ਕਰੜਾ ਵਿਰੋਧ ਕਰਦੀ ਹੈ।ਜਗਵਿੰਦਰ ਸਿੰਘ ਨੇ ਕਿਹਾ ਕਿ ਇਸ ਬਜਟ ਵਿੱਚ ਅੱਜ ਪੰਜਾਬ ਦੀ ਲੋਕ ਲਹਿਰ ਬਣ ਚੁੱਕਿਆ ਪੁਰਾਣੀ ਪੈਨਸਨ ਬਹਾਲੀ ਦਾ ਮੁੱਦਾ ਨਹੀਂ ਵਿਚਾਰਿਆ ਗਿਆ ।

ਇਸ ਗੱਲ ਤੋਂ ਵਿੱਤ ਮੰਤਰੀ ਦੀ ਨਾਕਾਮਯਾਬੀ ਸਾਫ ਝਲਕਦੀ ਹੈ, ਕਿਉਂਕਿ ਉਸ ਨੇ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਨੂੰ ਪੈਨਸਨ ਨਾ ਦੇ ਕੇ ਉਹਨਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ।ਬਲਾਕ ਪ੍ਰਧਾਨ ਪ੍ਰਿੰਸ ਕੁਮਾਰ ਨੇ ਕਿਹਾ ਕਿ ਪੈਨਸਨ ਪੰਜਾਬ ਦੇ 2 ਲੱਖ ਕਮਚਾਰੀਆ ਦਾ ਮੌਲਿਕ ਹੱਕ ਹੈ ਅਤੇ ਉਹ ਇਸ ਨੂੰ ਲੈ ਕੇ ਹੈ ਦਮ ਲੈਣਗੇ।ਚਾਹੇ ਇਸ ਸੰਘਰਸ਼ ਵਿਚ ਉਹਨਾਂ ਨੂੰ ਸਹਾਦਤ ਹੀ ਦੇਣੀ ਪਏ,ਉਹ ਤਿਆਰ ਹਨ। ਉਪ ਪ੍ਰਧਾਨ ਪੰਕਜ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਗੁਰਮੁਖ ਬਲਾਲਾ ਨੇ ਕਿਹਾ ਕਿ ਜੇਕਰ ਪੱਛਮੀ ਬੰਗਾਲ ਆਪਣੇ ਕਰਮਚਾਰੀਆਂ ਨੂੰ ਪੁਰਾਣੀ ਪੈਨਸਨ ਦੇ ਸਕਦਾ ਹੈ ਤਾਂ ਪੰਜਾਬ ਵਰਗਾ ਖੁਸ਼ਹਾਲ ਸੂਬਾ ਕਿਉਂ ਨਹੀਂ ਦੇ ਸਕਦਾ? ਜਦੋਂ ਸਰਕਾਰ ਦੇ ਵਿਧਾਇਕ ਲੱਖਾ ਰੁਪੈ ਪੈਨਸਨ ਲੇ ਰਹੇ ਹਨ ਤਾਂ ਕਰਮਚਾਰੀ ਦਾ 58 ਸਾਲ ਦੀ ਉਮਰ ਤਕ ਸੋਸ਼ਣ ਕਰਕੇ ਕਿਉਂ ਅੱਜ ਉਸ ਨੂੰ 2000 ਰੁਪਏ ਪੈਨਸਨ ਦੇ ਕੇ ਮੰਗਤਾ ਕਿਉਂ ਬਣਾਇਆ ਜਾ ਰਿਹਾ ਹੈ ? ਖੁਦ ਲੱਖਾਂ ਰੁਪਏ ਪੈਨਸਨ ਲੇ ਰਹੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਇਹਨਾਂ ਗੱਲਾ ਦਾ ਜੁਆਬ ਦੇਣ ।

ਇਸ ਮੌਕੇ ਤੇ ਸਮੂਹ ਕਰਮਚਾਰੀਆਂ ਨੇ ਪੰਜਾਬ ਬਜਟ 2021 ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ਼ ਜਾਹਿਰ ਕੀਤਾ।ਇਸ ਮੌਕੇ ਸਾਰੇ ਹੀ ਕਰਮਚਾਰੀਆਂ ਨੇ ਪ੍ਰਣ ਕੀਤਾ ਕਿ ਹੁਣ ਉਹ ਪੁਰਾਣੀ ਪੈਨਸਨ ਬਹਾਲ ਕਰਵਾ ਕੇ ਹੀ ਦਮ ਲੈਣਗੇ ਅਤੇ ਇਸ ਲਈ ਇਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਲੈਵਲ ਤੇ ਤਿੱਖੇ ਐਕਸਨ ਕਰਨਗੇ,ਪਿੰਡ ਪਿੰਡ ਤੇ ਸਹਿਰ ਸਹਿਰ ਕਾਂਗਰਸ ਦੇ ਵਿਧਾਇਕਾਂ ਦੇ ਜਬਰਦਸਤ ਘੇਰਾਓ ਕੀਤੇ ਜਾਣਗੇ ਕਿਉਂਕਿ ਪੈਨਸਨ ਦੀ ਲਹਿਰ ਲੋਕ ਲਹਿਰ ਬਣਨ ਨਾਲ ਹੁਣ ਜਨਤਾ ਦਾ 100% ਸਾਥ ਜਥੇਬੰਦੀ ਨੂੰ ਮਿਲ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਵੀ ਆਪਣੀ ਸਟੇਜ ਤੋਂ ਕਰਮਚਾਰੀਆਂ ਦੀ ਪੈਨਸਨ ਬਹਾਲੀ ਦੀ ਮੰਗ ਉਠਾ ਚੁੱਕੀਆਂ ਹਨ।ਇਸ ਐਕਸਨ ਵਿਚ ਮਨੋਜ ਕੁਮਾਰ,ਅਨਿਲ ਬਹਟੀਵਾਲ,ਡਾਕਟਰ ਹਰਪਾਲ ਸਿੰਘ ਜ਼ੰਡ,ਅਨੁਪਮ ਰਤਨ,ਜਸਵਿੰਦਰ ਸਿੰਘ,ਮਲਕੀਤ ਸਿੰਘ,ਦੀਪਕ ਕੌਂਡਲ,ਗੁਰਮੁਖ ਸਿੰਘ ਡੱਫਰ,ਸੁਖਵਿੰਦਰ ਸਿੰਘ ,ਸੰਜੀਵ ਕੁਮਾਰ,ਰਾਜ ਕੁਮਾਰ,ਮਲਕੀਤ ਸਿੰਘ,ਅਨਿਲ ਕੁਮਾਰ ਆਦਿ ਨੇ ਸਿਰਕਤ ਕੀਤੀ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply