ਵੱਡੀ ਖ਼ਬਰ : ਹੁਸ਼ਿਆਰਪੁਰ ਜਿਲੇ ਵਿੱਚ 204 ਨਵੇ ਕੋਰੋਨਾ ਪਾਜੇਟਿਵ ਮਰੀਜ, 95 ਵਿਦਿਆਰਥੀ ਅਤੇ 11 ਅਧਿਆਪਕ ਪਾਜੇਟਿਵ ਪਾਏ ਗਏ, 2 ਮੌਤਾਂ

ਹੁਸ਼ਿਆਰਪੁਰ ਜਿਲੇ ਵਿੱਚ 204 ਨਵੇ ਕੋਰੋਨਾ ਪਾਜੇਟਿਵ ਮਰੀਜ, 95 ਵਿਦਿਆਰਥੀ ਅਤੇ 11 ਅਧਿਆਪਕ ਪਾਜੇਟਿਵ ਪਾਏ ਗਏ, 2 ਮੌਤਾਂ

ਸਕੂਲਾ ਵਿੱਚੋ ਪ੍ਰਾਪਤ 1657 ਸੈਪਲ

ਹੁਸ਼ਿਆਰਪੁਰ :  ਕੋਰੋਨਾ ਕੇਸਾ ਦੇ ਵਧਣ ਦਾ  ਕਾਰਨ ਲੋਕਾਂ ਦਾ  ਸਿਹਤ ਵਿਭਾਗ ਦਿੱਤੀਆ ਗਈਆ ਸਾਵਧਾਨੀਆਂ ਦੀ ਪਾਲਣਾ ਨਾ ਕਰਨਾ ਹੈ । ਸਮੇ ਸਮੇ ਸਿਰ ਹੱਥਾਂ ਦੀ ਸਫਾਈ , ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣਾ, ਸਮਾਜਿਕ ਦੂਰੀ ਤੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਅਸੀ  ਇਸ ਬਿਮਾਰੀ ਤੇ ਕਾਫੀ ਹੱਦ ਤੱਕ ਬੱਚ ਸਕਦੇ ਹਾਂ ।  ਸਿਹਤ ਵਿਭਾਗ ਵੱਲੋ ਵੀ ਇਸ ਬਿਮਾਰੀ ਦੇ ਪ੍ਰਤੀ ਰੋਧਿਕ  ਬਚਾਅ ਲਈ ਸਿਹਤ ਕਰਮੀਆ , ਫਰੰਟ ਲਾਇਨ ਵਰਕਰਾ ਅਤੇ 60 ਸਾਲ ਤੋ ਵੱਧ ਉਮਰ ਦੇ ਵਿਆਕਤੀਆਂ ਨੂੰ  ਕੋਵਿਡ ਵੈਕਸੀਨ ਲਗਾਈ ਜਾ ਰਹੀ ਪਰ ਇਸ ਦਾ ਮਤਲਬ ਇਹ ਨਹੀ ਹੈ ਕਿ ਇਸ ਮਹਾਂਮਾਰੀ ਤੇ ਪੂਰੀ ਤਰਾ ਕਾਬੂ ਪਾ ਲਿਆ ਹੈ । ਕੋਵਿਡ ਪ੍ਰੋਟੋਕਾਲ ਵੀ ਪਾਲਣਾ ਕਰਦੇ ਹੋਏ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ ।

ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕੋਰੋਨਾ ਦੇ ਕੇਸਾ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ  ਜਿਲੇ ਅੰਦਰ ਮਾਇਕਰੋ ਕੰਨਟੋਨਮੈਟ ਜੋਨ ਦੀ ਗਿਣਤੀ 18 ਹੋ ਗਈ ਹੈ ਤੇ ਹੋਟ ਸਪਾਟ 27  ਹੋ ਗਏ ਹਨ ।   27 ਸਕੂਲਾ ਵਿੱਚ ਸੈਪਲਿੰਗ ਕਰਕੇ 1657 ਸੈਪਲ ਲਏ ਗਏ ਹਨ ਅਤੇ 95 ਵਿਦਿਆਰਥੀ ਤੇ 11 ਅਧਿਆਪਕ / ਸਕੂਲ ਦੇ ਸਟਾਫ ਮੈਬਰ ਪਾਜੇਟਿਵ ਪਾਏ ਗਏ ਹਨ । ਅੱਜ ਜਿਲੇ ਵਿੱਚ 2754 ਨਵੇ ਸੈਪਲ ਲਏ ਗਏ ਹਨ ਅਤੇ 3191 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 204 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 9642 ਹੋ ਗਈ ਹੈ .।

Advertisements

ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 336540 ਸੈਪਲ ਲਏ ਗਏ ਹਨ ਜਿਨਾ ਵਿੱਚੋ 324508 ਸੈਪਲ ਨੈਗਟਿਵ , 4057 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 989 ਹੈ ਜਦ ਕਿ 8607 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 388 ਹੈ ।  ਜਿਲਾ ਹੁਸ਼ਿਆਰਪੁਰ ਦੇ 204 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 15 ਤੇ 189 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ ਇਸ ਮੋਕੈ ਉਹਨਾਂ ਇਹ ਵੀ ਦੱਸਿਆ ਕਿ ਬਾਹਰੇ ਜਿਲਿਆ ਤੋ 17 ਮਰੀਜ ਪਾਜੇਟਿਵ  ਆਏ ਹਨ ।ਜਿਲੇ ਵਿੱਚ ਕੋਰੋਨਾ ਨਾਲ 5 ਮੌਤਾਂ ਹੋਈਆ ਹਨ (1) 74 ਸਾਲਾ ਔਰਤ  ਵਾਸੀ ਗਾਲੋਵਾਲ  ਦੀ ਮੌਤ ਜੋਸ਼ੀ  ਹਸਪਤਾਲ ਜਲੰਧਰ (2) 91 ਸਾਲਾ ਔਰਤ  ਵਾਸੀ ਮਹੁੱਲਾ ਖਜੂਰਾਵਾਲਾ   ਹੁਸ਼ਿਆਰਪੁਰ ਦੀ ਮੌਤ ਕੈਪੀਟੋਲ ਜਲੰਧਰ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

Advertisements

 

ਜਿਲਾ ਹੁਸ਼ਿਆਰਪੁਰ ਵਿੱਚ ਅੱਜ ਪਾਜੇਟਿਵ ਮਰੀਜਾਂ ਦੀ ਗਿਣਤੀ –204

Advertisements

ਬਾਹਰਲੇ  ਜਿਲਿਆ ਦੇ 17 ਪਾਜੇਟਿਵ ਕੇਸ ਆਏ ਹਨ

ਟੋਟਲ 204 +17 – 221 ਮਰੀਜ ਪਾਜੇਟਿਵ ਹਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply