ਘਰ-ਘਰ ਰੁਜ਼ਗਾਰ’ ਪੋਰਟਲ ‘ਤੇ 18 ਹਜ਼ਾਰ ਤੋਂ ਵੱਧ ਨੌਜਵਾਨ ਅਤੇ 100 ਤੋਂ ਵੱਧ ਅਦਾਰੇ ਹੋ ਚੁੱਕੇ ਨੇ ਰਜਿਸਟਡ


-ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਏ.ਡੀ.ਸੀ. ਨੇ ਕੀਤੀ ਉਦਯੋਗਿਕ ਅਦਾਰਿਆਂ ਨਾਲ ਮੀਟਿੰਗ
-ਕਿਹਾ, ਪੰਜਾਬ ਸਰਕਾਰ ਸਤੰਬਰ ਮਹੀਨੇ ‘ਚ ਲਗਾਏਗੀ ਮੈਗਾ ਰੁਜ਼ਗਾਰ ਮੇਲੇ
ਹੁਸ਼ਿਆਰਪੁਰ, (SUKHWINDER SINGH, SATWINDER SINGH, VICKEY JULKA, DR. MANDEEP)
ਪੰਜਾਬ ਸਰਕਾਰ ਦੇ ਮਿਸ਼ਨ ‘ਘਰ-ਘਰ ਰੁਜ਼ਗਾਰ’ ਯੋਜਨਾ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਹੁਣ ਤੱਕ 18 ਹਜ਼ਾਰ ਤੋਂ ਵੱਧ ਨੌਜਵਾਨ ‘ਘਰ-ਘਰ ਰੁਜ਼ਗਾਰ’ ਪੋਰਟਲ ‘ਤੇ ਰਜਿਸਟਰਡ ਹੋ ਚੁੱਕੇ ਹਨ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅੰਮ੍ਰਿਤ ਸਿੰਘ ਨੇ ਜ਼ਿਲ•ਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਦੌਰਾਨ ਕਹੇ। ਉਨ•ਾਂ ਦੱਸਿਆ ਕਿ ਰੁਜ਼ਗਾਰ ਪ੍ਰਾਪਤ ਕਰਨ ਲਈ ਨੌਜਵਾਨਾਂ ਤੋਂ ਇਲਾਵਾ 100 ਤੋਂ ਵੱਧ ਨਿਯੋਜਕ ਵੀ ‘ਘਰ-ਘਰ ਰੁਜ਼ਗਾਰ’ ਪੋਰਟਲ ‘ਤੇ ਰਜਿਸਟਰਡ ਹੋ ਚੁੱਕੇ ਹਨ ਅਤੇ ਇਸ ਪੋਰਟਲ ਦੇ ਜ਼ਰੀਏ ਉਦਯੋਗਿਕ ਅਦਾਰਿਆਂ ਅਤੇ ਨੌਜਵਾਨਾਂ ਦਾ ਸਿੱਧਾ ਸੰਪਰਕ ਹੋ ਚੁੱਕਾ ਹੈ। ਉਨ•ਾਂ ਸਾਰੇ ਉਦਯੋਗਪਤੀਆਂ ਨੂੰ ਇਸ ਪੋਰਟਲ ‘ਤੇ ਆਪਣੀ ਰਜਿਸਟਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ।

ਸ਼੍ਰੀਮਤੀ ਅੰਮ੍ਰਿਤ ਸਿੰਘ ਨੇ ਇਸ ਦੌਰਾਨ ਅਦਾਰਿਆਂ ਤੋਂ ਜ਼ਰੂਰੀ ਮੈਨਪਾਵਰ ਸਬੰਧੀ ਜਾਣਕਾਰੀ ਹਾਸਲ ਕੀਤੀ, ਤਾਂ ਕਿ ਜ਼ਰੂਰਤਮੰਦ ਨੌਜਵਾਨਾਂ ਨੂੰ ਸਬੰਧਤ ਉਦਯੋਗ ਵਿਚ ਰੁਜ਼ਗਾਰ ਦਿਵਾਇਆ ਜਾ ਸਕੇ। ਉਨ•ਾਂ ਕਿਹਾ ਕਿ ਸਾਰੇ ਅਦਾਰਿਆਂ ਵਲੋਂ ਜ਼ਰੂਰੀ ਮੈਨਪਾਵਰ ਦੀ ਸੂਚਨਾ ਹਰ ਮਹੀਨੇ ਰੁਜ਼ਗਾਰ ਬਿਊਰੋ ਨੂੰ ਦਿੱਤੀ ਜਾਵੇ, ਤਾਂ ਜੋ ਸਮੇਂ ‘ਤੇ  ਜ਼ਰੂਰਤਮੰਦ ਨੌਜਵਾਨਾਂ ਨਾਲ ਸੰਪਰਕ ਕਰਕੇ ਉਨ•ਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ•ਾਂ ਕਿਹਾ ਕਿ ਉਦਯੋਗਾਂ ਦੀ ਮੰਗ ਅਨੁਸਾਰ ਟਰੇਡਾਂ ਦੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਸੇ ਟਰੇਡ ਅਨੁਸਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾ ਸਕੇ। ਉਨ•ਾਂ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵਲੋਂ ਸਤੰਬਰ ਮਹੀਨੇ ਵਿੱਚ ਮੈਗਾ ਰੁਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।

ਇਨ•ਾਂ ਰੁਜ਼ਗਾਰ ਮੇਲਿਆਂ ਵਿੱਚ ਸਾਰੇ ਉਦਯੋਗਪਤੀ ਪੂਰਾ ਸਹਿਯੋਗ ਦਿੰਦੇ ਹੋਏ ਵੱਧ ਤੋਂ ਵੱਧ ਮੰਗ ਰੁਜ਼ਗਾਰ ਬਿਊਰੋ ਨੂੰ ਦੇਣ, ਤਾਂ ਜੋ ਜ਼ਰੂਰਤਮੰਦ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ਉਨ•ਾਂ ਕਿਹਾ ਕਿ ਦਿਵਆਂਗਜਨ ਨੂੰ ਵੀ ਆਪਣੇ ਸੰਸਥਾਵਾਂ ਵਿੱਚ ਨੌਕਰੀਆਂ ਪ੍ਰਦਾਨ ਕੀਤੀਆਂ ਜਾਣ, ਤਾਂ ਜੋ ਜ਼ਰੂਰਤਮੰਦ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਇਨ•ਾਂ ਦੀ ਸਹਾਇਤਾ ਕੀਤੀ ਜਾ ਸਕੇ।
ਇਸ ਦੌਰਾਨ ਜ਼ਿਲ•ਾ ਰੁਜ਼ਗਾਰ ਸਿਰਜਣ ਅਤੇ ਟਰੇਨਿੰਗ ਅਫ਼ਸਰ ਸ਼੍ਰੀ ਗੁਰਮੇਲ ਸਿੰਘ, ਜ਼ਿਲ•ਾ ਕੌਂਸਲਰ ਸ਼੍ਰੀ ਅਦਿੱਤਿਆ ਰਾਣਾ, ਪਲੇਸਮੈਂਟ ਅਫ਼ਸਰ ਸ਼੍ਰੀਮਤੀ ਪੈਰੀ ਸੈਣੀ, ਜ਼ਿਲ•ਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਸ਼੍ਰੀ ਅਰੁਣ ਕੁਮਾਰ, ਡਾ. ਐਚ.ਪੀ.ਐਸ. ਧਾਮੀ, ਸ਼੍ਰੀ ਅਰਸ਼ਦੀਪ ਸਿੰਘ, ਸ਼੍ਰੀ ਰਾਮ ਲਾਲ, ਸ਼੍ਰੀ ਰਜਨੀਸ਼ ਕੁਮਾਰ, ਸ਼੍ਰੀ ਜੇ.ਐਸ. ਚੌਹਾਨ, ਸ਼੍ਰੀ ਕੁਲਵੰਤ ਸਿੰਘ, ਸ਼੍ਰੀ ਨਰਿੰਦਰ ਰਾਣਾ, ਸ੍ਰੀ ਦੇਸ ਰਾਜ, ਸ਼੍ਰੀ ਧੀਰਜ ਸੇਠੀ, ਸ਼੍ਰੀ ਗੁਰਦੀਪ ਸਿੰਘ, ਸ਼੍ਰੀ ਅਜੇ, ਸ਼੍ਰੀ ਨਰੇਸ਼, ਸ਼੍ਰੀ ਪਰਮਜੀਤ ਸਿੰਘ, ਸ਼੍ਰੀ ਸਤੀਸ਼ ਅਗਰਵਾਲ ਤੋਂ ਇਲਾਵਾ ਵੱਖ-ਵੱਖ ਉਦਯੋਗਿਕ ਅਦਾਰਿਆਂ ਦੇ ਪ੍ਰਤੀਨਿਧ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply