LETEST..ਅੰਬਾਲਾ ਜੱਟਾਂ ਖੇਡ ਮੇਲੇ ਵਿੱਚ ਹਰਦੀਪ ਸਿੰਘ ਦਸਤਾਰ ਸਜਾਓ ਮੁਕਾਬਲੇ ਚ ਰਿਹਾ ਜੇਤੂ, ਮੋਟਰਸਾਇਕਲ ਨਾਲ ਸਨਮਾਨ


ਦੂਸਰੇ ਸਥਾਨ ਤੇ ਮਨਿੰਦਰ ਸਿੰਘ ਅਤੇ ਤੀਸਰੇ ਸਥਾਨ ਤੇ ਜੀਵਨ ਸਿੰਘ ਨੇ ਮਾਰੀ ਬਾਜੀ, ਐਲ ਈ ਡੀ ਨਾਲ ਨਵਾਜਿਆ

ਤਰਸੇਮ ਸਿੰਘ ਧੁੱਗਾ 14 ਮਾਰਚ ਨੂੰ ਹੋਣ ਜਾ ਰਹੇ ਬਾਸਕਟਬਾਲ ਮੁਕਾਬਲੇ ਚ ਜੇਤ ਰਹਿਣ ਵਾਲੀਆਂ ਟੀਮਾਂ ਨੂੰ ਵੰਡਣਗੇ ਇਨਾਮ

ਗੜ੍ਹਦੀਵਾਲਾ 13 ਮਾਰਚ(ਚੌਧਰੀ) : ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਜੀੀ ਦੀ ਯਾਦ ਨੂੰ ਸਮਰਪਿਤ 15 ਵਾਂ ਖੇਡ ਮੇਲੇ ਦੇ ਦੂਜੇ ਦਿਨ ਦਸਤਾਰ ਸਜਾਓ ਅਤੇ ਬਾਸਕਟਬਾਲ ਖੇਡ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਨੂੰ ਵੇਖਣ ਲਈ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।ਅੱਜ ਦੇ ਦਸਤਾਰ ਸਜਾਓ ਮੁਕਾਬਲਿਆਂ ਵਿਚ ਸੌ ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਹਨਾਂ ਬੱਚਿਆਂ ਨੇ ਬਹੁਤ ਹੀ ਸੁੰਦਰ ਸੁੰਦਰ ਦਸਤਾਰਾਂ ਆਪਣੇ ਸਿਰਾਂ ਤੇ ਸਜਾਈਆਂ ਅਤੇ ਆਏ ਹੋਏ ਦਰਸ਼ਕਾਂ ਦਾ ਮਨਮੋਹਿਆ।

ਅੰਤ ਵਿੱਚ ਉਪਨ ਵਰਗ ਦਾ ਦਸਤਾਰ ਸਜਾਓ ਮੁਕਾਬਲਾ ਹਰਦੀਪ ਸਿੰਘ, ਮਨਜਿੰਦਰ ਸਿੰਘ ਅਤੇ ਜੀਵਨ ਦੇ ਵਿਚਕਾਰ ਹੋਇਆ ਜਿਸ ਵਿਚ ਹਰਦੀਪ ਸਿੰਘ  ਨੇ ਪਹਿਲਾਂ ਸਥਾਨ ਹਾਸਲ ਕੀਤਾ। ਦੂਸਰੇ ਸਥਾਨ ਤੇ ਮਨਿੰਦਰ ਸਿੰਘ ਅਤੇ ਤੀਸਰੇ ਸਥਾਨ ਤੇ ਜੀਵਨ ਸਿੰਘ ਨੇ ਬਾਜ਼ੀ ਮਾਰੀ। ਇਸ ਮੌਕੇ  ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਰਾਜਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੁਝਾਰ ਸਿੰਘ ਅਤੇ ਸੰਤ ਬਾਬਾ ਹਰਨਾਮ ਸਿੰਘ ਸਕੂਲ ਕਲੱਬ ਅੰਬਾਲਾ ਜੱਟਾਂ ਦੇ ਪ੍ਰਬੰਧਕਾਂਂ ਨੇੇ ਸੰਯੁਕਤ ਤੌਰ ਤੇ ਦਸਤਾਰ ਸਜਾਓ ਮੁਕਾਾਬਲੇ ਵਿਚ ਜੇਤੂ ਰਹੇ ਹਰਦੀਪ ਸਿੰਘ ਨੂੰ ਮੋਟਰਸਾਈਕਲ,ਦੂਜੇ ਅਤੇ ਤੀਜੇ ਸਥਾਨ ਤੇ ਰਹੇ ਮਨਜਿੰਦਰ ਸਿੰਘ ਤੇ ਜੀਵਨ ਸਿੰਘ ਨੂੰ ਐਲ ਈ ਡੀ ਦੇਕੇ  ਸਨਮਾਨਿਤ ਕੀਤਾ।

ਇਸ ਮੌਕੇ ਤੇ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ, ਸਰਪ੍ਰਸਤ ਡਾਕਟਰ ਗੁਰਦੇਵ ਸਿੰਘ, ਹਰਮਿੰਦਰ ਸਿੰਘਢੱਟ,ਅਮਨਦੀਪ ਸਿੰਘ, ਮਲਕੀਤ ਸਿੰਘ, ਅਮਰਵੀਰ ਸਿੰਘ, ਰਾਜੀਵ ਕੁਮਾਰ, ਜਸਵਿੰਦਰ ਸਿੰਘ ਧੁੱਗਾ, ਮਨਜੀਤ ਸਿੰਘ, ਗੁਰਨਾਮ ਸਿੰਘ, ਹਰਜੀਤ ਸਿੰਘ, ਮਾਸਟਰ ਗੁਰਦੇਵ ਸਿੰਘ, ਪਰਦੀਪ ਸਿੰਘ, ਰਜਿੰਦਰ ਸਿੰਘ, ਜਸਵੀਰ ਸਿੰਘ ਰਾਜਾ, ਕਮਲਪ੍ਰੀਤ ਸਿੰਘ ਭਾਣਾ, ਕਿਸਾਨ ਕਮੇਟੀ ਗੜਦੀਵਾਲਾ ਦੇ ਮੈਂਬਰ ਜੁਝਾਰ ਸਿੰਘ ਪ੍ਰਧਾਨ, ਅਮਰਜੀਤ ਸਿੰਘ ਧੁੱਗਾ, ਹੈਪੀ, ਮਨਿੰਦਰ ਸਿੰਘ ਢੱਟ, ਜਗਦੀਪ ਸਿੰਘ, ਅਤੇ ਮਨਿੰਦਰ ਸਿੰਘ ਲੈਬ ਟੈਕਨੀਸ਼ੀਅਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply