LETEST…ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਦੀ ਅਪੀਲ : 3582 ਬਾਡਰ ਕਾਡਰ ਅਧਿਆਪਕ ਯੂਨੀਅਨ


ਗੜ੍ਹਦੀਵਾਲਾ 19 ਮਾਰਚ (ਚੌਧਰੀ) : ਪਿਛਲੇ ਢਾਈ ਸਾਲਾਂ ਤੋਂ ਬਦਲੀਆਂ ਦੀ ਉਡੀਕ ਕਰ ਰਹੇ 3582 ਬਾਰਡਰ ਏਰੀਆ
ਅਧਿਆਪਕਾਂ ਨੂੰ ਮਹਿਕਮੇ ਵਲੋਂ ਲਗਾਤਾਰ ਬਦਲੀ ਦੀ ਪ੍ਰਕਿਰਿਆ ਦੀਆਂ ਤਰੀਕਾਂ ਵਧਾਉਣ ਕਾਰਨ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਹਿਕਮੇ ਵਲੋਂ ਇਸ ਬਾਰ 3582 ਅਧਿਆਪਕਾਂ ਵਿੱਚੋਂ ਸਿਰਫ਼ ਬਾਰਡਰ ਏਰੀਆ ਅਧਿਆਪਕਾਂ ਨੂੰ ਬਦਲੀ ਲਈ ਮੌਕਾ ਦਿੱਤਾ ਗਿਆ ਸੀ।ਕਿਉਂਕਿ ਮਹਿਕਮਾ 3704 ਅਧਿਆਪਕ ਬਾਰਡਰ ਏਰੀਆ ਵਿੱਚ ਭਰਤੀ ਕਰ ਚੁੱਕਾ ਹੈ।ਪਰੰਤੂ ਇਹ ਪ੍ਰਕਿਰਿਆ ਵਿਚ ਦੇਰੀ ਹੋ ਰਹੀ ਹੈ।ਜਿਸ ਕਰ ਕੇ ਸਮੂਹ 3582 ਬਾਰਡਰ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਦਲੀਆਂ ਦੀ ਜੋ ਪ੍ਰੀਕਿਰਿਆ ਜਾਰੀ ਹੈ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਕਿਉਂਂਕਿ ਵਿੱਦਿਅਕ ਸ਼ੈਸ਼ਨ ਹੁਣ ਪੂਰਾ ਹੋ ਚੁੱਕਾ ਹੈ। ਜੇਕਰ ਕਿਸੇ ਅਧਿਆਪਕ ਦੀ ਬਦਲੀ ਹੋ ਜਾਂਦੀ ਹੈ ਤਾਂ ਉਹ ਨਵੇਂ ਸ਼ੈਸ਼ਨ ਦੇ ਸ਼ੁਰੂ ਵਿਚ ਹੀ ਆਪਣੀ ਜਮਾਤ ਨੂੰ ਸੁਚਾਰੂ ਢੰਗ ਨਾਲ ਪੜ੍ਹਾ ਸਕਦਾ ਹੈ। ਇਸ ਸ਼ੈਸ਼ਨ ਦੇ ਇਮਤਿਹਾਨ ਸ਼ੁਰੂ ਹੋ ਰਹੇ ਹਨ ਇਸ ਲਈ ਬਦਲੀ ਲਈ ਇਹ ਉਚਿਤ ਸਮਾਂ ਹੈ। ਬਹੁਤ ਲੰਬੇ ਸਮੇਂ ਤੋਂ ਅਧਿਆਪਕਾਂ ਦੀ ਮੰਗ ਸੀ ਕਿ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ,ਹੁਣ ਜੇਕਰ ਇਸ ਸਮੇਂ ਹੋਰ ਦੇਰੀ ਹੋਈ ਤਾਂ ਪ੍ਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। ਇਸ ਮਲਸੇ ਦੇ ਹੱਲ ਲਈ ਅਹਿਮ ਮੀਟਿੰਗ ਦੌਰਾਨ ਸਮੂਹ 3582 ਬਾਰਡਰ ਅਧਿਆਪਕ ਯੂਨੀਅਨ,ਅਜੈ ਕੁਮਾਰ, ਅਸ਼ੀਸ਼ ਧਵਨ, ਬਲਕਾਰ ਸਿੰਘ, ਜਸਵੰਤ ਸਿੰਘ, ਮਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ, ਸਰਬਜੀਤ ਸਿੰਘ, ਨਵਪ੍ਰੀਤ ਕੌਰ, ਨਰਿੰਦਰ ਕੌਰ, ਮਨਦੀਪ ਕੌਰ, ਗੁਰਪ੍ਰੀਤ ਸਿੰਘ ਰੋਪੜ, ਮਨੀਸ਼ ਗਰਗ, ਸੋਮਨਾਥ, ਰਜਨੀ, ਬੰਦਨਾ ਸਹਿਤ ਅੰਮ੍ਰਿਤਸਰ ਦੇ ਸਾਰੇ ਬਾਰਡਰ ਏਰੀਆ 3582 ਅਧਿਆਪਕਾਂ ਸਾਥੀਆਂ ਸਾਂਝੇ ਤੌਰ ਤੇ ਮੰਗ ਕੀਤੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply