ਵੱਡੀ ਖ਼ਬਰ : ਗੁਰਦਾਸਪੁਰ ਚ ਸਾਬਕਾ ਸੈਨਿਕਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬੇ -ਮਿਸਾਲ ਵਿਸ਼ਾਲ ਰੈਲੀ

ਸਾਬਕਾ ਸੈਨਿਕਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਕੀਤੀ ਵਿਸ਼ਾਲ ਰੈਲੀ , ਕਿਸਾਨ ਆਗੂਆਂ ਕੁਲਵੰਤ ਸਿੰਘ ਸੰਧੂ , ਸੁਖਦੇਵ ਸਿੰਘ ਕਾਕੋਰੀ ਕਲਾਂ ਪ੍ਰੋਫੈਸਰ ਮਨਜੀਤ ਸਿੰਘ ਤੇ ਐਸ ਪੀ ਸਿੰਘ ਗੋਸਲ ਨੇ ਕੀਤਾ ਸੰਬੋਧਨ 26 ਦੇ ਭਾਰਤ ਬੰਦ ਤੇ 23 ਮਾਰਚ ਦੇ ਦਿੱਲੀ ਨੋਜਵਾਨਾ ਦੀ ਰੈਲੀ ਨੂੰ ਸਫਲ ਕਰਨ ਦਾ ਦਿੱਤਾ ਸੱਦਾ 

ਗੁਰਦਾਸਪੁਰ 20 ਮਾਰਚ ( ਅਸ਼ਵਨੀ ) :- ਅੱਜ ਇੱਥੇ ਇੰਪਰੂਵਮੈਂਟ ਟਰਸੱਟ ਕਲੋਨੀ ਸਕੀਮ ਨੰਬਰ ਸੱਤ ਤਿੱਬੜੀ ਰੋਡ ਗੁਰਦਾਸਪੁਰ ਦੀ ਗਰਾਊਂਡ ਵਿੱਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਮੰਗਾ ਦੀ ਹਿਮਾਇਤ ਵਿੱਚ ਇਕ ਮਹਾਂ ਸਭਾ ਕੀਤੀ ਗਈ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਜਵਾਨਾ ਨੇ ਤੇ ਕਿਸਾਨਾਂ ਦੀ ਇਸ ਰੈਲੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕੁਲਵੰਤ ਸਿੰਘ ਸੰਧੂ , ਪ੍ਰੋਫੈਸਰ ਮਨਜੀਤ ਸਿੰਘ , ਹਰਪ੍ਰੀਤ ਸਿੰਘ , ਸੁਖਦੇਵ ਸਿੰਘ ਕਾਕੋਰੀ ਕਲਾਂ ਅਤੇ ਐਸ ਪੀ ਸਿੰਘ ਗੋਸਲ ਨੇ ਮੁੱਖ ਤੋਰ ਤੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਦਸਿਆਂ ਕਿ ਇਹ ਲੜਾਈ ਦੇਸ਼ ਦੀ ਅਸਲ ਅਜ਼ਾਦੀ ਦੀ ਲੜਾਈ ਹੈ । ਉਹਨਾਂ ਕਿਹਾ ਕਿ ਜਿਸ ਤਰਾ ਗੁਰੂ ਨਾਨਕ ਨੇ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਸੀ ਅਤੇ ਭਾਈ ਲਾਲੋਆ ਨੂੰ ਗਰੀਬੀ ਦਾ ਕਾਰਨ ਮਲਕ ਭਾਗੋ ਦਸਿਆਂ ਸੀ ਅੱਜ ਅਸੀਂ ਗੁਰੂ ਨਾਨਕ ਜੀ ਦਾ ਸੁਪਨਾ ਪੂਰਾ ਕੀਤਾ ਹੈ ਅਤੇ ਇਹ ਕਿਸਾਨੀ ਯੁੱਧ ਸਾਂਝੀਵਾਲਤਾ ਦਾ ਪਰਪੱਕ ਸਬੂਤ ਹੈ ।
              ਆਗੂਆਂ ਹੋਰ ਕਿਹਾ ਕਿ ਸਾਨੂੰ ਜਿਵੇਂ ਅੱਜ ਅੱਤਵਾਦੀ ਤੇ ਦੇਸ਼ਧ੍ਰੋਹੀ ਕਹਿਕੇ 124 ਏ ਤਹਿਤ ਮੁਕਦਮੇ ਦਰਜ ਕੀਤੇ ਗਏ ਹਨ ਏਸੇ ਤਰਾ ਸਾਹਿਬਜ਼ਾਦਿਆਂ ਨੂੰ , ਸ਼ਹੀਦ ਕਰਤਾਰ ਸਰਾਭੇ , ਸ਼ਹੀਦ ਭਗਤ ਸਿੰਘ ਤੇ ਗੱਦਰੀ ਬਾਬਿਆਂ ਨੂੰ ਵੀ ਕਿਹਾ ਗਿਆ । ਆਗੂਆਂ ਨੇ ਦਸਿਆਂ ਕਿ ਜਿਸ ਤਰਾ ਮੁਜ਼ਾਰਾ ਲਹਿਰ ਦਾ ਘੋਲ ਜਿੱਤਿਆ ਸੀ ਏਸੇ ਤਰਾ ਇਹ ਘੋਲ ਹਰ ਹਾਲਤ ਵਿੱਚ ਜਿੱਤ ਤੀਕ ਪੁੱਜੇਗਾ ।
      ਇਸ ਵਿਸ਼ਾਲ ਸਭਾ ਨੂੰ ਹੋਰਣਾਂ ਤੋਂ ਇਲਾਵਾ ਐਸ ਪੀ ਸਿੰਘ ਗੋਸਲ , ਨਾਇਕ ਹਰਪਾਲ ਸਿੰਘ , ਕਪਿਲ ਫੋਜੀ ਹਰਿਆਣਾ , ਕੈਪਟਨ ਸੁਰਜੀਤ ਸਿੰਘ ਬੱਲ , ਕੈਪਟਨ ਮਜੀਦ ਮਸੀਹ , ਗੋਲਡੀ ਗੁਨੋਪੁਰ , ਸੁਖਦੇਵ ਸਿੰਘ ਖੋਖਰਫੋਜੀ , ਕੁਲਵੀਰ ਸਿੰਘ ਗੁਰਾਇਆ , ਸੁਬੇਦਾਰ ਦਲਬੀਰ ਡੁਗਰੀ , ਰਛਪਾਲ ਡੁਗਰੀ , ਬਲਬੀਰ ਸਿੰਘ ਰੰਧਾਵਾ , ਮਨਮੋਹਨ ਛੀਨਾ , ਪਲਵਿੰਦਰ ਸਿੰਘ ਕਿੱਲਾ ਨੱਥੂ ਸਿੰਘ , ਬਲਵਿੰਦਰ ਸਿੰਘ ਰਵਾਲ ,ਮੱਖਣ ਸਿੰਘ ਕੋਹਾੜ ,  ਬਲਵੀਰ ਸਿੰਘ ਕੱਤੋਵਾਲ , ਸੁਖਦੇਵ ਸਿੰਘ ਭੋਜਰਾਜ , ਲਖਵਿੰਦਰ ਸਿੰਘ ਮਰੜ , ਅਮਰਜੀਤ ਸਿੰਘ ਸੈਣੀ , ਰਘਬੀਰ ਸਿੰਘ ਪਕੀਵਾ , ਗੁਰਦਿਆਲ ਸਿੰਘ , ਅਜੀਤ ਸਿੰਘ ਗੋਸਲ਼ , ਨਰਿੰਦਰ ਸਿੰਘ ਕੋਟਲਾਬਾਮਾ ਆਦਿ ਨੇ ਵੀ ਸੰਬੋਧਨ ਕੀਤਾ ।
                   ਇਸ ਦੀ ਪ੍ਰਧਾਨਗੀ ਐਸ ਪੀ ਸਿੰਘ ਗੋਸਲ , ਸੁਬੇਦਾਰ ਦਲਬੀਰ ਸਿੰਘ ਡੁਗਰੀ , ਸੁਖਦੇਵ ਸਿੰਘ ਖੋਖਰਫੋਜੀ , ਕੁਲਵੰਤ ਸਿੰਘ ਸੰਧੂ , ਪ੍ਰੋਫੈਸਰ ਮਨਜੀਤ ਸਿੰਘ , ਡੀ ਆਈ ਜੀ ਲਾਲਵਿੰਦਰ ਸਿੰਘ ਜਾਖੜ , ਸੁਖਦੇਵ ਸਿੰਘ ਕਾਕੋਰੀ ਕਲਾਂ , ਸੁਖਦੇਵ ਸਿੰਘ ਭਾਗੋਕਾਂਵਾ , ਬਲਵਿੰਦਰ ਸਿੰਘ ਰਵਾਲ , ਗੁਰਦੀਪ ਸਿੰਘ ਮੁਸਤਫਾਬਾਦ , ਸੁਖਦੇਵ ਸਿੰਘ ਮੁਸਤਫਾਬਾਦ ਨੇ ਸਾਂਝੇ ਤੋਰ ਤੇ ਕੀਤੀ ।ਇਸ ਰੈਲੀ ਵਿੱਚ ਸਟੇਜ ਸੱਕਤਰ ਦੇ ਫੱਰਜ ਰਛਪਾਲ ਸਿੰਘ ਘੁੰਮਣ ਨੇ ਬਾਖੁਬੀ ਨਿਭਾਏ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply