LETEST..ਕਿਸਾਨ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਗੜ੍ਹਦੀਵਾਲਾ ”ਭਾਰਤ ਬੰਦ” ਦੇ ਸੱਦੇ ਤੇ ਮੁਕਮੰਲ ਤੌਰ ਰਿਹਾ ਬੰਦ

ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਪੂਰਨ ਤੌਰ ਤੇ ਰਹੀਆਂ ਬੰਦ,ਇਲਾਕੇ ਦੇ ਲੋਕਾਂ ਨੇ ਵੀ ਦਿੱਤਾ ਪੂਰਾ ਸਹਿਯੋਗ

ਗੜ੍ਹਦੀਵਾਲਾ 26 ਮਾਰਚ (ਚੌਧਰੀ) : ਗੜ੍ਹਦੀਵਾਲਾ ਇਲਾਕੇ ਦੇ ਕਿਸਾਨ ਅਤੇ ਮਜਦੂਰ ਭਰਾਵਾ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਤ ਸਰਹਾਲਾ ਰੋਡ ਗੜ੍ਹਦੀਵਾਲਾ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਅਤੇ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਬੈਨਰ ਹੇਠ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਹਰ ਦੁਕਾਨਦਾਰ ਵਪਾਰੀ ਵਰਗ ਅਤੇ ਆਮ ਖਾਸ ਲੋਕਾਂ ਨੇ ਸਮਰਥਨ ਦਿੰਦੇ ਹੋਏ ਸ਼ਹਿਰ ਨੂੰ ਪੂਰਣ ਤੌਰ ਤੇ ਬੰਦ ਕਰਕੇ ਧਰਨੇ ਵਿੱਚ ਪਹੁੰਚ ਕੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ।ਇਸ ਮੌਕੇ ਤੇ ਗੁਰਦੁਆਰਾ ਰਾਮਪੁਰਖੇੜਾ ਵਾਲਿਆਂ ਵੱਲੋਂ ਧਰਨੇ ਵਿੱਚ ਆਏ ਹੋਏ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਪ੍ਰੀਤ ਮੋਹਨ, ਰਣਜੀਤ ਸਿੰਘ ਗੱਗਾ ਮਾਨਗੜ੍ਹ, ਜੱਥੇਦਾਰ ਗੁਰਦੀਪ ਸਿੰਘ, ਡਾ ਜਸਪਾਲ ਸਿੰਘ,ਚੈਂਚਲ ਸਿੰਘ,ਕੁਲਦੀਪ ਸਿੰਘ ਮਿੰਟੂ,ਦਵਿੰਦਰ ਸਿੰਘ ਚੌਹਕਾ,ਅਮਰਜੀਤ ਮੂਣਕ, ਲਖਵਿੰਦਰ ਸਿੰਘ ਚੱਕਬਾਮੂ ਆਦਿ ਨੇ ਆਪਣੇ ਵਿਚਾਰ ਕਿਸਾਨੀ ਸੰਘਰਸ਼ ਵਿੱਚ ਰੱਖਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਅੜੀਅਲ ਰਵਈਏ ਦੇ ਖਿਲਾਫ਼ ਜੰਮ ਕੇ ਭੜਾਸ ਕੱਢੀਆਂ ਹੋਇਆਂ ਮੋਦੀ ਸਰਕਾਰ ਮੁਰਦਾਬਾਦ ਨੇ ਨਾਰੇ ਲਾਏ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਲਦੀ ਤੋਂ ਜਲਦੀ ਫੈਸਲਾ ਨਹੀਂ ਲੈਂਦੀ ਅਤੇ ਤਿੰਨੇ ਕਾਲੇ ਕਨੂੰਨਾਂ ਨੂੰ ਰੱਦ ਨਹੀਂ ਕਰਦੀ ਤਾਂ ਇਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਜਿਸਦੀ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਵਿਉਂਤਬੰਦੀ ਤਿਆਰ ਕਰਨਗੀਆਂ। ਇਸ ਮੌਕੇ ਹਜੂਰੀ ਰਾਗੀ ਜੱਥਾ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਅਤੇ ਢਾਡੀ ਜੱਥਾ ਸੁਰਜੀਤ ਸਿੰਘ ਸੰਘਾ ਵਲੋਂ ਲੋਕਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਗਿਆ।ਯੂਨੀਅਨ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਨੇ ਅੰਤ ਵਿੱਚ ਇਸ ਧਰਨੇ ਵਿੱਚ ਸਾਥ ਦੇਣ ਲਈ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਦੀ ਧੰਨਵਾਦ ਕੀਤਾ। 
ਇਸ ਮੌਕੇ ਤੇ ਕਿਸਾਨ ਸੰਘਰਸ਼ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਝੁਜਾਰ ਸਿੰਘ ਕੇਸੋਪੁਰ, ਮੀਤ ਪ੍ਰਧਾਨ ਗੁਰਦੀਪ ਸਿੰਘ, ਹਰਜੀਤ ਸਿੰਘ ਧੁੱਗਾ, ਗੁਰਦੀਪ ਸਿੰਘ ਬਰਿਆਣਾ,ਰਾਜਬੀਰ ਸਿੰਘ ਗੋਂਦਪੁਰ,ਅਵਤਾਰ ਸਿੰਘ,ਹਰਵਿੰਦਰ ਸਿੰਘ ਸਮਰਾ,ਉਂਕਾਰ ਸਿੰਘ,ਅਮਨ ਢੱਟ,ਗੁਰਮੀਤ ਸਿੰਘ ਗੋਂਦਪੁਰ,ਸਿਮਰਜੀਤ ਸਿੰਘ, ਬਿੱਟੂ ਗੜ੍ਹਦੀਵਾਲਾ,ਨਵੀਂ ਅਟਵਾਲ, ਜੱਗਾ ਅੰਬਾਲਾ,ਰਵੀ ਮੱਲੀ, ਹਨੀ ਅਰਗੋਵਾਲ, ਮਨਪ੍ਰੀਤ ਭੋਲਾ, ਘੱਗਾ, ਨੀਲਾ ਕੁਰਾਲਾ,ਤਾਰਾ ਚੰਦ,ਸੋਨੂੰ ਬਾਹਟੀਵਾਲ, ਕੁਲਦੀਪ ਸਿੰਘ ਲਾਡੀ ਬੁੱਟਰ, ਸੋਨੂੰ ਬੁੱਟਰ, ਸੋਨੂੰ ਬਲਾਲਾ, ਰਵੀ ਬਲਾਲਾ, ਕਾਲਾ ਸਮਰਾ, ਲੱਕੀ ਰਾਏ ਬਾਹਲਾ, ਜਸਵੀਰ ਸਿੰਘ ਰਾਹੀ,ਬਲਜੀਤ ਸਿੰਘ ਜੀਆ ਸਹੋਤਾ, ਗੋਲਡੀ ਅਟਵਾਲ, ਗਗਨ ਅਟਵਾਲ, ਹੈਰੀ ਅਟਵਾਲ, ਰੋਮੀ ਰੰਗੀਲਾ, ਸੁਖਵੀਰ ਸਿੰਘ ਚੌਹਾਨ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਅਤੇ ਇਲਾਕੇ ਦੇ ਲੋਕ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply