ਵੱਡੀ ਖ਼ਬਰ : ਪੋਤਾ ਹੀ ਨਿਕਲਿਆ ਦਾਦੀ (83) ਦਾ ਕਾਤਿਲ, ਹੁਸ਼ਿਆਰਪੁਰ ਪੁਲਿਸ ਨੇ 10 ਘੰਟਿਆਂ ਚ ਗੁੱਥੀ ਸੁਲਝਾਈ

ਹਰਿਆਣਾ / ਹੁਸ਼ਿਆਰਪੁਰ : ਹਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬੱਸੀ ਕਾਲੇ ਖਾਂ ਥਾਣਾ
ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਮਾਤਾ ਜੋਗਿੰਦਰ ਕੋਰ (82/83 ਸਾਲ) ਵਿਰਧ
ਅਵਸਥਾ ਵਿੱਚ ਕਰੀਬ ਸਾਢੇ ਤਿੰਨ ਮਹੀਨੇ ਤੋਂ ਸੱਜੇ ਪੱਟ ਦੀ ਹੱਡੀ ਟੂਟੱਣ ਕਾਰਨ ਆਪਨੇ ਕਮਰੇ ਵਿੱਚ ਬੈਡ ਤੇ ਹੀ ਸੀ। ਮਿਤੀ
12.04.2021 ਨੂੰ ਵਕਤ ਕਰੀਬ 2:00 ਪੀ.ਐਮ ਆਪਣੀ ਡਿਊਟੀ ਤੋਂ ਘਰ ਵਾਪਿਸ ਆਉਣ ਤੋਂ ਬਾਅਦ ਉਸ ਦੀ ਮੈਰਿਜ
ਇੰਨਵਰਸਰੀ ਹੋਣ ਕਰਕੇ ਉਹ ਅਤੇ ਉਸ ਦੀ ਘਰਵਾਲੀ ਜਸਪਾਲ ਕੌਰ ਆਪਣੀ ਸਕੂਟਰੀ ਤੇ ਹਰਿਆਣਾ ਵਿਖੇ ਖਰੀਦ ਦਾਰੀ ਕਰਨ
ਲਈ ਗਏ ਸੀ।

ਖਰੀਦੋ ਫਰੋਖਤ ਕਰਨ ਉਪਰੰਤ ਜਦੋਂ ਉਹ ਵਾਪਿਸ ਆਪਣੇ ਪਿੰਡ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਬਾਬਾ ਕਾਲੇ ਖਾਂ ਦੀ
ਜਗ੍ਹਾ ਦੇ ਨੇੜੇ ਪਹੁੰਚੇ ਤਾਂ ਉਸ ਦੇ ਮੋਬਾਈਲ ਪਰ ਉਸਦੇ ਲੜਕੇ ਜੁਵਰਾਜ ਸਿੰਘ ਦੇ ਮੋਬਾਈਲ ਤੋਂ ਫੋਨ ਆਇਆ ਕਿ ਪਾਪਾ ਘਰ
ਜਲਦੀ ਆ ਜਾਉ ਘਰ ਬੰਦੇ ਪੈ ਗਏ ਹਨ। ਉਸਦੇ ਲੜਕੇ ਦਾ ਫੋਨ ਆਉਣ ਤੋਂ ਬਾਅਦ ਉਹ ਤੇ ਉਸਦੀ ਪਤਨੀ ਤੇਜੀ ਨਾਲ ਆਪਣ ੇ
ਘਰ ਨੂੰ ਆਏ ਤਾਂ ਰਸਤੇ ਵਿੱਚ ਗੁਆਂਢੀ ਨੂੰ ਅਵਾਜਾ ਮਾਰੀਆਂ ਤੇ ਆਪਣੀ ਘਰਵਾਲੀ ਜਸਪਾਲ ਕੋਰ ਨੂੰ ਆਪਣੇ ਗੁਆਢੀ ਲਖਵਿੰਦਰ
ਸਿੰਘ ਉਰਫ ਬਿੰਦੁ ਪੁੱਤਰ ਅਮਰਨਾਥ ਨੂੰ ਘਰ ਸਾਹਮਣੇ ਆਪਣੀ ਸਕੂਟਰੀ ਤੇ ਉਤਾਰ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਲੈ ਕ ੇ
ਆਉਣ ਲਈ ਕਿਹਾ ਅਤੇ ਉਹ ਜਦੋਂ ਘਰ ਦੇ ਮੇਨ ਗੇਟ ਕੋਲ ਪੁੱਜਾ ਤਾਂ ਦੇਖਿਆ ਕਿ ਉਨ੍ਹਾਂ ਦਾ ਮੇਨ ਗੇਟ ਅੰਦਰੋ ਬੰਦ ਹੋਣ ਕਰਕੇ
ਘਰ ਦੇ ਛੋਟੇ ਗੇਟ ਰਾਹੀਂ ਦਾਖਲ ਹੋ ਕੇ ਗੇਟ ਅੰਦਰੋਂ ਖੋਲਿਆ .

ਇੰਨੇ ਟਾਈਮ ਨੂੰ ਉਸ ਦੀ ਘਰਵਾਲੀ ਅਤੇ ਲਖਵਿੰਦਰ ਸਿੰਘ ਉਰਫ
ਬਿੰਦੂ ਵੀ ਘਰ ਦੇ ਮੇਨ ਗੇਟ ਪਰ ਆ ਗਏ ਉਨ੍ਹਾਂ ਨੇ ਘਰ ਅੰਦਰ ਦੇਖਿਆ ਕਿ ਉਸਦੀ ਮਾਤਾ ਦੇ ਕਮਰੇ ਵਿੱਚ ਅਤੇ ਉਸ ਦੇ ਬੈਡ ਨੂੰ
ਅੱਗ ਲੱਗੀ ਹੋਈ ਸੀ ਉਸਨੇ ਅਤੇ ਉਸਦੀ ਪਤਨੀ ਨੇ ਜੁਵਰਾਜ ਸਿੰਘ ਨੂੰ ਅਵਾਜਾ ਮਾਰੀਆਂ ਤਾਂ ਉਹ ਆਪਣੇ ਦੂਸਰੇ ਕਮਰੇ ਵਿੱਚੋਂ
ਅਵਾਜਾ ਮਾਰ ਰਿਹਾ ਸੀ ਜਦੋਂ ਉਹ ਤੇ ਉਸ ਦੀ ਪਤਨੀ ਅਤੇ ਉਨ੍ਹਾਂ ਦੇ ਗੁਆਂਢੀ ਬਿੰਦੂ ਨੇ ਦੇਖਿਆ ਤਾਂ ਬਾਹਰ ਉਨ੍ਹਾ ਦੀ ਘਰ ਦੀ
ਗਰਿਲ ਤੇ ਇੱਕ ਦਰਵਾਜੇ ਨੂੰ ਤਾਲਾ ਲੱਗਾ ਹੋਇਆ ਸੀ ਤੇ ਦੂਜਾ ਦਰਵਾਜਾ ਅੰਦਰੋਂ ਬੰਦ ਸੀ ਫਿਰ ਉਸਨੇ ਨੇ ਥੌਹੜੀ ਨਾਲ ਤਾਲਾ
ਤੋੜਿਆ ਤੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਲੜਕਾ ਜੁਵਰਾਜ ਸਿੰਘ ਬੈਡ ਬਾਕਸ ਵਿੱਚ ਲੰਮਾ ਪਿਆ ਸੀ ਤੇ ਬੈਡ ਬਾਕਸ ਦੇ
ਸਾਰੇ ਕਪੜੇ ਖਿਲਰੇ ਪਏ ਸੀ ਅਤੇ ਉਸ ਦੇ ਲੜਕੇ ਦੇ ਹੱਥ ਪੈਰ ਆਦਿ ਚੁੰਨੀ ਨਾਲ ਬੰਨੇ ਹੋਏ ਸੀ ।

Advertisements

ਉਨ੍ਹਾਂ ਨੇ ਉਸਦੇ ਹੱਥ ਪੈਰ ਖੋਲੇ
ਅਤੇ ਉਸਦਾ ਗੁਆਂਢੀ ਲੱਗੀ ਹੋਈ ਅੱਗ ਨੂੰ ਬਲਾਟੀਆਂ ਨਾਲ ਪਾਣੀ ਪਾ ਕੇ ਉਸਦੀ ਮਾਤਾ ਦੇ ਕਮਰੇ ਦੀ ਅੱਗ ਬੁਝਾਉਣ ਲੱਗ ਪਏ।
ਰੌਲਾ ਪੈਣ ਤੇ ਪਿੰਡ ਦੇ ਹੋਰ ਵਿਅਕਤੀ ਇੱਕਠੇ ਹੋ ਗਏ ਉਸ ਦੇ ਲੜਕੇ ਨੇ ਦੱਸਿਆ ਕਿ ਘਰ ਵਿੱਚ ਚਾਰ ਜਣੇ ਪੌੜੀਆਂ ਦੇ ਕੋਲੋ ਘਰ
ਅੰਦਰ ਦਾਖਲ ਹੋਏ ਸਨ ਉਸ ਦੇ ਹੱਥ ਪੈਰ ਬੰਨ ਕੇ ਬੈਡ ਵਿੱਚ ਸੁੱਟ ਦਿੱਤਾ ਸੀ ਅਤੇ ਦਾਦੀ ਦੇ ਕਮਰੇ ਤੇ ਉਸ ਦੇ ਬੈਡ ਨੂੰ ਅੱਗ ਲਗਾ
ਦਿੱਤੀ ਸੀ ਅਤੇ ਉਸਦੇ ਲੜਕੇ ਨੂੰ ਅਣਪਛਾਤੇ ਵਿਅਕਤੀਆਂ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਕਹੇ ਕਿ ਜੋ ਉਨ੍ਹਾਂ ਤੇ ਜੋ ਕੇਸ ਕੀਤੇ
ਹੋਏ ਹਨ ਉਹ ਵਾਪਿਸ ਲੈ ਲਵੇ ਨਹੀਂ ਤਾ ਉਨ੍ਹਾ ਨੇ ਸਾਰਾ ਟਬਰ ਮਾਰ ਦੇਣਾ ਹੈ।

Advertisements

ਅੱਗ ਬੁਝਣ ਤੋਂ ਬਾਅਦ ਉਨ੍ਹਾਂ ਨੇ ਅਤੇ ਹੋਰ
ਵਿਅਕਤੀਆਂ ਨੇ ਮੌਕਾ ਦੇਖਿਆ ਤਾਂ ਉਸ ਦੀ ਮਾਤਾ ਦੀ ਬਾਡੀ ਅੱਗ ਨਾਲ ਬੁਰੀ ਤਰ੍ਹਾਂ ਸੜੀ ਹੋਈ ਸੀ ਅਤੇ ਉਸ ਦੇ ਮੱਥ੍ਹੇ ਦੇ ਸੱਜੇ
ਪਾਸੇ ਡੂੰਗੇ ਜਖਮ ਦਾ ਨਿਸ਼ਾਨ ਸੀ, ਜਿਨ੍ਹਾਂ ਨੇ ਉਸ ਦੀ ਮਾਤਾ ਦਾ ਕਤਲ ਕਰਕੇ ਸਬੁਤ ਨਸ਼ਟ ਕਰਨ ਲਈ ਅੱਗ ਲਗਾਈ ਹੈ।
ਹਰਜੀਤ ਸਿੰਘ ਦੇ ਬਿਆਨ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 13.04.2021 ਅ/ਧ
302/201/34 ਭ.ਦ. ਥਾਣਾ ਹਰਿਆਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ।

Advertisements


ਸ਼੍ਰੀ ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਹੁਸ਼ਿਆਰਪੁਰ  ਵਲੋਂ ਪੈ੍ਸ ਨੂੰ ਦੱਸਿਆ ਕਿ ਉਨ੍ਹਾਂ ਵਲੋਂ
ਇਸ ਅੰਨੇ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਪੁਲਿਸ ਕਪਤਾਨ, ਤਫਤੀਸ਼,
ਹੁਸ਼ਿ: ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ., ਡੀ.ਐਸ.ਪੀ., ਦਿਹਾਤੀ, ਹੁਸ਼ਿ: ਅਤੇ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫਸਰ
ਥਾਣਾ ਹਰਿਆਣਾ ਦੀ ਟੀਮ ਨਿਯੁਕਤ ਕੀਤੀ ਸੀ

ਜੋ ਇਸ ਟੀਮ ਵਲੋਂ ਦੋਰਾਨ ਤਫਤੀਸ਼ ਮੁਦਈ  ਵਲੋਂ ਆਪਣੇ ਬਿਆਨ
ਵਿੱਚ ਲਿਖਾਈ ਗਈ ਵਾਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰਦਾਤ ਦੀ ਘਟਨਾ ਸਬੰਧੀ ਤਫਤੀਸ਼ ਸੁਝਬੂਝ ਅਤੇ ਵਿਗਆਨਿਕ
ਤਰੀਕੇ ਨਾਲ ਅਮਲ ਵਿੱਚ ਲਿਆਂਦੀ ਅਤੇ ਘਰ ਵਿੱਚ ਉਸ ਸਮੇਂ ਮੌਕੇ ਦੇ ਹਾਲਾਤਾ ਨੂੰ ਦੇਖਦੇ ਹੋਏ ਸ਼ੱਕ ਦੇ ਅਧਾਰ ਤੇ ਘਰ ਵਿੱਚ ਉਸ
ਸਮੇਂ ਮੋਜੂਦ ਲੜਕੇ ਜੁਵਰਾਜ ਸਿੰਘ ਕੋਲੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਪਾਇਆ ਕਿ ਇਹ ਕਤਲ ਸੋਚੀ ਸਮਝੀ ਸਾਜਿਸ਼
ਅਧੀਨ ਜੁਵਰਾਜ ਸਿੰਘ ਜੋ ਕਿ ਮ੍ਰਿਤਕਾ ਦਾ ਪੋਤਾ ਨੇ ਹੀ ਕੀਤਾ ਹੈ।

ਜੁਵਰਾਜ ਸਿੰਘ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਸਦੀ
ਦਾਦੀ ਜੋਗਿੰਦਰ ਕੋਰ ਉਸ ਨੂੰ ਮਾੜਾ ਚੰਗਾ ਬੋਲਦੀ ਤੇ ਗਾਲਾਂ ਕੱਢਦੀ ਰਹਿੰਦੀ ਸੀ ਜਿਸ ਕਰਕੇ ਉਹ ਆਪਣੀ ਦਾਦੀ ਕੋਲੋ ਬਹੁਤ ਦੁਖੀ
ਤੇ ਤੰਗ ਪਰੇਸ਼ਾਨ ਰਹਿੰਦਾ ਸੀ ਅਤੇ ਆਪਣੀ ਦਾਦੀ ਦਾ ਕਤਲ ਕਰਨ ਬਾਰੇ ਸੋਚਦਾ ਰਹਿੰਦਾ ਸੀ ।

ਮਿਤੀ 12.04.2021 ਨੂੰ ਜਦੋਂ
ਉਸ ਦੇ ਮਾਤਾ ਪਿਤਾ ਘਰ ਵਿੱਚ ਨਹੀਂ ਸੀ ਤਾਂ ਉਸ ਨੇ ਮੋਕਾ ਪਾ ਕੇ ਆਪਣੀ ਦਾਦੀ ਜੋਗਿੰਦਰ ਕੋਰ ਦੇ ਸਿਰ ਵਿੱਚ ਲੋਹੇ ਦੀ ਰਾਡ  ਨਾਲ
ਸੱਟਾਂ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਤੇਲ ਪਾ ਕੇ ਅੱਗ ਲਗਾ ਦਿੱਤੀ। ਉਸ ਵਲੋਂ ਕੀਤੇ ਹੋਏ ਕਤਲ ਨੂੰ ਕਿਸੇ ਹੋਰ ਦੇ
ਸਿਰ ਮੜਨ ਲਈ ਘਰ ਵਿੱਚ ਪਏ ਬੈਡ ਬਾਕਸ ਦੇ ਕਪੜਿਆਂ ਦਾ ਖਿਲਾਰਾ ਪਾ ਦਿੱਤਾ ਅਤੇ ਉਸਨੇ ਆਪਣੇ ਆਪ ਨੂੰ ਚੁੰਨੀ ਨਾਲ ਬੰਨ
ਕੇ ਅੰਦਰੋਂ ਦਰਵਾਜਾ ਬੰਦ ਕਰ ਲਿਆ ਅਤੇ ਆਪਣੇ ਪਿਤਾ ਨੂ ੰ ਫੋਨ ਕਰ ਦਿੱਤਾ ਸੀ ਕਿ ਘਰ ਬੰਦੇ ਪੈ ਗਏ ਹਨ ਅਤੇ ਘਰ ਨੂੰ ਅੱਗ
ਲਗਾ ਦਿੱਤੀ ਹੈ।

ਉਕਤ ਟੀਮ ਵਲੋਂ ਸੂਝਬੂਝ ਨਾਲ ਕੀਤੀ ਗਈ ਤਫਤੀਸ਼ ਤੋਂ ਉਕਤ ਕਤਲ ਜੁਵਰਾਜ ਸਿੰਘ ਵਲੋਂ ਹੀ ਕੀਤਾ ਗਿਆ
ਹੋਣ ਕਰਕੇ ਉਸਨੂੰ ਗ੍ਰਿਫਤਾਰ ਕਰਕੇ ਅਤੇ ਅੰਨੇ ਕਤਲ ਨੂੰ 10 ਘੰਟੇ ਵਿੱਚ ਹੀ ਟਰੇਸ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕਰਕੇ ਵੱਡੀ
ਕਾਮਯਾਬੀ ਹਾਸਲ ਕੀਤੀ ਹੈ। ਜੁਵਰਾਜ ਸਿੰਘ ਨੇ ਆਪਣੀ ਪੁੱਛਗਿਛ ਵਿੱਚ ਇਹ ਵੀ ਦੱਸਿਆ ਹੈ ਕਿ ਉਸਨੇ ਇਹ ਵਾਰਦਾਤ
ਟੀ.ਵੀ. ਤੇ ਜੋ ਸੀਰੀਅਲ ਸੀ.ਆਈ.ਡੀ. ਅਤੇ ਕਰਾਈਮ ਪੈਟ੍ਰੋਲ ਵਗੈਰਾ ਚਲਦੇ ਹਨ ਉਨ੍ਹਾਂ ਨੂੰ ਦੇਖ ਕੇ ਆਪਣੀ ਦਾਦੀ ਦੇ ਕਤਲ ਦੀ
ਘਟਨਾ ਨੂੰ ਅੰਜਾਮ ਦਿੱਤਾ ਹੈ।

ਦੋਸ਼ੀ ਵਲੋਂ ਵਾਰਦਾਤ ਵਿੱਚ ਵਰਤੀ ਗਈ ਰਾਡ ਲੋਹਾ, ਤੇਲ ਦੀ ਕੈਨੀ, ਬੋਤਲ ਅਤੇ ਮਾਚਿਸ
ਡੱਬੀ ਬ੍ਰਾਮਦ ਕੀਤੀ ਗਈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply