LATEST.. ਰੋਹਿਤ ਠਾਕੁਰ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਭਾਜਪਾ ‘ਚ ਹੋਏ ਸ਼ਾਮਲ

(ਰੋਹਿਤ ਠਾਕੁਰ ਆਪਣੇ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਭਾਜਪਾ ਵਿੱਚ ਸ਼ਾਮਲ ਕਰਦੇ ਹੋਏ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ)

ਭਾਜਪਾ ‘ਚ ਹੀ ਕਾਰਜਕਰਤਾਵਾਂ ਨੂੰ ਮਿਲਦਾ ਪੂਰਾ ਮਾਨ ਸਮਾਨ: ਮਨਹਾਸ

ਤਲਵਾੜਾ /ਦਸੂਹਾ 16 ਅਪ੍ਰੈਲ (ਚੌਧਰੀ) : ਅੱਜ ਤਲਵਾੜਾ ਦੇਹਾਤੀ ਮੰਡਲ ਦੀ ਇਕ ਬੈਠਕ ਮੰਡਲ ਪ੍ਰਧਾਨ ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ। ਇਸ ਮੌਕੇ ਕਾਂਗਰਸ ਨੂੰ ਓਦੋ ਵੱਡਾ ਝਟਕਾ ਲੱਗਾ ਜਦੋਂ ਬਹਿਦੂਲੋ ਵਾਸੀ ਰੋਹਿਤ ਠਾਕੁਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਰੋਹਿਤ ਠਾਕੁਰ ਦੇ ਨਾਲ਼,ਜਤਿੰਦਰ ਅੱਤਰੀ,ਨਿਰਮਲਾ ਦੇਵੀ,ਕੰਚਨ ਬਾਲਾ,ਮੁਨੀਸ਼ ਕੁਮਾਰ,ਅਤੁੱਲ ਠਾਕੁਰ,ਅਵਿਨਾਸ਼ ਕੁਮਾਰ,ਪ੍ਰਵੀਨ ਰਾਣੀ,ਲੱਕੀ,ਅਕਾਸ਼ ਭਾਰਦਵਾਜ,ਮੋਨੂੰ ਬਡਿਆਲ,ਰੋਹਿਤ,ਸ਼ੰਮੀ,ਹਰਦੀਪ,ਰੋਹੀਤ,ਮੁਨੀਸ਼ ਠਾਕੁਰ,ਅਤੁੱਲ,ਅਰਸ਼ ਰਾਣਾ, ਮਨਮੋਹਨ ਸਿੰਘ,ਵਿਸ਼ਾਲ ਕੁਮਾਰ,ਸ਼ੁਬੂ,ਪ੍ਰਣਵ,ਵੰਸ਼ ਗਉਤਮ,ਅਮਿਤ,ਸੰਜੀਵ ਕੁਮਾਰ,ਰੋਹੀਤ ਕਨਵਰ ਆਦਿ ਵੱਡੀ ਗਿਣਤੀ ਵਿੱਚ ਨੌਜਵਾਨ ਭਾਜਪਾ ਵਿੱਚ ਸ਼ਾਮਲ ਹੋਏ।ਇਸ ਮੌਕੇ ਜਿਲਾ ਪ੍ਰਧਾਨ ਸੰਜੀਵ ਮਾਨਹਾਸ ਨੇ ਸਰੋਪਾ ਭੇਂਟ ਕਰ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਹਿਤ ਨੀਤੀਆਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਪਾਰਟੀ ਨਾਲ਼ ਜੁੜ ਰਹੇ ਹਨ।ਉਨ੍ਹਾਂ ਕਿਹਾ ਕਿ ਰੋਹੀਤ ਠਾਕੁਰ ਜੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਹੈ ਇਹਨਾਂ ਦਾ ਪਾਰਟੀ ਦੇ ਅੰਦਰ ਪੁਰਾ ਮਾਨ ਸਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਲਵਾੜਾ ਬਲੌਕ ਦੀਆਂ ਪੰਚਾਇਤਾਂ ਨੂੰ ਸੈਂਟਰ ਸਰਕਾਰ ਵਲੋਂ ਵਿੱਤ ਕਮਿਸ਼ਨ ਗ੍ਰਾਂਟ ਦੇ ਤਹਿਤ 8 ਕਰੋੜ 51 ਲੱਖ 32 ਹਾਜਰ 42 ਰੁਪਏ ਆਨਲਾਈਨ ਪੰਚਾਇਤਾਂ ਦੇ ਅਕਾਊਂਟ ਵਿਚ ਪਾਏ ਜਾ ਚੁਕੇ ਹਨ ਅਤੇ ਕੇਂਦਰ ਵੱਲੋਂ ਜਲਦੀ ਹੀ ਇਕ ਕਿਸ਼ਤ ਹੋਰ ਮਿਲਣ ਵਾਲੀ ਹੈ। ਮਿਨਹਾਸ ਨੇ ਕਿਹਾ ਕਿ ਵੱੱਖ ਵੱਖ ਪਿੰਡਾਂ ਦੇ ਵਿਕਾਸ ਲਈ ਮੋਦੀ ਸਰਕਾਰ ਆਪਣੀਆਂ ਪੰਚਾਇਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਆਨਲਾਈਨ ਗ੍ਰਾਟਾਂ ਸਿੱਧੇ ਪੰਚਾਇਤ ਦੇ ਅਕਾਊਂਟ ਵਿਚ ਪਾ ਰਹੀ ਹੈ।ਊਨਾਂ ਕਿਹਾ ਕੇ ਮੋਦੀ ਸਰਕਾਰ ਵਿਕਾਸ ਦੇ ਕੰਮਾਂ ਦੇ ਨਾਲ਼ ਨਾਲ ਹਰ ਵਰਗ ਲਈ ਚਿੰਤਿਤ ਹੈ।ਇਸ ਮੌਕੇ ਸੰਜੀਵ ਮਾਨਹਾਸ ਨੇ ਕਿਹਾ ਕਿ ਜਨਤਾ ਖੁਦ ਹੀ ਸੂਝਵਾਨ ਹੈ।ਝੂਠ ਬੋਲ ਕੇ ਜਨਤਾ ਨੂੰ ਗੁਮਰਾਹ ਲੰਬੇ ਸਮੇਂ ਲਈ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਕੈਪਟਨ ਕਰਨ ਸਿੰਘ,ਨਰੇਸ਼ ਠਾਕੁਰ,ਅਸ਼ੋਕ ਸਬਰਪਾਲ,ਅੰਜੂ ਬਾਲਾ,ਦਲਜੀਤ ਜੀਤੂ,ਕੈਪਟਨ ਤਿਲਕ ਰਾਜ,ਮਾਸਟਰ ਮਹਿੰਦਰ ਸਿੰਘ,ਪੁਸ਼ਪਿੰਦਰ ਸਿੰਘ,ਸ਼ਾਮ ਸਵਾਰ,ਰੋਹੀਤ ਲੰਬੜਦਾਰ,ਅਸ਼ਵਨੀ ਕੁਮਾਰ,ਸੁਰਿੰਦਰ ਸਿੰਘ,ਲੇਖ ਰਾਜ,ਆਦਿ ਭਾਜਪਾ ਵਰਕਰ ਹਾਜਿਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply