LATEST.. ਜਗਤਾਰ ਬਲਾਲਾ(ਦਿਹਾਤੀ) ਤੇ ਮਨਜੀਤ ਰੋਬੀ(ਸ਼ਹਿਰੀ) ਪ੍ਰਧਾਨ ਦਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਸਨਮਾਨ

ਗੜ੍ਹਦੀਵਾਲਾ 16 ਅਪ੍ਰੈਲ (ਚੌਧਰੀ) : ਅੱਜ ਸ਼੍ਰੌਮਣੀ ਅਕਾਲੀ ਦਲ ਡੇਮੋਕ੍ਰੇਟਿਕ ਸਰਕਲ ਗੜ੍ਹਦੀਵਾਲਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਡੈਮੋਕ੍ਰੇਟਿਕ ਸਰਦਾਰ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵ ਨਿਯੁਕਤ ਸਰਕਲ ਪ੍ਰਧਾਨ ਸਰਦਾਰ ਜਗਤਾਰ ਸਿੰਘ ਬਰਾਲਾ (ਦਿਹਾਤੀ) ਅਤੇ ਸਰਦਾਰ ਮਨਜੀਤ ਸਿੰਘ ਰੌਬੀ (ਸ਼ਹਿਰੀ) ਪ੍ਰਧਾਨ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜਿਲਾ ਪ੍ਰਧਾਨ ਸਰਦਾਰ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਨੇ ਕਿਹਾ ਕਿ ਇਹਨਾਂ ਦੋਵਾਂ ਆਗੂਆਂ ਦੀ ਨਿਯੁਕਤੀਆਂ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਉਨਾਂ ਕਿਹਾ ਕਿ ਅਗਾਮੀ ਚੌਣਾਂ ਵਿੱਚ ਪਾਰਟੀ ਸਾਰੀਆਂ ਪਾਰਟੀਆਂ ਨਾਲੋਂ ਉਭਰ ਕੇ ਸਾਹਮਣੇ ਆਵੇਗੀ ਕਿਉਂਕਿ ਪਾਰਟੀ ਦੇ ਚੋਣ ਮਨੋਰਥ ਬਿਲਕੁਲ ਸਾਫ ਤੇ ਸਪਸ਼ਟ ਹੋਣਗੇ। ਲੋਕਾਂ ਦੀਆਂ ਜਮੀਨੀ ਸਮਸਿਆਵਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਹਰਕਮਜੀਤ ਸਿੰਘ ਸਹੋਤਾ,ਹਰਵਿੰਦਰ ਸਿੰਘ ਸਾਬਕਾ ਸਰਪੰਚ,ਗੁਰਪ੍ਰੀਤ ਸਿੰਘ,ਕਰਮਜੀਤ ਸਿੰਘ ਮੱਲ੍ਹੀ,ਲੱਕੀ ਸ਼ਰਮਾ,ਗੁਰਤੇਜ ਸਿੰਘ ਕੁੰਢਾਲ,ਜਗਜੀਤ ਸਿੰਘ,ਗੁਰਮੀਤ ਸਿੰਘ ਸਹੋਤਾ,ਸੁਰਜੀਤ ਸਿੰਘ ਸਾਬਕਾ ਸਰਪੰਚ,ਪਰਮਜੀਤ ਸਿੰਘ ਢੱਟ,ਰਸ਼ਮਿੰਦਰ ਸਿੰਘ ਕੰਗ,ਜਸਵੀਰ ਸਿੰਘ ਪੱਪੂ, ਹਰਵਿੰਦਰ ਸਿੰਘ ਲੰਬੜ,ਗਗਨਦੀਪ ਸਿੰਘ ਭਾਨਾ ਸਮੇਤ ਹੋਰ ਪਾਰਟੀ ਵਰਕਰ ਹਾਜਰ ਸਨ। 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply