ਸੰਯੁਕਤ ਕਿਸਾਨ ਮੋਰਚੇ ਨੂੰ ਹੁਣ ਨੌਜਵਾਨਾਂ ਨੂੰ ਨਾਲ ਲੈ ਕਰਕੇ ਚਲਣਾ ਚਾਹੀਦਾ : ਦਵਿੰਦਰ ਸਿੰਘ ਲਾਚੋਵਾਲ


ਦਸੂਹਾ 29 ਅਪ੍ਰੈਲ (ਚੌਧਰੀ) : ਕਿਸਾਨ-ਮਜਦੂਰ ਸੰਘਰਸ਼ ਨੂੰ ਚਲਦਿਆਂ ਲਗਭਗ 9 ਮਹੀਨਿਆਂ ਦਾ ਸਮਾਂ ਹੋ ਚਲਾ ਜਿੱਥੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਲੈ ਕਰਕੇ ਮੋਰਚਾ ਲਾ ਕਿ ਬੈਠੇ ਹਨ ਉੱਥੇ ਹੀ ਸਰਕਾਰ ਅੜਿਅਲ ਰਵੱਈਏ ਨਾਲ ਕਿਸਾਨਾਂ ਮਜਦੂਰਾਂ ਨੂੰ ਪ੍ਰੇਸ਼ਾਨ ਕਰ ਰਹੀ ਏ, ਸਰਕਾਰ ਵਲੋਂ ਔਰ ਕੁਝ ਜੱਥੇਬੰਦੀਆਂ ਦੇ ਆਗੂਆਂ ਵਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਜਿੱਥੇ ਜੱਥੇਬੰਦੀਆਂ ਅਤੇ ਨੌਜਵਾਨਾਂ ਵਿਚਕਾਰ ਗਲਤਫਹਮੀਆਂ ਵਧਾਈਆਂ ਗਈਆਂ ਉੱਥੇ ਹੀ ਨੌਜਵਾਨਾਂ ਨੂੰ ਮੋਰਚਿਆਂ ਤੋਂ ਬਾਹਰ ਰੱਖਣ ਦੀ ਨਾਕਾਮ ਕੋਸ਼ਿਸ਼ਾਂ ਹੋਈਆਂ ਪਰ ਅੱਜ ਸਮਾਂ ਇਹੋ ਜਿਹਾ ਬਣ ਗਿਆ ਏ ਕਿ ਬਜੁਰਗਾਂ ਦੀ ਸਿਆਣਪ ਅਤੇ ਨੌਜਵਾਨਾਂ ਦੇ ਜੋਸ਼ ਨਾਲ ਹੀ ਮੋਰਚਿਆਂ ਤੇ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਏ, ਇਸ ਕਰਕੇ ਲੱਖਾਂ ਸਿਧਾਣਾ, ਦੀਪ ਸਿੱਧੂ ਵਰਗੇ ਉਘੇ ਪੰਜਾਬ ਦਰਦੀਆਂ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਸਾਰੇ ਮਤਭੇਦ ਮਿਟਾ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਚਾਹੀਦਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨੌਜਵਾਨ ਦਵਿੰਦਰ ਸਿੰਘ ਲਾਚੋਵਾਲ ਵਲੋਂ ਕੀਤਾ ਗਿਆ, ਰਣਧੀਰ ਸਿੰਘ ਅਸਲਪੁਰ, ਗੁਰਦੀਪ ਸਿੰਘ ਖੁਣਖੁਣ, ਪਰਮਿੰਦਰ ਸਿੰਘ ਲਾਚੋਵਾਲ ਅਤੇ ਉਂਕਾਰ ਸਿੰਘ ਧਾਮੀ ਵਲੋਂ ਕਿਹਾ ਗਿਆ ਕਿ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਪਹਿਲੇ ਦਿਨ ਤੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਜਾ ਰਹੇ ਕਾਰਜਾਂ ਨੂੰ ਤਨਦੇਹੀ ਨਾਲ ਨਿਭਾ ਰਹੀ ਏ, ਨੌਜਵਾਨਾਂ ਅਤੇ ਬਜੁਰਗਾਂ ਦੇ ਤਾਲਮੇਲ ਨਾਲ ਸਾਰੇ ਕਾਰਜਾਂ ਨੂੰ ਨੇਪਰੇ ਚਾੜਿਆ ਜਾਂਦਾ ਏ, ਅੱਜ ਸਮਾਂ ਆਪਸੀ ਮਤਭੇਦਾਂ ਨੂੰ ਭੁਲਾ ਕਰਕੇ ਕਾਲੇ ਕਾਨੂੰਨਾਂ ਦੇ ਖਿਲਾਫ ਇਕਜੁੱਟ ਹੋ ਕਰਕੇ ਅਵਾਜ਼ ਚੁੱਕਣ ਦਾ ਏ, ਕੇਂਦਰ ਦੀ ਬੀਜੇਪੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਜਰੂਰੀ ਏ ਕਿ ਮੁਲਕ ਦੇ ਆਮ ਨਿਵਾਸੀ ਹੀ ਮੁਲਕ ਦੇ ਅਸਲੀ ਮਾਲਿਕ ਹਨ ਨਾ ਕਾ ਸਰਮਾਏਦਾਰ। ਇਸ ਮੌਕੇ ਮਨਜੀਤ ਸਿੰਘ, ਜਗਤ ਸਿੰਘ ਲੰਬਰਦਾਰ, ਅਕਬਰ ਸਿੰਘ, ਰਾਮ ਸਿੰਘ ਚੱਕੋਵਾਲ, ਹਰਪ੍ਰੀਤ ਸਿੰਘ, ਰਾਮ ਸਿੰਘ, ਜਗਦੀਪ ਸਿੰਘ, ਜਸਵਿੰਦਰ ਸਿੰਘ,ਸੰਦੀਪ ਸਿੰਘ,ਅਮ੍ਰਿਤਰਾਏ ਸਿੰਘ,ਨਿਸਤਰ ਸਿੰਘ, ਰੌਵੀ ਲਾਚੋਵਾਲ, ਤਜਿੰਦਰ ਧਾਮੀ, ਮੁੱਖ ਸਟਿਆਣਾ, ਜੋਤਾ ਸ਼ੇਰਪੁਰ, ਬਰਬੀਰ ਸਿੰਘ, ਬਲਦੇਵ ਸਿੰਘ, ਗੁਰਬਚਨ ਸਿੰਘ, ਗੁਰਦਿਆਲ ਸਿੰਘ, ਦਵਿੰਦਰ ਸਿੰਘ, ਯੁਵਰਾਜ ਸਿੰਘ ਨਿਹੰਗ, ਰੇਸ਼ਮ ਸਿੰਘ, ਰਣਵੀਰ ਬੈਂਸਤਾਨੀ, ਬੂਆ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਗਿੰਦਾ ਚੱਕੋਵਾਲ, ਯੁੱਧਵੀਰ ਸਿੰਘ, ਵਿੱਕੀ ਲਾਚੋਵਾਲ, ਕਾਕਾ ਲਾਚੋਵਾਲ, ਅਮਨ ਹਰਗੜ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply