ਵੱਡੀ ਖਬਰ.. ਗੜ੍ਹਦੀਵਾਲਾ ਮੰਡੀ ‘ਚ ਨਹੀਂ ਹੋ ਰਹੀ ਫਸਲ ਦੀ ਸਮੇਂ ਸਿਰ ਲਿਫਟਿੰਗ,ਫਸਲ ਖੁੱਲ੍ਹ’ ਚ ਪਈ,ਬਾਰਦਾਨੇ ਦੀ ਵੀ ਘਾਟ ,ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ


ਕੈਪਟਨ ਸਰਕਾਰ ਤੋਂ ਹਰ ਵਰਗ ਪ੍ਰੇਸ਼ਾਨੀ ਦੇ ਆਲਮ ‘ਚ : ਜਸਵੀਰ ਸਿੰਘ ਰਾਜਾ

ਗੜ੍ਹਦੀਵਾਲਾ 1 ਮਈ(CDT) : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਰਾਜਾ ਗਿੱਲ ਨੇ ਆਪਣੀ ਟੀਮ ਦੇ ਸਾਥੀਆਂ ਨਾਲ ਗੜਦੀਵਾਲਾ ਵਿਖੇ  ਦਾਣਾ ਮੰਡੀ ਵਿਖੇ ਪਹੁੰਚ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਮੱਸਿਆ ਦਾ ਜਾਇਜ਼ਾ ਲਿਆ।ਇਸ ਮੌਕੇ ਯੁਵਾ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸਤਵਿੰਦਰ ਸਿੰਘ, ਚੌਧਰੀ ਸੁਖਰਾਜ ਸਿੰਘ, ਬਲਾਕ ਪ੍ਰਧਾਨ ਰਜਿੰਦਰ ਸਿੰਘ, ਸਰਕਲ ਇੰਚਾਰਜ ਕੁਲਦੀਪ ਸਿੰਘ ਮਿੰਟੂ, ਪਰਮਜੀਤ ਸਿੰਘ ਚੱਢਾ,ਵਿਕਰਮ ਸਿੰਘ ਮਾਂਗਾ ਵੀ ਉਨ੍ਹਾਂ ਦੇ ਨਾਲ ਸਨ।ਇਸ ਮੌਕੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਅਪਣੀਆਂ ਸਮਸਿਆਵਾਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨਾਂ ਕਿਸਾਨਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧਾਂ ਦੀ ਘਾਟ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੇ ਲਈ ਕੀਤੇ ਪ੍ਰਬੰਧਾਂ ਦੇ ਐਲਾਨ ਸਭ ਖੋਖਲੇ ਹਨ।

(ਗੜ੍ਹਦੀਵਾਲ ਮੰਡੀ ਵਿੱਚ ਕਈ ਦਿਨਾਂ ਤੋਂਂ ਖੁਲੇ ਚ ਪਈ ਕਿਸਾਨਾਂ ਦੀ ਫਸਲ)

ਉਨਾਂ ਕਿਹਾ ਕਿ ਗੜ੍ਹਦੀਵਾਲਾ ਮੰਡੀ ਵਿਚ ਕਿਸਾਨਾਂ ਦੀ ਫਸਲ ਦੀ ਸਮੇਂ ਸਿਰ ਲਿਫਟਿੰਗ ਨਹੀਂ ਹੋ ਰਹੀਂ ਜਿਸ ਕਾਰਨ ਕਈ ਦਿਨਾਂ ਤੋਂ ਟਰਾਲੀਆਂ ਵਿੱਚ ਫਸਲ ਲੈ ਕੇ ਆਏ ਕਿਸਾਨ ਖਜਲ ਹੋ ਰਹੇ ਹਨ ਕਿਉਂਕਿ ਫਸਲ ਦੀ ਲਿਫਟਿੰਗ ਸਮੇਂ ਤੇ ਨਾ ਹੋਣ ਕਾਰਨ ਉਥੇ ਜਗ੍ਹਾ ਦੀ ਘਾਟ ਆ ਰਹੀ ਹੈ। ਜਿਸ ਕਰਕੇ ਫਸਲ ਲੈ ਕੇ ਆਏ ਕਿਸਾਨਾ ਨੂੰ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਆੜ੍ਹਤੀਆਂ ਨੂੰ ਬਾਰਦਾਨੇ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਇਹ ਕਹਿ ਦਿੱਤਾ ਹੈ ਕਿ ਆੜ੍ਹਤੀ ਹੁਣ ਆਪਣੇ ਕੋਲੋਂ ਬਾਰਦਾਨੇ ਦੀ ਖਰੀਦ ਕਰੇਗਾ ਜਿਸ ਦੀ ਕੀਮਤ ਉਸ ਨੂੰ ਬਾਅਦ ਵਿੱਚ ਦਿੱਤੀ ਜਾਵੇਗੀ।ਆੜ੍ਹਤੀਆਂ ਯੂਨੀਅਨ ਗੜ੍ਹਦੀਵਾਲਾ ਨੇ ਕਿਹਾ ਪਿਛਲੇ ਸੀਜਨ ਦਾ ਕਰੋੜਾਂ ਰੁਪਿਆ ਕੇਂਦਰ ਸਰਕਾਰ ਵਲੋਂ ਅਜੇ ਤੱਕ ਆੜ੍ਹਤੀਆਂ ਨੂੰ ਨਹੀਂ ਦਿੱਤਾ ਗਿਆ। ਉੱਤੋਂ ਪੰਜਾਬ ਸਰਕਾਰ ਵਲੋਂ ਇਹ ਫਰਮਾਨ ਥੋਪ ਦਿੱਤੇ ਗਏ ਹਨ।

(ਆੜ੍ਹਤੀ ਆਪਣੇ ਕੋਲੋਂ ਖਰੀਦ ਕੇ ਲਿਆਏ ਬਾਰਦਾਨਾ)

ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਖੁਲੇ ਵਿੱਚ ਪਈ ਹੋਈ ਹੈ ਉਸ ਨੂੰ ਬਾਰਿਸ਼ ਤੋਂ ਬਚਾਉਣ ਲਈ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਕਿਸਾਨਾਂ ਨੂੰ ਫਸਲ ਦੀ ਸਮੇਂ ਸਿਰ ਅਦਾਇਗੀ ਨਾ ਹੋਣਾ, ਮੰਡੀ ਵਿਚ ਬਾਥਰੂਮ ਦਾ ਸਹੀ ਪ੍ਰਬੰਧ ਨਾ ਹੋਣਾ ਆਦਿ ਸਮੱਸਿਆਵਾਂ ਤੋਂ ਕਿਸਾਨ ਜੂਝ ਰਹੇ ਹਨ। ਉਨਾਂ ਅੰਤ ਵਿੱਚ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਤੋਂ ਹਰ ਵਰਗ ਦੁਖੀ ਹੈ, ਚਾਹੇ ਮੁਲਾਜਮ ਵਰਗ ਹੋਵੇ, ਚਾਹੇ ਕਿਸਾਨ ਵਰਗ ਹੋਵੇ। ਪੰਜਾਬ ਵਿਚ ਮੁਲਾਜਮ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਪਿਛਲੇ ਕਈ ਸਾਲਾਂ ਸ਼ੰਘਰਸ਼ ਕਰ ਰਹੇ ਹਨ, ਕੱਚੇ ਮੁਲਾਜ਼ਮ ਪੱਕੇ ਹੋਣ ਲਈ ਕੈਪਟਨ ਸਰਕਾਰ ਦੇ ਗੇੜੇ ਕੱਢ ਰਹੇ ਹਨ, ਮੁਲਾਜ਼ਮ ਪੇ ਕਮਿਸ਼ਨ ਦੀ ਉਡੀਕ ਚ ਬੈਠੇ ਹਨ, ਹੈਲਥ ਵਿਭਾਗ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹਨ, ਕਿਸਾਨ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੀ ਮਾਰ ਹੇਠ ਹਨ, ਬੇਰੁਜ਼ਗਾਰੀ ਅਧਿਆਪਕ ਰੋਜ ਕੈਪਟਨ ਸਰਕਾਰ ਦੀ ਲਾਠੀਆਂ ਦਾ ਸ਼ਿਕਾਰ ਹੋ, ਨੌਜਵਾਨ ਹਰ ਰੋਜ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਨ ਚ ਸਿੱਖ ਇੰਤਜ਼ਾਰ ਵਿੱਚ ਬੈਠੇ ਹਨ ਪਰ ਕੈਪਟਨ ਸਰਕਾਰ ਦੇ ਸਵਾ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਪੰਜਾਬ ਦੀ ਜਨਤਾ ਦੀ ਪੁਕਾਰ ਸੁਣਨ ਵਿੱਚ ਅਸਮਰੱਥ ਹੋ ਤਾਂ ਇਹ ਕੁਰਸੀ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਦੇ ਦੇਣੀ ਚਾਹੀਦੀ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply