ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ,ਇਲਾਜ ਦੌਰਾਨ ਡੀ ਐਮ ਸੀ ’ਚ ਤੋੜਿਆ ਦਮ

ਹੁਸ਼ਿਆਰਪੁਰ,1 ਮਈ (ਚੌਧਰੀ ):- ਹੁਸ਼ਿਆਰਪੁਰ ਵਾਸੀ 39 ਸਾਲ ਦੇ ਇਕ ਨੌਜਵਾਨ ਵੱਲੋਂ ਜਲੰਧਰ ਆ ਕੇ ਕੈਂਟ-ਚਹੇੜੂ ਰੇਲਵੇ ਟ੍ਰੈਕ ’ਤੇ ਖੜ੍ਹੇ ਹੋ ਕੇ ਖ਼ੁਦ ਨੂੰ ਅੱਗ ਲਾਉਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਸ ਚੌਕੀ (ਜੀ. ਆਰ. ਪੀ.) ਜਲੰਧਰ ਕੈਂਟ ਦੇ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਰਾਜ ਪੁੱਤਰ ਕੁਲਦੀਪ ਰਾਜ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਨੇੜੇ ਆਈ. ਟੀ.ਆਈ.ਕਾਲਜ, ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ। ਚੌਕੀ ਮੁਖੀ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਰਾਜ ਨੇ ਇਲੈਕਟ੍ਰਿਕ ਦਾ ਡਿਪਲੋਮਾ ਕੀਤਾ ਹੋਇਆ ਸੀ ਅਤੇ ਉਹ 8 ਸਾਲ ਪਹਿਲਾਂ ਜਲੰਧਰ ਵਿਖੇ ਬੈਸਟ ਪ੍ਰਾਈਜ਼ ਵਿਚ ਨੌਕਰੀ ਕਰਦਾ ਸੀ ਅਤੇ ਪਿਛਲੇ ਇਕ ਸਾਲ ਤੋਂ ਉਹ ਮੈਟਰੋ ਅੰਮ੍ਰਿਤਸਰ ਵਿਚ ਨੌਕਰੀ ਕਰ ਰਿਹਾ ਸੀ। ਉਹ ਵਿਆਹੁਤਾ ਸੀ ਅਤੇ ਪਤਨੀ ਤੋਂ ਇਲਾਵਾ ਉਸ ਦਾ 9 ਸਾਲ ਦਾ ਇਕ ਬੇਟਾ ਅਤੇ 3 ਸਾਲ ਦੀ ਬੇਟੀ ਹੈ। 

ਰੇਲਵੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਸੰਦੀਪ ਰਾਜ ਦੇ ਭਰਾ ਕਿਰਨਦੀਪ ਰਾਜ ਨੇ ਦੱਸਿਆ ਕਿ ਸੰਦੀਪ ਬੀਮਾਰੀ ਦੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਸੀ, ਜਿਸ ਕਾਰਨ ਉਹ ਜ਼ਿਆਦਾ ਤਣਾਅ ਵਿਚ ਰਹਿਣ ਲੱਗਾ ਸੀ। ਭਰਾ ਕਿਰਨਦੀਪ ਰਾਜ ਨੇ ਦੱਸਿਆ ਕਿ 28 ਅਪ੍ਰੈਲ ਦੀ ਸਵੇਰ ਨੂੰ ਬਿਨਾਂ ਕਿਸੇ ਨੂੰ ਕੁਝ ਦੱਸੇ ਘਰੋਂ ਚਲਾ ਗਿਆ ਸੀ। ਉਸੇ ਦਿਨ ਸ਼ਾਮ ਨੂੰ ਉਸ ਨੇ ਫੋਨ ’ਤੇ ਦੱਸਿਆ ਕਿ ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਕੋਲ ਹੈ। ਉਹ ਤੁਰੰਤ ਉਥੇ ਪੁੱਜੇ ਤਾਂ ਵੇਖਿਆ ਕਿ ਬੈਸਟ ਪ੍ਰਾਈਜ਼ ਨੇੜੇ ਕਿਲੋਮੀਟਰ ਨੰ. 424/23-25 ਰੇਲਵੇ ਸਟੇਸ਼ਨ ਜਲੰਧਰ ਕੈਂਟ-ਚਹੇੜੂ ’ਤੇ ਅੱਗ ਦੀ ਲਪੇਟ ਵਿਚ ਮਿਲਿਆ ਅਤੇ ਕਾਫ਼ੀ ਜ਼ਿਆਦਾ ਸੜ ਚੁੱਕਿਆ ਸੀ। 

ਉਹ ਉਸ ਨੂੰ ਰਾਤ ਤੁਰੰਤ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਲੈ ਗਏ ਜਿਥੇ ਉਸ ਦੀ ਹਾਲਤ ਨਾਜ਼ੁਕ ਨੂੰ ਵੇਖਦੇ ਹੋਏ ਡੀ.ਐੱਮ.ਸੀ.ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਚੌਕੀ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਕਿਰਨਦੀਪ ਰਾਜ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਸੰਦੀਪ ਰਾਜ ਦਾ ਡੀ. ਐੱਮ. ਸੀ. ਲੁਧਿਆਣਾ ਤੋਂ ਹੀ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply