ਮੇਰਾ ਹਰ ਕਦਮ ਮੇਰੇ ਹਲਕੇ ਦੀ ਬਿਹਤਰੀ ਵੱਲ- ਡਾ. ਰਾਜ ਕੁਮਾਰ, ਫੁਗਲਾਣਾ-ਭੰਗਰਨੀ ਸੜਕ ਦਾ ਕੀਤਾ ਨਿਰੀਖਣ

ਮੇਰਾ ਹਰ ਕਦਮ ਮੇਰੇ ਹਲਕੇ ਦੀ ਬਿਹਤਰੀ ਵੱਲ- ਡਾ. ਰਾਜ ਕੁਮਾਰ
-ਡਾ. ਰਾਜ ਨੇ ਫੁਗਲਾਣਾ-ਭੰਗਰਨੀ ਸੜਕ ਦਾ ਕੀਤਾ ਨਿਰੀਖਣ
ਹੁਸ਼ਿਆਰਪੁਰ/ਚੱਬੇਵਾਲ  ਕਿਸੇ ਵੀ ਪ੍ਰੇਸ਼ਾਨੀ ਜਾਂ ਦਿੱਕਤ ਨੂੰ ਮੇਰੇ ਧਿਆਨ ਵਿੱਚ ਲਿਆਓ, ਮੇਰੀ ਕੋਸ਼ਿਸ਼ ਹੋਵੇਗੀ ਉਸ ਨੂੰ ਦੂਰ ਕਰਣ ਦੀ। ਇਹ ਸੰਦੇਸ਼ ਡਾ. ਰਾਜ ਕੁਮਾਰ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੇ ਹਲਕਾ ਵਾਸੀਆਂ ਨੂੰ ਦਿੱਤਾ। ਉਕਤ ਸਮੇਂ ਉਹ 23.26 ਲੱਖ ਦੀ ਲਾਗਤ ਨਾਲ ਫੁਗਲਾਣਾਂ ਤੋਂ ਭੁੰਗਰਨੀ ਤੱਕ ਬਣਾਈ ਜਾ ਰਹੀ ਨਵੀਂ ਸੜਕ ਦੇ ਕੰਮ ਦਾ ਨਿਰੀਖਣ ਕਰਣ ਫੁਗਲਾਣਾ ਪੁੱਜੇ ਸਨ। ਉਹਨਾਂ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਿਕ ਕੰਮ ਕਰਵਾਉਣ ਵਿੱਚ ਕਦੀ ਦੇਰ ਭਾਵੇਂ ਹੋ ਸਕਦੀ ਹੈ, ਪਰ ਜਦੋਂ ਤੱਕ ਕੋਈ ਵੀ ਪੈਂਡਿੰਗ ਕੰਮ ਜਾਂ ਕੋਈ ਸੱਮਸਿਆ ਹੱਲ ਨਹੀਂ ਹੋ ਜਾਂਦੀ ਉਹਨਾਂ ਦਾ ਪੂਰਾ ਧਿਆਨ ਉਸ ਵੱਲ ਰਹਿੰਦਾ ਹੈ ਅਤੇ ਉਸ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਸਹੂਲਤ ਲਈ ਅਹਿਰਾਣਾ ਜੱਟਾਂ ਤੋਂ ਫੁਗਲਾਣਾ ਤੱਕ 85 ਲੱਖ ਦੀ ਲਾਗਤ ਨਾਲ ਬਿਜਲੀ ਸਪਲਾਈ ਦੀਆਂ ਤਾਰਾਂ ਪਾਈਆਂ ਗਈਆਂ ਤੇ ਪਿੰਡ ਵਿੱਚ ਸਰਕਾਰੀ ਸਿੰਚਾਈ ਟਿਊਬਵੈਲ ਵੀ ਲਵਾਇਆ ਗਿਆ। ਜਿਸ ਨਾਲ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਵਿੱਚ ਸੁਵਿਧਾ ਹੋਵੇਗੀ। ਜਿਕਰਯੋਗ ਹੈ ਕਿ ਬਿਜਲੀ ਨੂੰ ਲੈ ਕੇ ਪਿੰਡ ਵਾਸੀ ਬਹੁਤ ਮੁਸ਼ਕਿਲ ਸਹਿਨ ਕਰ ਰਹੇ ਸਨ। ਕਿਸਾਨਾਂ ਦੀ ਸੋਖ ਲਈ ਫੁਗਲਾਣਾ ਵਿਖੇ ਦਾਣਾ ਮੰਡੀ ਵੀ 44 ਲੱਖ ਦੀ ਲਾਗਤ ਨਾਲ ਬਣਾਈ ਗਈ। ਹੁਣ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਦੂਰ ਦਰਾਡੇ ਨਹੀਂ ਜਾਣਾ ਪਵੇਗਾ। ਡਾ. ਰਾਜ ਨੇ ਯਾਤਰੀਆਾਂ ਦੀ ਸੁਵਿਧਾ ਲਈ ਬਣਾਏ ਜਾ ਰਹੇ ਨਵੇਂ ਬੱਸ ਸਟੈਂਡ ਦੇ ਸ਼ੈਡ ਦੇ ਨਿਰਮਾਣ ਕਾਰਜ ਨੂੰ ਵੀ ਜਲਦ ਪੂਰਾ ਕਰਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਪਿੰਡ ਦੇ ਲੋਕਾਂ ਨੇ ਡਾ. ਰਾਜ ਦਾ ਉੱਚੇਚਾ ਧੰਨਵਾਦ ਕੀਤਾ, ਜਿਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਨੂੰ 65.41 ਲੱਖ ਦੀ ਗ੍ਰਾਂਟ ਵੀ ਮਿਲੀ ਅਤੇ ਉਹਨਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਉਪਰਾਲਿਆਂ ਕਾਰਣ ਫੁਗਲਾਣਾ ਦੀ ਨੁਹਾਰ ਵੀ ਬਦਲ ਗਈ ਹੈ ਤੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਹਨ।

——-
मेरा हर कदम मेरा हलके की बेहतरी की ओर: डा. राज कुमार
-फुगलाणा-भंगरनी सडक़ का किया निरीक्षण
 
होशियारपुर/चब्बेवाल  किसी भी परेशानी या दिक्कत को मेरे ध्यान में लाया जाए, मेरी कोशिश उसे दूर करने की होगी। यह संदेश डा. राज कुमार विधायक चब्बेाल ने अपने हलका वासियों को दिया। उक्त समय वह 23.26 लाख रुपये की लागत से फुगलाणां से भुंगरनी तक बनाई जा रही सडक़ का निरीक्षण करने पहुंचे थे। उन्होंने कहा कि नियमों के मुताबिक कार्य करवाने में कभी देर भले ही हो सकती है, पर जब तक कोई पैंडिंग कार्य या समस्या हल नहीं हो जाती उनका पूरा ध्यान उसी तरफ रहता है तथा उसके लिए निरंतर कोशिश करते रहते हैं। उन्होंने बताया कि गांव वासियों की सहूलत के लिए अहिराणा जट्टां से भुंगरनी तक 85 लाख रुपये की लागत से बिजली सप्लाई की तारें डाली गई हैं तथा गांव में सरकारी सिंचाई ट्यूबवैल भी लगाया गया। जिससे गांव के किसानों को सिंचाई में सुविधा होगी। गौरतलब है कि बिजली को लेकर गांव निवासी बहुत परेशानी महसूस कर रहे थे। किसानों की सहूलत के लिए भी फुगलाणा में 44 लाख रुपये की लागत से दाना मंडी बनाई गई है। अब किसानों को अपनी फसल बेचने के लिए दूर-दराज नहीं जाना पड़ेगा। डा. राज ने यात्रियों की सुवधिा के लिए गांव में बनाए जा रहे बस स्टैंड के शैड के कार्य का भी निरीक्षण किया और अधिकारियों को कार्य को जल्द से जल्द पूरा करने के निर्देश दिए। इस अवसर पर गांव के लोगों ने डा. राज का धन्यवाद किया, जिनकी कोशिशों के चलते गांव के 65.41 लाख की ग्रांट भी मिली तथा उनकी निरंतर कोशिशों तथा प्रयासों के कारण फुगलाणा की नुहार बदल गई है और लोगों को सहूलतें मिली हैं।r 
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply