ਸ਼ਰਾਬ ਪੀ ਕੇ ਇਕ ਦੂਜੇ ਨੂੰ ਮਜ਼ਾਕ ਵਿੱਚ ਗਾਲਾ ਕਢੱਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਨੇੜੇ ਤੋਂ ਲੰਘ ਰਹੇ ਵਿਅਕਤੀ ਨੇ ਸਾਥੀਆਂ ਸਮੇਤ ਹੱਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ

ਗੁਰਦਾਸਪੁਰ 6 ਮਈ ( ਅਸ਼ਵਨੀ ) :- ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹੋਏ ਇਕ ਦੂਜੇ ਨੂੰ ਮਜ਼ਾਕ-ਮਜ਼ਾਕ ਵਿੱਚ ਗੱਲਾਂ ਕੱਢਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਇਕ ਵਿਅਕਤੀ ਦੀ ਮੋਤ ਹੋ ਗਈ ਤੇ ਦੋ ਜਖਮੀ ਹੋ ਗਏ । ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
                           
 ਸਥਾਨਕ ਸਿਵਲ ਹੱਸਪਤਾਲ ਵਿੱਚ ਜੇਰੇ ਇਲਾਜ ਰਣਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਅਮੀਪੁਰ ਨੇ ਦਸਿਆਂ ਕਿ ਉਹ ਆਪਣੇ ਦੋਸਤ ਦਲਜੀਤ ਵਾਸੀ ਅਮੀਪੁਰ ਅਤੇ ਪਿੰਡ ਪੁਰੋਵਾਲ ਰਾਜਪੁਤਾ ਵਸਨੀਕ ਦਿਲਬਾਗ ਸਿੰਘ 25 ਸਾਲ ਪੁੱਤਰ ਸੁਰਿੰਦਰ ਸਿੰਘ ਦੇ ਨਾਲ ਮੰਗਲਸੇਣ ਪੁਲੀ ਉੱਪਰ ਬਣੀ ਸ਼ੈਡ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸਨ ਸ਼ਰਾਬ ਪੀਣ ਉਪਰੰਤ ਉਹ ਤਿੰਨੋਂ ਇਕ ਦੂਜੇ ਨੂੰ ਮਜ਼ਾਕ ਵਿੱਚ ਗਾਲਾ ਕੱਢਣ ਲੱਗ ਪਏ ਇਸੇ ਦੋਰਾਨ ਨੇੜੇ ਤੋਂ ਮੋਟਰ-ਸਾਈਕਲ ਤੇ ਲੰਘ ਰਹੇ ਵਿਅਕਤੀ ਨੇ ਸਮਝਿਆਂ ਕਿ ਉਸ ਨੂੰ ਗਾਲਾ ਕੱਢ ਰਹੇ ਹਾਂ ਤੇ ਉਹ ਵਿਅਕਤੀ ਇਹ ਕਹਿ ਕੇ ਚੱਲਾਂ ਗਿਆ ਕਿ ਇੱਥੇ ਰਹਿਉ ਮੈਂ ਹੁਣੇ ਆ ਰਿਹਾ ਹਾਂ ਪਰ ਉਹਨਾਂ ਨੇ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਤੇ ਉੱਥੇ ਬੈਠ ਕੇ ਸ਼ਰਾਬ ਪੀਂਦੇ ਰਹੇ ।                   
ਕੂਝ ਸਮੇਂ ਬਾਅਦ ਚਾਰ-ਪੰਜ ਮੋਟਰਸਾਈਕਲਾ ਤੇ ਸੱਤ-ਅੱਠ ਆਦਮੀ ਤੇਜ਼ ਧਾਰ ਹਥਿਆਰ ਲੈ ਕੇ ਉੱਥੇ ਆ ਗਏ ਤੇ ਉਹਨਾਂ ਨੇ ਆਉਂਦਿਆਂ ਹੀ ਹਮਲਾ ਕਰ ਦਿੱਤਾ । ਇਸੇ ਦੋਰਾਨ ਦਿਲਬਾਗ ਸਿੰਘ ਦੀ ਛਾਤੀ ਵਿੱਚ ਚਾਕੂ ਲੱਗਣ ਨਾਲ ਉਹ ਸਖ਼ਤ ਜੱਖਮੀ ਹੋ ਗਿਆ । ਜਦੋਂ ਉਹ ਆਪਣੀ ਗੱਡੀ ਲੈ ਕੇ ਭਜਿਆ ਤਾਂ ਹਮਲਾਵਰਾਂ ਨੇ ਉਸ ਦੀ ਕਾਰ ਤੇ ਇੱਟ ਪੱਥਰ ਮਾਰੇ । ਦਿਲਜੀਤ ਸਿੰਘ ਵੀ ਕਿਸੇ ਤਰਾ ਖੇਤਾਂ ਵਿੱਚੋਂ ਹੁੰਦਾ ਹੋਇਆਂ ਦੋੜ ਗਿਆ । ਉੱਥੋਂ ਗੁਜ਼ਰ ਰਹੇ ਬਿਸ਼ੰਬਰ ਦਾਸ ਨਾ ਦੇ ਆਦਮੀ ਨੇ ਦਿਲਬਾਗ ਸਿੰਘ ਨੂੰ ਸਥਾਨਕ ਸਿਵਲ ਹੱਸਪਤਾਲ ਲੇ ਜਾਇਆ ਗਿਆ ਜਿੱਥੋਂ ਇਸ ਦੀ ਹਾਲਤ ਗੰਭੀਰ ਵੇਖਦੇ ਹੋਏ ਇਸ ਨੂੰ ਇਕ ਨਿੱਜੀ ਹੱਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾ ਵੱਲੋਂ ਇਸ ਨੂੰ ਮਿ੍ਰਤਕ ਐਲਾਨ ਦਿੱਤਾ। 

ਇਸ ਬਾਰੇ ਡੀ ਐਸ ਪੀ ਸਿਟੀ ਸੁਖਪਾਲ ਸਿੰਘ ਨੇ ਦਸਿਆਂ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Comment