ਹੈਰੋਇਨ,ਲਾਹਣ,ਚੋਰੀ ਦੇ ਮੋਟਰ-ਸਾਈਕਲ ਅਤੇ ਨਜਾਇਜ ਸ਼ਰਾਬ ਸਮੇਤ ਤਿੰਨ ਔਰਤਾਂ ਤੇ ਇਕ ਵਿਅਕਤੀ ਕਾਬੂ

ਗੁਰਦਾਸਪੁਰ 8 ਮਈ ( ਅਸ਼ਵਨੀ  ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਤਿੰਨ ਅੋਰਤਾ ਨੂੰ 4 ਗ੍ਰਾਮ 900 ਮਿਲੀ ਗ੍ਰਾਮ ਹੈਰੋਇਨ , 80 ਕਿੱਲੋ ਲਾਹਣ , 22500 ਐਮ ਐਲ ਨਜਾਇਜ ਸ਼ਰਾਬ ਅਤੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰ-ਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
       
ਸੁਰਜੀਤ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਡੀਡਾ ਸਾਂਸੀਆ ਨੇੜੇ ਮੜੀਆ ਤੋਂ ਅਯੁਧਿਆ ਪਤਨੀ ਲਖਵਿੰਦਰ ਕੁਮਾਰ ਵਾਸੀ ਡੀਡਾ ਸਾਂਸੀਆ ਨੂੰ  ਸ਼ੱਕ ਪੈਣ ਤੇ ਕਾਬੂ ਕਰਕੇ ਉਸ ਦੀ ਲੇਡੀ ਕਾਂਸਟੇਬਲ ਖੁਸ਼ਦੀਪ ਕੋਰ ਤੋਂ ਤਲਾਸ਼ੀ ਕਰਵਾਈ ਤਾਂ ਉਸ ਪਾਸੋ 4 ਗ੍ਰਾਮ 900 ਮਿਲੀ ਗ੍ਰਾਮ ਹੈਰੋਇਨ ਬਰਾਮਦ ਹੋਈ ।
   
ਨਰੇਸ਼ ਕੁਮਾਰ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਸੁਨੀਤਾ ਉਰਫ ਕਾਕੋ ਪਤਨੀ ਪਰਮਜੀਤ ਉਰਫ ਪੰਮਾ ਵਾਸੀ ਪਨਿਆੜ ਦੇ ਘਰ ਰੇਡ ਕਰਕੇ 15000 ਐਮ ਐਲ ਨਜਾਇਜ ਸ਼ਰਾਬ ਬਰਾਮਦ ਕੀਤੀ ।
               
 ਸਤਨਾਮ ਸਿੰਘ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਦਾਰੋ ਉਰਫ ਅਜੀਤ ਕੁਮਾਰੀ ਪਤਨੀ ਬਲਵਿੰਦਰ ਕੁਮਾਰ ਵਾਸੀ ਝਬਕਰਾ ਦੇ ਘਰ ਰੇਡ ਕਰਕੇ 7500 ਐਮ ਐਲ ਨਜਾਇਜ ਸ਼ਰਾਬ ਬਰਾਮਦ ਕੀਤੀ ।
                 
ਜਗੀਰ ਚੰਦ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਬਹਿਰਾਮਪੁਰ  ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਮਕੋੜਾ ਪੱਤਣ ਤੋਂ ਰਾਵੀ ਦਰਿਆ ਤੇ ਬਣੇ ਪੁਲ ਦੇ ਲਹਿੰਦੇ ਪਾਸੇ ਰੇਡ ਕੀਤਾ ਜਿੱਥੇ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਤਰਪਾਲ ਵਿੱਚ ਪਾਈ ਹੋਈ 80 ਕਿੱਲੋ ਲਾਹਣ ਬਰਾਮਦ ਕੀਤੀ ।
               
ਅਜੈ ਰਾਜਨ ਸਹਾਇਕ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ  ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਨਾਕਾਬੰਦੀ ਅਤੇ ਵਹੀਕਲਾ ਦੀ ਚੈਕਿੰਗ ਕਰਦੇ ਹੋਏ ਨੇੜੇ ਸ਼ਿਵਾ ਰਿਜਾਰਟ ਗੰਦਾ ਨਾਲਾ ਪੁਲੀ ਤੋ ਗਨੇਸ਼ ਕੁਮਾਰ ਪੁੱਤਰ ਅਜੀਤ ਕੁਮਾਰ ਵਾਸੀ ਪਿੰਡ ਉਮਰਪੁਰਾ ਨੂੰ ਮੋਟਰ-ਸਾਈਕਲ ਨੰਬਰ ਪੀ ਬੀ 02 ਡੀ ਐਮ 8108 ਸਮੇਤ ਕਾਬੂ ਕਰਕੇ ਪੁੱਛ ਗਿਛ ਕੀਤੀ ਤਾਂ ਉਸ ਨੇ ਦਸਿਆਂ ਕਿ ਇਹ ਮੋਟਰ-ਸਾਈਕਲ ਉਸ ਨੇ ਅੰਮ੍ਰਿਤਸਰ ਤੋਂ ਚੋਰੀ ਕੀਤਾ ਹੈ ।


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply