ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਬਾਬਾ ਦੇਵਕੀ ਨੰਦਨ ਵਲੋਂ ਐਸ ਸੀ/ਐਸ ਟੀ ਕਾਨੂੰਂਨ ਖਿਲਾਫ ਦਿੱਤੇ ਬਿਆਨ ਦਾ ਮੁੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਬੇਗਮਪੁਰਾ ਟਾਇਗਰ ਫੋਰਸ ਦੇ ਆਗੂਆਂ ਵਲੋਂ ਸਥਾਨਕ ਮੁੱਖ ਦਫਤਰ ਵਿਖੇ ਜਨਰਲ ਸੈਕਟਰੀ ਅਵਤਾਰ ਬਸੀ ਖੁਆਜੂ ਦੀ ਪ੍ਰਧਾਨਗੀ ਹੇਠ ਹੋਈ ਇੱਕ ਹੰਗਾਮੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਬਾਬਾ ਦੇਵਕੀ ਨੰਦਨ ਠਾਕੁਰ ਵਲੋਂ ਐਸ ਸੀ/ ਐਸ ਟੀ ਸਬੰਧੀ ਕੀਤੀ ਗਈ ਕਿੰਤੂ-ਪ੍ਰੰਤੂ ਦੇ ਖਿਲਾਫ ਰੋਸ ਵਜੋਂ ਬੇਗਮਪੁਰਾ ਟਾਇਗਰ ਫੋਰਸ ਵਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਰੋਸ ਜਿਤਾਉਂਦੇ ਹੋਏ ਕਿਹਾ ਕਿ 6 ਤਰੀਕ ਨੂੰ ਬੰਦ ਦੌਰਾਨ ਅਖੌਤੀ ਕਥਾ ਵਾਚਕ ਦੇਵਕੀ ਨੰਦਨ ਠਾਕੁਰ ਜਿਹੜਾ ਦਲਿਤਾਂ ਦਾ ਵਿਰੋਧੀ ਹੈ, ਨੇ ਐਲਾਨ ਕੀਤਾ ਕਿ ਸਰਕਾਰ ਐਸ ਸੀ/ਐਸ ਟੀ ਕਾਨੂੰਨ ਵਿੱਚ ਸੋਧ ਨਾ ਕੀਤੀ ਗਈ ਤਾਂ 2 ਮਹੀਨੇ ਤੋਂ ਬਾਅਦ ਵੱਡਾ ਹੰਗਾਮਾ ਕਰਨਗੇ, ਦੇ ਇਸ ਬਿਆਨ ਨਾਲ ਦਲਿਤਾਂ ਵਿੱਚ ਦੇਵਕੀ ਨੰਦਨ ਠਾਕੁਰ ਖਿਲਾਫ ਕਾਫੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬ੍ਰਾਹਮਣ ਸਮਾਜ ਨੂੰ ਭੜਕਾਉਣ ਵਾਲਾ ਬਾਬਾ ਅਗਰ ਰੱਬ ਦਾ ਭਜਨ ਕੀਰਤਨ ਕਰਨ ਵਾਲਾ ਹੈ ਤਾਂ ਉਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਉਸ ਨੇ ਕੋਈ ਜਾਤ-ਪਾਤ ਨਹੀਂ ਬਣਾਈ। ਜਾਤ-ਪਾਤ ਦਾ ਮਨੂੰ ਨੇ ਗਰੀਬਾਂ ਤੇ ਆਪਣਾ ਦਬਾਅ ਬਣਾਉਣ ਲਈ ਬਣਾਈ ਸੀ, ਜਿਸ ਨੂੰ ਅੱਜ ਤੱਕ ਦੇਵਕੀ ਨੰਦਨ ਠਾਕੁਰ ਵਰਗਾ ਅਖੌਤੀ ਬਾਬਾ ਅਤੇ ਆਪਣੇ ਆਪ ਨੂੰ ਸਵਰਨ ਕਹਾਉਣ ਵਾਲੇ, ਜਿਹੜੇ ਕਿ ਗਰੀਬਾਂ ਨੂੰ ਉਨ•ਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਦੇ ਆਏ ਹਨ ਅਤੇ ਭਵਿੱਖ ਵਿੱਚ ਵੀ ਵਾਂਝੇ ਰੱਖਣਾ ਚਾਹੁੰਦੇ ਹਨ, ਬੇਲੋੜੀ ਕਾਵਾਂ ਰੌਲੀ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਆਪਣੇ ਆਪਣੇ-ਆਪ ਨੂੰ ਸਵਰਨ ਕਹਿਣ ਨਾਲ ਇਨ•ਾਂ ਲੋਕਾਂ ਵਿੱਚ ਦਲਿਤਾਂ ਪ੍ਰਤੀ ਭੇਦ-ਭਾਵ ਭਾਵਨਾ ਸਾਹਮਣੇ ਆਉਂਦੀ ਹੈ। ਉਨ•ਾਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਕੋਈ ਜਾਤ-ਪਾਤ ਨਹੀਂ ਹੋਣੀ ਚਾਹੀਦੀ। ਪ੍ਰੰਤੂ ਸਾਡੇ ਦੇਸ਼ ਵਿੱਚ ਅਜੇ ਵੀ ਜਾਤ-ਪਾਤ ਪ੍ਰਣਾਲੀ ਬਕਾਇਦਾ ਕਾਇਮ ਹੈ, ਜਿਸ ਨੂੰ ਅਖੌਤੀ ਸਵਰਨ ਜਾਤਾਂ ਆਪਣੇ ਸਵਾਰਥ ਲਈ ਖਤਮ ਕਰਨਾ ਨਹੀਂ ਚਾਹੁੰਦੀਆਂ। ਜਾਤ-ਪਾਤ ਦੀ ਪ੍ਰਣਾਲੀ ਕਾਰਨ ਹੋ ਰਹੀ ਦੁਰਦਸ਼ਾ ਦਲਿਤਾਂ ਨੂੰ ਸਮਾਜਿਕ ਤੌਰ ਤੇ ਪਛੜੇ ਹੋਏ ਕਾਰਨ ਉਹਨਾਂ ਦੀ ਅਬਾਦੀ ਦੇ ਅਨੁਸਾਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਰਾਖਵਾਂਕਰਨ ਦੀ ਵਿਵਸਥਾ ਕੀਤੀ ਹੋਈ ਹੈ। ਜੇਕਰ ਸਵਰਨ ਸਮਾਜ ਰਖਵਾਂਕਰਨ ਖਤਮ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਦੇਸ਼ ਵਿੱਚੋ ਜਾਤ-ਪਾਤ ਦੀ ਵਿਵਸਥਾ ਨੂੰ ਖਤਮ ਕਰੇ। ਰਖਾਵਾਂਕਰਨ ਕੋਈ ਭੀਖ ਨਹੀਂ, ਸਗੋਂ ਸਮਾਜਿਕ ਤੌਰ ਦੇ ਦੱਬੇ-ਕੁਚਲ਼ੇ ਲੋਕਾਂ ਦਾ ਅਧਿਕਾਰ ਹੈ। ਜਿਆਦਾਤਰ ਟੈਲੀਵਿਜ਼ਨਾਂ ਤੇ ਰਾਖਵੇਂਕਰਨ ਦੇ ਮੁੱਦੇ ਤੇ ਹੀ ਬਹਿਸਾਂ ਵਿੱਚ ਬਾਹਰਲੇ ਦੇਸ਼ਾਂ ਦੀ ਉਦਾਹਰਣਾਂ ਦਿੱਤੀਆਂ ਜਾਦੀਆਂ ਹਨ, ਪਰ ਬਾਹਰਲੇ ਦੇਸ਼ਾਂ ਵਿੱਚ ਕੋਈ ਜਾਤ-ਪਾਤ ਦੀ ਵਿਵਸਥਾ ਨਾਲ ਗਰੀਬਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝਿਆ ਨਹੀਂ ਰੱਖਿਆ ਜਾਂਦਾ, ਜਿਸ ਸਦਕਾ ਅਜਿਹੇ ਦੇਸ਼ਾਂ ਵਿੱਚ ਰਾਖਵੇਂਕਰਨ ਦੀ ਵਿਵਸਥਾ ਦੀ ਲੋੜ ਹੀ ਨਹੀਂ ਹੈ। ਆਗੂਆਂ ਨੇ ਕਿਹਾ ਕਿ ਸਵਰਣ ਸਮਾਜ ਓ ਬੀ ਸੀ ਵਰਗ ਨਾਲ ਵੀ ਐਸ ਸੀ/ਐਸ ਟੀ ਵਾਂਗ ਹੀ ਮਾੜਾ ਵਿਹਾਰ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਮਾਨਿਵਰ ਸਾਹਿਬ ਸ੍ਰੀ ਕਾਂਸੀ ਰਾਮ ਜੀ ਨੇ 1989 ਵਿੱਚ ਮਰਨ ਵਰਤ ਰੱਖ ਕੇ ਤਤਕਾਲੀਨ ਪ੍ਰਧਾਨ ਮੰਤਰੀ ਵੀ ਪੀ ਸਿੰਘ ਕੋਲੋਂ ਮੰਡਲ ਕਮਿਸ਼ਨ ਲਾਗੂ ਕਰਵਾਇਆ ਸੀ। ਪਰ ਸਵਰਨ ਸਮਾਜ ਓ ਬੀ ਸੀ ਦੇ ਰਾਂਖਵੇਂਕਰਨ ਖਿਲਾਫ ਵੀ ਭੰਡੀ ਪ੍ਰਚਾਰ ਕਰ ਰਿਹਾ ਹੈ, ਜਿਸ ਕਾਰਨ ਸਵਰਨਾਂ ਪ੍ਰਤੀ ਓ ਬੀ ਸੀ ਸਮਾਜ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਐਸ ਸੀ/ਐਸ ਟੀ ਅਤੇ ਓ ਬੀ ਸੀ ਸਮਾਜ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੈ। ਜੇਕਰ ਇਨ•ਾਂ ਨੂੰ ਇਨ•ਾਂ ਦੇ ਅਧਿਕਾਰਾਂ ਤੋਂ ਵਾਂਝਿਆ ਕਰਨ ਲਈ ਕੋਈ ਕੋਝੀ ਸਾਜ਼ਿਸ ਰਚੀ ਗਈ ਤਾਂ ਗੰਭੀਰ ਸਿੱਟੇ ਨਿਕਲ ਸਕਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਦੇਵਕੀ ਨੰਦਨ ਠਾਕੁਰ ਵਲੋਂ 2 ਮਹੀਨਿਆਂ ਵਿੱਚ ਐਸ ਸੀ/ਐਸ ਟੀ ਕਾਨੂੰਨ ਵਿੱਚ ਸੋਧ ਨਾ ਹੋਣ ਦੀ ਸੂਰਤ ਵਿੱਚ ਜਿਹੜੇ ਵੱਡੇ ਹੰਗਾਮੇ ਦੀ ਧਮਕੀ ਦਿੱਤੀ ਹੈ, ਦੇ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਅਜਿਹੀ ਸੂਰਤ ਵਿੱਚ ਦੇਵਕੀ ਨੰਦਨ ਠਾਕੁਰ ਸਿੱਧੇ ਤੌਰ ਤੇ ਜ਼ਿਮੇਵਾਰ ਹੋਵੇਗਾ। ਇਸ ਮੌਕੇ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਅਮਰਜੀਤ ਸੰਧੀ, ਜ਼ਿਲ•ਾ ਪ੍ਰਧਾਨ ਸੋਮ ਦੇਵ ਸੰਧੀ, ਜ਼ਿਲ•ਾ ਇੰਚਾਰਜ ਦੇਵ ਰਾਜ ਭਗਤ ਨਗਰ, ਅਸ਼ੋਕ ਕੁਮਾਰ ਹੰਸ, ਸੋਮ ਦੇਵ ਸੰਧੀ, ਹੰਸ ਰਾਜ ਰਾਣਾ, ਸੁਖਦੇਵ ਅਸਲਾਮਾਬਾਦ, ਬੱਬੂ ਸਿੰਗੜੀਵਾਲ, ਲਵਲੀ ਪਹਿਲਵਾਨ ਬੰਜਰਬਾਗ, ਸੋਨੂੰ ਭੱਟੀ, ਰਜਨੀਸ਼ ਮਰਵਾਹਾ, ਨਰੇਸ਼ ਬੱਧਣ, ਮਹਿੰਦਰਪਾਲ ਬੱਧਣ, ਜੱਸੀ ਸਿੰਗੜੀਵਾਲ, ਬਿੱਟੂ ਡਗਾਣਾ, ਸਚਿਨ, ਹਨੀ, ਚਮਨ ਲਾਲ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp