ਵੱਡੀ ਖ਼ਬਰ : ਕਰਮਚਾਰੀਆਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਹੜਤਾਲ ਤੇ ਬੈਠੇ ਨੈਸ਼ਨਲ ਹੈਲਥ ਮਿਸ਼ਨ ਦੇ 1400 ਕੱਚੇ ਕਰਮਚਾਰੀਆਂ ਨੂੰ ਦਿੱਤਾ ਇਕ ਹੋਰ ਮੌਕਾ

ਚੰਡੀਗੜ੍ਹ: ਕੋਰੋਨਾਵਾਇਰਸ ਦੇ ਵਿਗੜਦੇ ਹਾਲਾਤਾਂ ਵਿਚਾਲੇ ਪੰਜਾਬ ਸਰਕਾਰ ਨੇ ਹੜਤਾਲ ਤੇ ਬੈਠੇ ਨੈਸ਼ਨਲ ਹੈਲਥ ਮਿਸ਼ਨ ਦੇ 1400 ਕੱਚੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ।ਹੁਣ ਇਨ੍ਹਾਂ ਕਰਮਚਾਰੀਆਂ ਲਈ ਵੱਡੀ ਖ਼ਬਰ ਹੈ।ਪੰਜਾਬ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਹੈ।

ਪਿਛਲੇ ਇੱਕ ਹਫ਼ਤੇ ਤੋਂ 3000 ਦੇ ਕਰੀਬ ਕੱਚੇ ਹੈਲਥ ਵਰਕਰ ਰੈਗੂਲਰ ਹੋਣ ਲਈ ਹੜਤਾਲ ਕਰ ਰਹੇ ਸੀ।ਸਰਕਾਰ ਨੇ ਇਨ੍ਹਾਂ ਹੜਤਾਲ ਕਰ ਰਹੇ ਕਰਮਚਾਰੀਆਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਉਹ ਆਪਣੀ ਡਿਊਟੀ ਤੇ ਵਾਪਸ ਮੁੜ ਜਾਣ ਨਹੀਂ ਤਾਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਏਗਾ।

ਸਰਕਾਰ ਦੇ ਇਸ ਅਲਟੀਮੇਟਮ ਮਗਰੋਂ 1600 ਦੇ ਕਰੀਬ ਵਰਕਰਾਂ ਨੇ ਨੌਕਰੀ ਤੇ ਵਾਪਿਸ ਜਾਣ ਦਾ ਫੈਸਲਾ ਕਰ ਲਿਆ।ਜਦਕਿ 1400 ਦੇ ਕਰੀਬ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅੜ ਗਏ।ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਮੰਨਵਾ ਕਿ ਹੀ ਆਪਣੀ ਨੌਕਰੀ ਤੇ ਵਾਪਿਸ ਪਰਤਣਗੇ।ਪੰਜਾਬ ਸਰਕਾਰ ਨੇ ਇਸ ਫੈਸਲੇ ਮਗਰੋਂ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਕਿ ਉਹ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਦੀ ਥਾਂ ਨਵਾਂ ਸਟਾਫ ਭਰਤੀ ਕਰ ਲੈਣ।ਬਰਖਾਸਤ ਕੀਤੇ ਜਾਣ ਵਾਲਿਆਂ ਵਿੱਚ ਸਹਾਇਕ ਨਰਸ ਦਾਈਆਂ (ਏ.ਐੱਨ.ਐੱਮ.), ਨਰਸਾਂ, ਡੇਟਾ ਐਂਟਰੀ ਆਪਰੇਟਰ, ਆਯੁਰਵੈਦਿਕ ਮੈਡੀਕਲ ਅਧਿਕਾਰੀ, ਕਮਿਊਨਿਟੀ ਹੈਲਥ ਅਫਸਰ (ਸੀਐਚਓ), ਮਲਟੀਪਰਪਜ਼ ਹੈਲਥ ਵਰਕਰ, ਆਦਿ ਸ਼ਾਮਲ ਹਨ।

Advertisements

ਪਰ ਇਸ ਵਿਚਾਲੇ ਸਰਕਾਰ ਨੇ ਇੱਕ ਵਾਰ ਫੇਰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ ਹੜਤਾਲ ਕਰਨ ਵਾਲੇ ਬਰਖਾਸਤ ਮੁਲਾਜ਼ਮਾਂ ਕੋਲ ਇੱਕ ਹੋਰ ਮੌਕਾ ਹੈ ਕਿ ਉਹ ਆਪਣੀ ਡਿਊਟੀ ਨੂੰ ਮੁੜ ਤੋਂ ਜੁਆਇੰਨ ਕਰ ਸਕਣ।ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਕਰਮਚਾਰੀ ਮੁੜ ਤੋਂ ਡਿਊਟੀ ਤੇ ਪ੍ਰਤਣਾ ਚਾਹੁੰਦਾ ਹੈ ਉਹ ਫੇਰ ਕਦੇ ਹੜਤਾਲ ਨਾ ਕਰਨ ਦਾ ਸਵੈ-ਘੋਸ਼ਣਾ ਪੱਤਰ ਦੇ ਕੇ ਹੜਤਾਲ ਛੱਡਕੇ ਆਪਣੀ ਡਿਊਟੀ ਜੁਆਇੰਨ ਕਰ ਸਕਦਾ ਹੈ।

Advertisements

ਨੌਕਰੀ ਤੋਂ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਵਿਚੋਂ ਬਹੁਤੇ ਜਲੰਧਰ ਜ਼ਿਲ੍ਹਾ ਦੇ ਹਨ (318), ਉਸ ਤੋਂ ਬਾਅਦ ਤਰਨ ਤਾਰਨ (182), ਗੁਰਦਾਸਪੁਰ (177), ਫਾਜ਼ਿਲਕਾ (113), ਫਿਰੋਜ਼ਪੁਰ (108), ਹੁਸ਼ਿਆਰਪੁਰ (99) ਅਤੇ ਪਠਾਨਕੋਟ (89) ਸ਼ਾਮਲ ਹਨ। ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ, ਮੁਹਾਲੀ ਮੁਕਤਸਰ, ਐਸਬੀਐਸ ਨਗਰ, ਰੋਪੜ ਅਤੇ ਸੰਗਰੂਰ ਸਮੇਤ 10 ਜ਼ਿਲ੍ਹਿਆਂ ਵਿੱਚ, ਸਾਰੇ ਕਰਮਚਾਰੀ ਡੈੱਡਲਾਈਨ ਤੋਂ ਪਹਿਲਾਂ ਕੰਮ ਤੇ ਵਾਪਸ ਮੁੜ ਗਏ ਸੀ।

Advertisements
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply