ਵੱਡੀ ਖ਼ਬਰ : ਕੋਵਿਡ-19 ਰੋਕੂ ਕੋਵੀਸ਼ੀਲਡ ਟੀਕੇ ਦੀਆਂ 2 ਖੁਰਾਕਾਂ ਵਿਚਾਲੇ ਅੰਤਰ ਵਧਾਉਣ ਦੀ ਸਿਫਾਰਿਸ਼

ਨਵੀਂ ਦਿੱਲੀ- ਸਰਕਾਰ ਦੇ ਰਾਸ਼ਟਰੀ ਟੀਕਾਕਰਨ ਸਲਾਹਕਾਰ ਸਮੂਹ (ਐੱਨ.ਟੀ.ਏ.ਜੀ.ਆਈ.) ਨੇ ਕੋਵਿਡ-19 ਰੋਕੂ ਕੋਵੀਸ਼ੀਲਡ ਟੀਕੇ ਦੀਆਂ 2 ਖੁਰਾਕਾਂ ਵਿਚਾਲੇ ਅੰਤਰ ਵਧਾ ਕੇ 12-16 ਹਫਤੇ ਕਰਨ ਦੀ ਸਿਫਾਰਿਸ਼ ਕੀਤੀ ਹੈ।

ਹਾਲਾਂਕਿ ਕੋਵੈਕਸੀਨ ਦੀਆਂ ਖੁਰਾਕਾਂ ਲਈ ਤਬਦੀਲੀ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮੂਹ ਨੇ ਕਿਹਾ ਹੈ ਕਿ ਗਰਭਵਤੀ ਜਨਾਨੀਆਂ ਨੂੰ ਕੋਰੋਨਾ ਦਾ ਕੋਈ ਵੀ ਟੀਕਾ ਲਗਵਾਉਣ ਦਾ ਬਦਲ ਦਿੱਤਾ ਜਾ ਸਕਦਾ ਹੈ ਅਤੇ ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਜਨਾਨੀਆਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਵੀ ਸਮੇਂ ਟੀਕਾ ਲਗਵਾ ਸਕਦੀਆਂ ਹਨ।

 ਐੱਨ.ਟੀ.ਏ.ਜੀ.ਆਈ. ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਕੋਰੋਨਾ ਨਾਲ ਪੀੜਤ ਰਹਿ ਚੁਕੇ ਹਨ ਅਤੇ ਜਾਂਚ ‘ਚ ਉਨ੍ਹਾਂ ਦੇ ਸਾਰਸ-ਸੀ.ਓ.ਵੀ.-2 ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ 6 ਮਹੀਨਿਆਂ ਤੱਕ ਟੀਕਾਕਰਨ ਨਹੀਂ ਕਰਵਾਉਣਾ ਚਾਹੀਦਾ।

Advertisements

ਮੌਜੂਦਾ ਸਮੇਂ ਕੋਵੀਸ਼ੀਲਡ ਟੀਕੇ ਦੀਆਂ 2 ਖੁਰਾਕਾਂ 4 ਤੋਂ 8 ਹਫਤਿਆਂ ਦੇ ਅੰਤਰਾਲ ‘ਤੇ ਦਿੱਤੀਆਂ ਜਾਂਦੀਆਂ ਹਨ। ਐੱਨ.ਟੀ.ਏ.ਜੀ.ਆਈ. ਦੇ ਸੁਝਾਅ ਟੀਕਾਕਰਨ ਨੂੰ ਦੇਖਣ ਲਈ ਕੋਰੋਨਾ ਸੰਬੰਧੀ ਰਾਸ਼ਟਰੀ ਮਾਹਰ ਸਮੂਹ ਨੂੰ ਭੇਜੇ ਜਾਣਗੇ।

Advertisements
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply