LATEST: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 12 ਸਾਲ  ਬਾਅਦ ਕੱਢਿਆ ਵੈਟਨਰੀ ਇੰਸਪੈਕਟਰਾਂ

ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 12 ਸਾਲ  ਬਾਅਦ ਕੱਢਿਆ ਵੈਟਨਰੀ ਇੰਸਪੈਕਟਰਾਂ ਦੇ  ਸਰਵਿਸ ਰੂਲਾਂ ਦਾ ਫਸਿਆ ਗੱਡਾ,ਵੈਟਨਰੀ ਇੰਸਪੈਕਟਰਾਂ ਵਿਚ ਖੁਸੀ ਦੀ ਲਹਿਰ

 
ਪਠਾਨਕੋਟ,15 ਮਈ ( ਰਾਜਿੰਦਰ ਸਿੰਘ ਰਾਜਨ)  ਪੰਜਾਬ ਦੇ ਪੈਂਡੂ ਵਿਕਾਸ ਅਤੇ ਪੰਚਾਇਤ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ  ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਕੀਤੀ ਦਿਨ ਰਾਤ ਅਣਥੱਕ ਮਿਹਨਤ ਸਦਕਾ   12 ਸਾਲ ਤੋਂ ਆਪਣੇ ਸੇਵਾ ਨਿਯਮ ਬਣਾਉਣ ਨੂੰ ਲੈ ਕੇ ਸੰਘਰਸ  ਕਰ ਰਹੇ ਵੈਟਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ  ਵਿਤ ਵਿਭਾਗ ,ਪ੍ਰਸੋਨਲ ਵਿਭਾਗ,ਪੰਜਾਬ ਪਬਲਿਕ ਸਰਵਿਸ ਕਮਿਸ਼ਨ,ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਆਫੀਸਰ ਦੀ ਹਾਈ ਪਾਵਰ ਕਮੇਟੀ ਅਤੇ ਮੁੱਖ ਮੰਤਰੀ ਪੰਜਾਬ ਤੋਂ ਪ੍ਰਵਾਨਗੀ ਦਿਵਾ ਕੇ ਫਾਈਲ ਪੰਜਾਬ ਸਰਕਾਰ ਦੇ ਕਾਨੂੰਨੀ ਦੇ ਦਫਤਰ ਦੇ ਸਪੁਰਦ ਕਰਕੇ ਅੱਜ ਕਾਨੂੰਨੀ ਮਸੀਰ ਪੰਜਾਬ ਨੇ ਪਸੂ ਪਾਲਣ ਵਿਭਾਗ ਵਿਚ ਕੰਮ ਕਰ ਰਹੇ ਗਰੁਪ ਏ ਬੀ ਸੀ ਦੇ ਅਧਿਕਾਰੀਆਂ ਅਤੇ ਵੈਟਨਰੀ ਇੰਸਪੈਕਟਰਾਂ ਸਮੇਤ ਇਹਨਾਂ ਵਰਗਾਂ ਦੇ ਰੂਲ ਛਾਪ ਦਿਤੇ ਜਿਸ ਨਾਲ ਵਿਭਾਗ ਵਿਚ ਵੈਟਨਰੀ ਇੰਸਪੈਕਟਰਾਂ ਦੀ ਅਤੇ ਹੋਰ ਵਰਗਾਂ ਦੀ ਭਰਤੀ ਦਾ ਰਾਹ ਖੋਲ ਦਿਤਾ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਜਸਵਿੰਦਰ ਬੜੀ,ਕਿਸ਼ਨ ਚੰਦਰ ਮਹਾਜ਼ਨ,ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਜਗਰਾਜ ਟੱਲੇਵਾਲ,ਦਲਜੀਤ ਸਿੰਘ ਰਾਜਾਤਾਲ,ਮਨਦੀਪ ਸਿੰਘ ਗਿਲ,ਗੁਰਮੀਤ ਮਹਿਤਾ,ਰਾਮ ਲੁਭਾਇਆ,ਜਗਸੀਰ ਸਿੰਘ ਖਿਆਲਾ,ਜਸਵਿੰਦਰ ਸਿੰਘ ਢਿਲੋਂ,ਹਰਪਰੀਤ ਸਿੰਘ ਸਿਧੂ,ਹਰਪਰੀਤ ਸਿੰਘ ਚਤਰਾ,ਸਤਨਾਮ ਸਿੰਘ ਢੀਂਡਸਾ,ਬਲਦੇਵ ਸਿੰਘ ਸਿਧੂ ਆਦਿ ਆਗੂਆਂ ਨੇ ਕਿਹਾ ਹੈ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਨੇ ਉਹਨਾਂ ਦੇ ਕੇਡਰ ਨੂੰ ਜੋ 12 ਸਾਲਾਂ ਸੰਘਰਸ ਤੋਂ ਬਾਅਦ ਵੈਟਨਰੀ ਇੰਸਪੈਕਟਰਾਂ ਨੂੰ ਰਾਹਤ ਦਿਤੀ ਹੈ ਉਹਨਾਂ ਦੀ ਐਸੋਸੀਏਸ਼ਨ ਸਦਾ ਉਹਨਾਂ ਦੀ ਰਿਣੀ ਰਹੇਗੀ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਨਾਂ ਇਤਿਹਾਸ ਦੇ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜਿਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਅਤੇ ਤਰੱਕੀ ਦੇ ਰਾਹ ਖੋਲੇ ਹਨ ਇਥੇ ਇਹ ਗੱਲ ਵਿਸੇਸ ਤੌਰ ਤੇ ਦੱਸਣਯੋਗ ਹੈ ਕਿ 20 ਫਰਵਰੀ 2009 ਨੂੰ ਵੈਟਨਰੀ ਇੰਸਪੈਕਟਰਾਂ ਨੂੰ ਵੈਟਨਰੀ ਫਾਰਮਾਸਿਸਟਾਂ  ਤੋਂ ਵੈਟਨਰੀ ਇਘਸਪੈਕਟਰਾਂ ਦਾ ਦਰਜਾ ਮਿਲਿਆ ਸੀ ਤੇ ਐਸੋਸੀਏਸ਼ਨ 2009 ਤੋਂ ਹੀ  ਉਹਨਾਂ ਦੇ ਸਰਵਿਸ ਰੂਲ ਬਣਾਉਣ ਲ‌ਈ ਸੰਘਰਸ ਕਰ ਰਹੀ ਸੀ ਹੁਣ ਸਰਦਾਰ ਤ੍ਰਿਪਤ ਰਾਜਿੰਦਰ ਬਾਜਵਾ ਉਹਨਾਂ ਲ‌ਈ ਮਸੀਹਾ ਬਣ ਕੇ ਬੌਹੜੇ ਹਨ । ਸ੍ਰੀ ਸੱਚਰ ਅਤੇ ਮਹਾਜ਼ਨ ਨੇ ਵਿਸੇਸ ਤੌਰ ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਸਮੇਤ ਸੁਪਰਡੈਂਟਾ,ਸੀਨੀਅਰ ਸਹਾਇਕਾ  ਦਾ  ਧੰਨਵਾਦ ਕੀਤਾ ਹੈ ਜਿਹਨਾਂ ਨੇ ਦਿਨ ਰਾਤ ਫਾਈਲ ਵਰਕ ਕਰਕੇ ਇਸ ਕਾਰਜ ਨੂੰ ਨੇਪੜੇ ਚਾੜਿਆ ਹੈ ਸ੍ਰੀ ਮਹਾਾਜ  ਨੇ ਕਿਹਾ ਕਿ ਐਸੋਸੀਏਸ਼ਨ ਮੰਤਰੀ ਬਾਜਵਾ ਸਾਹਿਬ ਸਮੇਤ ਤਮਾਮ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਛੇਤੀ ਮਾਣ ਸਨਮਾਣ ਕਰੇਗੀ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply