ਸੈਣੀ ਦੀ ਅਗਵਾਈ ਹੇਠ ਜ਼ਿਲਾ ਪਠਾਨਕੋਟ ਨਾਲ ਸੰਬੰਧਤ ਖੇਤੀ ਟੈਕਨੋਕਰੇਟਸ ਵੱਲੋਂ ਅੱਜ ਕਲਮ ਛੋੜ ਹੜਤਾਲ

ਪੰਜਾਬ ਸਰਕਾਰ ਵੱਲੋਂ ਖੇਤੀ ਟੈਕਨੋਕਰੇਟਸ ਦੀਆ ਮੰਗਾਂ ਤੇ ਗੌਰ ਨਾਂ ਕਰਨ ਦੇ ਰੋਸ ਵੱਜੋਂ ਖੇਤੀ ਟੈਕਨੋਕਰੇਟਸ ਵੱਲੋੱ ਦੋ ਦਿਨਾ ਹੜਤਾਲ ਪਹਿਲੇ ਦਿਨ ਮੁਕੰਮਲ ਛੋੜ ਹੜਤਾਲ ਕੀਤੀ ਗਈ
ਹੜਤਾਲ ਦੇ ਬਾਵਜੂਦ ਕਿਸਾਨਾਂ ਨੂੰ ਦਫਤਰਾਂ ਅਤੇ ਖੇਤਾਂ ਵਿੱਚ ਜਾ ਕੇ ਫਸਲਾਂ ਨਾਲ ਸੰਬੰਧਤ ਮੁਸ਼ਕਲਾਂ ਦੇ ਹੱਲ ਲਈ ਤਕਨੀਕੀ ਜਾਣਕਾਰੀ ਦਿੱਤੀ
ਪਠਾਨਕੋਟ,21ਮਈ ਮਈ (ਰਾਜਿੰਦਰ ਸਿੰਘ ਰਾਜਨ ) ਖੇਤੀ ਟੈਕਨੋਕਰੇਟਸ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਚੇਅਰਮੈਨ ਐਗਟੈਕ ਡਾ. ਹਰਤਰਨਪਾਲ ਸਿੰਘ ਸੈਣੀ ਦੀ ਅਗਵਾਈ ਹੇਠ ਜ਼ਿਲਾ ਪਠਾਨਕੋਟ ਨਾਲ ਸੰਬੰਧਤ ਖੇਤੀ ਟੈਕਨੋਕਰੇਟਸ ਵੱਲੋਂ ਅੱਜ ਕਲਮ ਛੋੜ ਹੜਤਾਲ ਕੀਤੀ ਗਈ,  ਜੋ 21 ਮਈ ਨੂੰ ਵੀ ਇਹ ਹੜਤਾਲ ਜਾਰੀ ਰਹੇਗੀ।
 
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਨੇ ਦੱਸਿਆ ਕਿ  ਹਰੀ ਕ੍ਰਾਂਤੀ ਤੋੱ ਲੈ ਕੇ ਹੁਣ ਤੱਕ ਪੰਜਾਬ ਖੇਤੀਬਾੜੀ ਦੇ ਖੇਤਰ ਵਿੱਚ ਮੁਹਰੀ ਸੂਬਾ ਰਿਹਾ  ਹੈ ਅਤੇ ਪਿਛਲੇ ਚਾਰ ਦਹਾਕਿਆ ਤੋੱ ਕੇੱਦਰੀ ਅੰਨ ਭੰਡਾਰ ਵਿੱਚ 40 ਤੋੱ 70 ਫੀਸਦੀ ਕਣਕ ਦਾ ਯੋਗਦਾਨ ਅਤੇ 20 ਤੋੱ 30 ਫੀਸਦੀ ਝੋਨੇ ਦਾ ਯੋਗਦਾਨ ਪਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਰਾਜ ਨੇ ਵੱਖ-ਵੱਖ ਅਨਾਜੀ ਫਸਲਾਂ ਵਿੱਚ ਕਣਕ ਦੀ ਪੈਦਾਵਾਰ 175 ਲੱਖ ਟਨ ਤੋੱ 180 ਲੱਖ ਟਨ ਅਤੇ ਝੋਨੇ ਦੀ ਪੈਦਾਵਾਰ 35 ਲੱਖ ਟਨ ਤੋੱ 185 ਲੱਖ ਟਨ ਤੇ ਲਿਆਂਦੀ ਹੈ,
 
ਇਹ ਸਾਰਾ ਕੁੱਝ ਖੇਤੀ ਟੈਕਨੋਕਰੇਟਸ ਦੁਆਰਾ ਪ੍ਰਦਾਨ ਵਿਸਥਾਰ ਸੇਵਾਵਾਂ ਅਤੇ ਕਿਸਾਨਾਂ ਦੀ ਹੱਡ ਭੰਨਵੀੱ ਮਿਹਨਤ  ਕਰਕੇ ਹੀ ਸੰਭਵ ਹੋਇਆ ਹੈ ਪੰ੍ਰਤੂ ਇਨਾਂ ਮਾਨਮੱਤੀਆਂ ਪ੍ਰਾਪਤੀਆ ਦੇ ਬਾਵਜੂਦ ਕਈ ਸਾਲਾਂ ਤੋੱ ਸਰਕਾਰ ਦੀ ਬੇਰੁਖੀ ਕਾਰਨ ਵਿਸਥਾਰ ਕਾਮਿਆਂ ਦੀ ਭਰਤੀ ਨਹੀੱ ਕੀਤੀ ਜਾ ਰਹੀ ਅਤੇ ਵਿਭਾਗੀ ਤਰੱਕੀਆਂ ਨਹੀਂ ਕੀਤੀਆ ਜਾ ਰਹੀਆਂ ਗਈਆਂ ਜਿਸ ਕਾਰਨ ਕਈ ਕਈ ਅਸਾਮੀਆਂ ਤੇ ਵਾਧੂ ਚਾਰਜ ਵੱਜੋਨ ਕੰਮ ਕਰ ਰਹੇ ਖੇਤੀ ਟੈਕਨੋਕਰੇਟਸ ਮਾਨਸਿਕ ਦਬਾਅ ਹੇਠ ਕੰਮ ਕਰ ਰਹੇ ਹਨ।
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply